- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ ਵਿਭਾਗ ਵੱਲੋ ਟ੍ਰੇਡਿੰਗ ਕੰਪਨੀ ’ਚ ਮਿਆਦ ਲੰਘਿਆ 240 ਕਿੱਲੋ ਦੇਸੀ ਘਿਓ ਬਰਾਮਦ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਹੁਸ਼ਿਆਰਪੁਰ ਜ਼ਿਲ੍ਹਾ ਵਾਸੀਆਂ ਨੂੰ ਸਾਫ ਸੁਥਰੀਆਂ ਖਾਣ ਯੋਗ ਵਸਤੂਆਂ ਮੁਹੱਈਆ ਕਰਵਾਉਣ ਲਈ ਪੂਰੇ ਮਿਸ਼ਨ ਤੰਦਰੁਸਤ ਸਿਹਤ ਅਧੀਨ ਚਲਾਈ ਜਾ ਰਹੀ ਮੁਹਿੰਮ ਤਹਿਤ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਜ਼ਿਲ੍ਹਾ ਸਿਹਤ ਅਫਸਰ ਡਾ. ਜਤਿੰਦਰ ਕੁਮਾਰ ਭਾਟੀਆ ਅਤੇ ਉਨ੍ਹਾਂ ਦੀ ਫੂਡ ਸੇਫਟੀ ਟੀਮ ਨੇ ਸ਼ਹਿਰ ਦੇ ਮਾਹਿਲਪੁਰ ਅੱਡਾ ਵਿੱਖੇ ਦੱਤਾ ਟ੍ਰੇਡਿਰ ਕੰਪਨੀ ’ਤੇ ਅਚਾਨਕ ਛਾਪਾ ਮਾਰ ਕੇ ਵੱਡੀ ਪੱਧਰ ’ਤੇ ਮਿਆਦ ਲੰਘੀ ਵਾਲਾ ਡਾਬਰ ਕੰਪਨੀ ਦਾ ਦੇਸੀ ਘਿਓ ਤੇ ਹੋਰ ਰੀਅਲ ਕੰਪਨੀ ਦਾ ਜੂਸ ਤੇ ਜ਼ੀਰਾ ਦੀਆਂ ਬੋਤਲਾਂ ਬਰਾਮਦ ਕਰ ਕੇ ਸੀਲ ਕਰ ਦਿੱਤੀਆਂ। ਹੁਣ ਇਸ ਨੂੰ ਨਸ਼ਟ ਕਰਵਾਇਆ ਜਾਵੇਗਾ ਤੇ ਕੰਪਨੀ ਦੇ ਮਾਲਕ ਨੂੰ ਨੋਟਿਸ ਵੀ ਦਿੱਤਾ ਗਿਆ। 15 ਦਿਨ ਦਾ ਟਾਈਮ ਦਿੱਤਾ ਗਿਆ ਤਾਂਕਿ ਉਹ ਜੇਕਰ ਕੋਈ ਹੋਰ ਸਾਮਾਨ ਵੀ ਉਸ ਠੀਕ ਕਰ ਲਵੇ। ਉਨ੍ਹਾਂ ਜ਼ਿਲ੍ਹੇ ਦੀਆਂ ਟ੍ਰੇਡਿੰਗ ਕੰਪਨੀਆਂ ਤੇ ਵਿਕਰੇਤਾ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਇਹੋ ਜਿਹਾ ਮਿਆਦ ਪੁੱਗੀ ਵਾਲਾ ਸਾਮਾਨ ਨਾ ਵੇਚਣ ਨਹੀਂ ਅਤੇ ਵੱਡੇ ਜੁਰਮਾਨੇ ਤੇ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੁਕਾਨਦਾਰ ਕੋਲ ਮਿਆਦ ਪੁੱਗੀ ਵਾਲਾ ਸਾਮਾਨ ਹੈ ਤੇ ਉਸ ਲਈ ਇੱਕ ਵੱਖਰਾ ਰੈਕ ਲਗਾਉਣ ਜਾਂ ਇੱਕ ਕਮਰਾ ਬਣਆਉਣ, ਜਿਸ ’ਤੇ ਇਹ ਲਿਖਿਆ ਹੋਵੇ ਕਿ ਇਸ ਸਾਮਾਨ ਦੀ ਮਿਆਦ ਪੁੱਗੀ ਹੋਈ ਹੈ। ਇਸ ਮੌਕੇ ਉਨ੍ਹਾਂ ਨਾਲ ਫੂਡ ਸੇਫਟੀ ਅਫਸਰ ਵਿਵੇਕ, ਰਾਜਵੀਰ ਕੌਰ, ਰਾਮ ਲੁਭਾਇਆ ਤੇ ਗੁਰਵਿੰਦਰ ਸ਼ਾਨੇ ਵੀ ਹਾਜ਼ਰ ਸਨ। ਜ਼ਿਲ੍ਹਾ ਸਿਹਤ ਅਫਸਰ ਡਾ. ਜਤਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਸਾਫ-ਸੁਥਰੇ ਖਾਦ ਪਦਾਰਥ ਮੁਹੱਈਆ ਕਰਵਾਉਣਾ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਹੈ। ਪਿਛਲੇ ਕਈ ਦਿਨਾਂ ਤੋਂ ਇਹ ਸ਼ਿਕਾਇਤ ਆ ਰਹੀ ਸੀ ਕਿ ਸ਼ਹਿਰ ਵਿੱਚ ਮਿਆਦ ਲੰਘੀ ਵਾਲਾ ਦੇਸੀ ਘਿਓ ਤੇ ਹੋਰ ਬਹੁਤ ਜੂਸ ਵਿਕ ਰਿਹਾ ਹੈ। ਉਨ੍ਹਾਂ ਦੱਸਿਆ ਕਿ 240 ਕਿਲੋ ਡਾਬਰ ਕੰਪਨੀ ਦਾ ਦੇਸੀ ਘਿਓ, ਰੀਅਲ ਕੰਪਨੀ ਦਾ 500 ਲੀਟਰ ਜੂਸ, ਜ਼ੀਰਾ ਜੂਸ 190 ਲੀਟਰ ਸੀਲ ਕਰ ਦਿੱਤਾ ਹੈ ਤੇ ਇਸ ਨੂੰ ਨਸ਼ਟ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਰਾ ਸਾਮਾਨ ਪਿੰਡਾ ਵਿੱਚ ਚੱਲ ਰਹੀਆਂ ਦੁਕਾਨਾਂ, ਮੇਲਿਆਂ ਵਿੱਚ ਤੇ ਛੋਟੀਆਂ-ਛੋਟੀਆਂ ਜਗ੍ਹਾ ਜਿੱਥੇ ਇਸ ਦੀ ਕੋਈ ਮਿਆਦ ਨਹੀਂ ਚੈੱਕ ਕਰਦਾ ਵੇਚਿਆ ਜਾਂਦਾ ਹੈ। ਜਿਸ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖਾਦ ਪਦਾਰਥ ਖਰੀਦਣ ਲੱਗੇ ਚੰਗੀ ਮਿਆਦ ਦੇਖ ਕੇ ਲੈਣ। ਜੇਕਰ ਕਿਸੇ ਦੁਕਾਨਦਾਰ ਤੋਂ ਕੋਈ ਸ਼ਿਕਾਇਤ ਤਾਂ ਉਹ ਸਿਵਲ ਸਰਜਨ ਦਫ਼ਤਰ ਨਾਲ ਸੰਪਰਕ ਕਰਨ। ਦੂਜੇ ਪਾਸੇ ਦੱਤਾ ਟ੍ਰੇਡਿੰਗ ਦੇ ਮਾਲਕ ਨੇ ਦੱਸਿਆ ਕਿ ਇਹ ਸਾਰਾ ਸਾਮਾਨ ਡਾਬਰ ਕੰਪਨੀ ਨੇ ਲੈ ਜਾਣਾ ਸੀ ਪਰ ਉਹ ਲੈ ਕੇ ਨਹੀਂ ਗਏ। ਉਨ੍ਹਾਂ ਕਿਹਾ ਕਿ ਡਾਬਰ ਕੰਪਨੀ ਵਾਲਿਆਂ ਦੀ ਗਲਤੀ ਹੈ। ਇਨ੍ਹਾਂ ਕੰਪਨੀਆਂ ਵੱਲੋਂ ਸਾਮਾਨ ਨਾ ਚੁੱਕੇ ਜਾਣ ’ਤੇ ਸਾਡਾ ਬਹੁਤ ਨੁਕਸਾਨ ਹੋ ਜਾਂਦਾ ਹੈ।