- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਡੀ ’ਚ ਪ੍ਰਬੰਧਾਂ ਦੀ ਘਾਟ ਕਾਰਨ ਭਿੱਜਣ ਲਈ ਮਜਬੂਰ ਕਿਸਾਨਾਂ ਦੀ ਫ਼ਸਲ

ਕਮਲ, ਪੰਜਾਬੀ ਜਾਗਰਣ
ਹਰਿਆਣਾ : ਸਵੇਰ ਤੋਂ ਹੀ ਪੈ ਰਹੇ ਤੇ ਮੀਂਹ ਕਾਰਨ ਹਰਿਆਣਾ ਦੀ ਮੰਡੀ ਵਿੱਚ ਝੋਨੇ ਦੀ ਖ਼ਰੀਦ ਦੌਰਾਨ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਸੰਭਾਲ ਲਈ ਸਰਕਾਰੀ ਪ੍ਰਬੰਧਾਂ ਦੀ ਘਾਟ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਤਵਾਰ ਸਵੇਰ ਤੋਂ ਪੈ ਰਹੇ ਮੀਂਹ ਨੇ ਮੰਡੀਆਂ ਵਿੱਚ ਫ਼ਸਲ ਦੀ ਸੁਰੱਖਿਆ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਮੰਡੀਆਂ ਵਿੱਚ ਪਿਆ ਝੋਨਾ ਤਿਰਪਾਲਾਂ ਦੇ ਸਹਾਰੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਕਈ ਥਾਵਾਂ ’ਤੇ ਪਾਣੀ ਅਤੇ ਨਮੀ ਕਾਰਨ ਫ਼ਸਲ ਦੇ ਭਿੱਜਣ ਦਾ ਖ਼ਤਰਾ ਬਣਿਆ ਹੋਇਆ ਹੈ। ਮੰਡੀ ਅੰਦਰ ਝੋਨੇ ਦੇ ਢੇਰਾਂ ਨੂੰ ਤਿਰਪਾਲਾਂ ਨਾਲ ਢੱਕਿਆ ਹੋਇਆ ਹੈ। ਇਸ ਦੇ ਬਾਵਜੂਦ ਮੀਂਹ ਦਾ ਪਾਣੀ ਫ਼ਸਲ ਦੇ ਆਲੇ-ਦੁਆਲੇ ਇਕੱਠਾ ਇਕੱਠਾ ਹੋਣ ਕਾਰਨ ਕਿਸਾਨਾਂ ਦੀ ਮਿਹਨਤ ਨਾਲ ਉਗਾਈ ਫਸਲ ਖ਼ਰਾਬ ਹੋ ਰਹੀ ਹੈ। ਖੁੱਲ੍ਹੇ ਵਿੱਚ ਪਈ ਫ਼ਸਲ ਨੂੰ ਮੀਂਹ ਤੋਂ ਬਚਾਉਣ ਲਈ ਕੀਤੇ ਪ੍ਰਬੰਧ ਨਾਕਾਫ਼ੀ ਦਿਖਾਈ ਦੇ ਰਹੇ ਹਨ। ਕਿਸਾਨਾਂ ਲਈ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਜੇਕਰ ਝੋਨਾ ਜ਼ਿਆਦਾ ਭਿੱਜ ਜਾਂਦਾ ਹੈ ਤਾਂ ਉਸ ਨੂੰ ਸੁਕਾਉਣ ਵਿੱਚ ਵਾਧੂ ਸਮਾਂ ਲੱਗ ਸਕਦਾ ਹੈ ਅਤੇ ਖ਼ਰੀਦ ਪ੍ਰਕਿਰਿਆ ਵੀ ਪ੍ਰਭਾਵਿਤ ਹੋ ਸਕਦੀ ਹੈ। ਨਮੀ ਵਧਣ ਕਾਰਨ ਫ਼ਸਲ ਦੀ ਖ਼ਰੀਦ ਵਿੱਚ ਇਤਰਾਜ਼ ਲੱਗਣ ਜਾਂ ਦੇਰੀ ਹੋਣ ਦੀ ਸਥਿਤੀ ਵਿੱਚ ਕਿਸਾਨਾਂ ਨੂੰ ਹੋਰ ਪਰੇਸ਼ਾਨੀ ਝੱਲਣੀ ਪੈ ਸਕਦੀ ਹੈ। ਦਾਣਾ ਮੰਡੀ ਵਿੱਚ ਪਿਛਲੇ ਛੇ ਮਹੀਨਿਆਂ ਤੋਂ ਚੱਲ ਰਹੇ ਕਿਸਾਨਾਂ ਦੀ ਫਸਲ ਨੂੰ ਮੀਂਹ ਤੋਂ ਬਚਾਉਣ ਲਈ ਬਣਾਈ ਜਾ ਰਹੀ ਸ਼ੈੱਡ ਦਾ ਕੰਮ ਵੀ ਪ੍ਰਸ਼ਾਸਨ ਵੱਲੋਂ ਠੰਢੇ ਬਸਤੇ ਵਿੱਚ ਪਿਆ ਹੋਇਆ।
ਕੀ ਕਹਿੰਦੇ ਹਨ ਮੰਡੀ ਬੋਰਡ ਦੇ ਚੇਅਰਮੈਨ : ਜਦੋਂ ਇਸ ਸਬੰਧੀ ਜਸਪਾਲ ਸਿੰਘ ਚੇਚੀ ਨੇ ਕਿਹਾ ਸੀ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ, ਉਹ ਮੌਕਾ ਦੇਖ ਕੇ ਬਣਦੀ ਕਾਰਵਾਈ ਕਰਨਗੇ।
ਕੀ ਕਹਿੰਦੇ ਹਨ ਐਕਸੀਅਨ : ਮੰਡੀ ਬੋਰਡ ਦੇ ਐਕਸੀਅਨ ਦਿਲਪ੍ਰੀਤ ਸਿੰਘ ਨੇ ਕਿਹਾ ਕਿ ਬਿਜਲੀ ਦੀਆਂ ਲਾਈਨਾਂ ਉੱਤੋਂ ਦੀ ਲੰਘਣ ਕਾਰਨ ਇਸ ਕੰਮ ਨੂੰ ਰੋਕ ਦਿੱਤਾ ਗਿਆ ਸੀ। ਉਨ੍ਹਾਂ ਵੱਲੋਂ ਜਲਦੀ ਹੀ ਇਸ ਅਧੂਰੇ ਕੰਮ ਨੂੰ ਜਲਦੀ ਹੀ ਮੁਕੰਮਲ ਕਰ ਦਿੱਤਾ ਜਾਵੇਗਾ।