- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਨਾਜ਼ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ - ਵਿਧਾਇਕ ਕਰਮਬੀਰ ਘੁੰਮਣ

ਪੱਤਰ ਪ੍ਰੇਰਕ, ਪੰਜਾਬ ਜਾਗਰਣ, ਹੁਸ਼ਿਆਰਪੁਰ : ਝੋਨੇ ਦੀ ਆਮਦ ਮੰਡੀਆਂ ਵਿਚ ਆਉਣੀ ਸ਼ੁਰੂ ਹੋ ਚੁੱਕੀ ਹੈ। ਝੋਨੇ ਦੇ ਸੀਜਨ ਨੂੰ ਲੈਕੇ ਪੰਜਾਬ ਸਰਕਾਰ ਅਤੇ ਮੰਡੀ ਬੋਰਡ ਦੀਆ ਹਦਾਇਤਾ ਅਨੁਸਾਰ ਮੰਡੀਆ ਵਿਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਹਲਕਾ ਵਿਧਾਇਕ ਕਰਮਬੀਰ ਸਿੰਘ ਘੁੰਮਣ ਸਿੰਘ ਨੇ ਖ਼ਰੀਦ ਦੀ ਸ਼ੁਰੂਆਤ ਕਰਵਾਉਂਦੇ ਹੋਏ ਕਿਹਾ ਮੰਡੀਆ ਵਿਚ ਕਿਸਾਨਾ ਦੀ ਝੋਨੇ ਦੀ ਫਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ ।ਕਿਸਾਨਾ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀ ਆਉਣ ਦਿਤੀ ਜਾਵੇਗੀ।ਇਸ ਸਬੰਧੀ ਸਰਕਾਰ ਵਲੋ ਮੰਡੀਆ ਵਿਚ ਪੁਖਤਾ ਪਰਬੰਧ ਕੀਤੇ ਗਏ ਹਨ ।ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਣਦੀ ਅਦਾਇਗੀ ਵੀ ਖਰੀਦ ਹੋਣ ਉਪਰੰਤ ਸਰਕਾਰ ਵਲੋ 24-48 ਘੰਟਿਆ ਦੇ ਵਿਚ ਕਿਸਾਨਾ ਦੇ ਖਾਤਿਆ ਵਿਚ ਕੀਤੀ ਜਾਵੇਗੀ।ਉਹਨਾ ਕਿਸਾਨ ਵੀਰਾ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਮੰਡੀ ਵਿਚ ਪੂਰੀ ਤਰਾਂ ਪੱਕਣ ਉਪਰੰਤ ਸੁਕਾ ਕੇ ਲਿਆਉਣ ।ਜੇਕਰ ਕਿਸੇ ਵੀ ਕਿਸਾਨ ਨੂੰ ਮੰਡੀਆ ਵਿਚ ਕੋਈ ਸਮੱਸਿਆ ਆਉਦੀ ਹੈ ਤਾਂ ਤੁਰੰਤ ਉਹਨਾ ਦੇ ਧਿਆਨ ਵਿਚ ਲਿਆਉਣ। ਇਸ ਮੌਕੇ ਚੇਅਰਮੈਨ ਕੰਵਲਪ੍ਰੀਤ ਸਿੰਘ ਸੰਧੂ, ਲਖਵਿੰਦਰ ਸਿੰਘ ਸਕੱਤਰ ਤੇ ਅਮਰਜੀਤ ਸਿੰਘ ਸੁਪਰਵਾਈਜ਼ਰ, ਵਰਿੰਦਰ ਸਿੰਘ, ਦਿਲਜੋਤ ਸਿੰਘ, ਰਾਜ ਕੁਮਾਰ, ਮਨਪ੍ਰੀਤ ਇੰਸਪੈਕਟਰ, ਰਵਨੀਤ, ਸੁਮੀਤ ਮੈਨੇਜਰ, ਮੰਡੀ ਪ੍ਰਧਾਨ ਸ਼ੇਰਪ੍ਰਤਾਪ ਸਿੰਘ, ਤਜਿੰਦਰ ਚੀਮਾਂ, ਪਰਮ ਜੌਹਰ ਅਤੇ ਸਮੂਹ ਆੜ੍ਹਤੀ ਦਾਣਾ ਮੰਡੀ ਦਸੂਹਾ ਮੌਜੂਦ ਸਨ।