ਬੁੱਲ੍ਹੋਵਾਲ ਤੋਂ ਚੰਡੀਗੜ੍ਹ ਦੀ ਮਹਾਰੈਲੀ ਲਈ ਜੱਥਾ ਰਵਾਨਾ
ਬੁੱਲ੍ਹੋਵਾਲ ਤੋਂ ਚੰਡੀਗੜ੍ਹ ਦੀ ਮਹਾਰੈਲੀ ਲਈ ਭਾਰੀ ਜੱਥਾ ਰਵਾਨਾ
Publish Date: Fri, 07 Aug 2026 05:55 PM (IST)
Updated Date: Fri, 07 Aug 2026 05:56 PM (IST)
ਹੈਪੀ, ਪੰਜਾਬੀ ਜਾਗਰਣ ਬੁੱਲ੍ਹੋਵਾਲ : ਬਲਾਕ ਬੁੱਲ੍ਹੋਵਾਲ ਦੇ ਮੁਲਾਜ਼ਮਾਂ, ਪੈਨਸ਼ਨਰਾਂ, ਕੱਚੇ ਮੁਲਾਜ਼ਮ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੀ ਚੰਡੀਗੜ੍ਹ ਦਾਣਾ ਮੰਡੀ ਵਿਖੇ ਹੋ ਰਹੀ ਮਹਾਰੈਲੀ ਲਈ ਪਸਸਫ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਵਿਰਦੀ, ਜੀਟੀਯੂ ਜ਼ਿਲ੍ਹਾ ਆਗੂ ਅਸ਼ੋਕ ਕੁਮਾਰ, ਜੀਟੀਯੂ ਬਲਾਕ ਪ੍ਰਧਾਨ ਜਸਵਿੰਦਰ ਬੁੱਲ੍ਹੋਵਾਲ ਜਥੇਬੰਦਕ ਸਕੱਤਰ ਦੀ ਅਗਵਾਈ ਵਿੱਚ ਬੁੱਲ੍ਹੋਵਾਲ ਤੋਂ ਭਰਮੀ ਗਿਣਤੀ ਵਿੱਚ ਸਾਥੀ ਰਵਾਨਾ ਹੋਏ। ਇਸ ਮੌਕੇ ਉਪਰੋਕਤ ਆਗੂ ਨੇ ਕਿਹਾ ਕਿ ਸਰਕਾਰ ਨੇ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਅਧੂਰਾ ਨੋਟੀਫਿਕੇਸ਼ਨ ਜ਼ਾਰੀ ਕੀਤਾ ਸੀ, ਜਿਹੜਾ ਕਿ ਅੱਧ ਵਿਚਾਲੇ ਲਟਕ ਰਿਹਾ ਹੈ। ਸਰਕਾਰ ਜਾਣਬੁੱਝ ਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਤੋਂ ਟਾਲਾ ਵੱਟ ਰਹੀ ਹੈ। ਆਗੂਆਂ ਨੇ ਕਿਹਾ ਕਿ ਹਾਈ ਕੋਰਟ ਦੇ ਫੈਸਲੇ ਦੇ ਬਾਵਜੂਦ ਵੀ ਪੰਜਾਬ ਸਰਕਾਰ ਡੀਏ ਦੇਣ ਤੋਂ ਮੁਕਰ ਰਹੀ ਹੈ। ਉਨ੍ਹਾਂ ਕਿਹਾ ਜੇਕਰ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਨਹੀਂ ਪੂਰੀ ਕਰਦੀ ਤਾਂ ਆਉਣ ਵਾਲੇ 2027 ਦੇ ਚੋਣਾਵਾਂ ਵਿਚ ਖ਼ਮਿਆਜ਼ਾ ਭੁਗਤਣਾ ਪਵੇਗਾ। ਇਸ ਮੌਕੇ ਸੇਵਾਮੁਕਤ ਸੀਐੱਚਟੀ ਮਨਜਿੰਦਰ ਸਿੰਘ, ਤਰਸੇਮ ਸਿੰਘ, ਮਨੋਹਰ ਸਿੰਘ ਹੈਲਥ, ਪਰਮਜੀਤ ਸਿੰਘ, ਭੁਪਿੰਦਰ ਸੈਣੀ ਤੇ ਆਸ਼ਾ ਵਰਕਰ ਸਮੇਤ ਭਰਵੀਂ ਗਿਣਤੀ ਵਿੱਚ ਮੁਲਾਜ਼ਮ ਤੇ ਪੈਨਸ਼ਨਰ ਹਾਜ਼ਰ ਸਨ।