ਪੰਜਾਬ ਪੁਲਿਸ ਦੀ ਵੱਡੀ ਕਾਰਵਾਈ: ਕਰੋੜਾਂ ਦੀ ਫਿਰੌਤੀ ਮੰਗਣ ਦੇ ਇਲਜ਼ਾਮ ਹੇਠ ਸਾਬਕਾ SHO ਚੜ੍ਹਿਆ ਪੁਲਿਸ ਅੜਿੱਕੇ ਪੁਲਿਸ ਨੇ ਪੰਜਾਬ ਦੇ ਹੁਸ਼ਿਆਰਪੁਰ ਦੇ ਟਾਂਡਾ ਪੁਲਿਸ ਸਟੇਸ਼ਨ ਦੇ ਸਾਬਕਾ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ SHO ਨਾਗਰਾ 'ਤੇ ਐਫਬੀਆਈ ਦੇ ਆਪ੍ਰੇਸ਼ਨ ਹਾਰਡਬਾਲ ਦੌਰਾਨ ਅਮਰੀਕਾ ਦੇ ਇੱਕ ਪਰਿਵਾਰ ਤੋਂ 4 ਕਰੋੜ ਰੁਪਏ ਮੰਗਣ ਦਾ ਦੋਸ਼ ਹੈ। ਇਸ ਮਾਮਲੇ 'ਚ ਜਿਵੇਂ ਹੀ ਉਸ ਦਾ ਨਾਮ ਸਾਹਮਣੇ ਆਇਆ ਤਾਂ ਤੁੰਰਤ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ।
Publish Date: Sat, 18 Jul 2026 10:37 AM (IST)
Updated Date: Sat, 18 Jul 2026 11:43 AM (IST)
ਡਿਜੀਟਲ ਡੈਸਕ, ਹੁਸ਼ਿਆਰਪੁਰ - ਪੁਲਿਸ ਨੇ ਪੰਜਾਬ ਦੇ ਹੁਸ਼ਿਆਰਪੁਰ ਦੇ ਟਾਂਡਾ ਪੁਲਿਸ ਸਟੇਸ਼ਨ ਦੇ ਸਾਬਕਾ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ SHO ਨਾਗਰਾ 'ਤੇ ਐਫਬੀਆਈ ਦੇ ਆਪ੍ਰੇਸ਼ਨ ਹਾਰਡਬਾਲ ਦੌਰਾਨ ਅਮਰੀਕਾ ਦੇ ਇੱਕ ਪਰਿਵਾਰ ਤੋਂ 4 ਕਰੋੜ ਰੁਪਏ ਮੰਗਣ ਦਾ ਦੋਸ਼ ਹੈ। ਇਸ ਮਾਮਲੇ 'ਚ ਜਿਵੇਂ ਹੀ ਉਸ ਦਾ ਨਾਮ ਸਾਹਮਣੇ ਆਇਆ ਤਾਂ ਤੁੰਰਤ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ।
ਨਾਗਰਾ ਦਾ ਨਾਮ ਐਫਬੀਆਈ ਦੇ ਆਪ੍ਰੇਸ਼ਨ ਹਾਰਡਬਾਲ 'ਚ ਵੀ ਸਾਹਮਣੇ ਆਇਆ ਸੀ, ਜੋ ਕਿ ਜੱਗੂ ਭਗਵਾਨਪੁਰੀਆ ਵਰਗੇ ਗੈਂਗਸਟਰਾਂ ਨਾਲ ਜੁੜੇ ਇੱਕ ਅੰਤਰਰਾਸ਼ਟਰੀ ਗੈਂਗਸਟਰ ਨੈਟਵਰਕ ਨਾਲ ਜੁੜਿਆ ਹੋਇਆ ਸੀ, ਜਿਸ 'ਚ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ। ਡੀਆਈਜੀ ਨਵੀਨ ਸਿੰਗਲਾ ਨੇ ਨਾਗਰਾ ਨੂੰ ਲਾਈਨ ਹਾਜ਼ਰ ਕਰ SP ਵਿਨੀਤ ਅਹਲਾਵਤ ਨੂੰ ਜਾਂਚ ਸੌਂਪੀ ਸੀ। ਜਾਂਚ ਤੋਂ ਬਾਅਦ ਬੀਤੇ ਦਿਨ ਯਾਨੀਕਿ ਸ਼ੁੱਕਰਵਾਰ ਦੇਰ ਰਾਤ ਇੰਸਪੈਕਟਰ ਨਾਗਰਾ ਵਿਰੁੱਧ ਜ਼ਬਰਦਸਤੀ ਅਤੇ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ ਕੀਤਾ ਗਿਆ। 10 ਜੁਲਾਈ ਨੂੰ ਅਮਰੀਕੀ ਅਤੇ ਕੈਨੇਡੀਅਨ ਜਾਂਚ ਏਜੰਸੀਆਂ ਨੇ ਅਮਰੀਕਾ, ਕੈਨੇਡਾ ਅਤੇ ਯੂਰਪ 'ਚ ਗੈਂਗਸਟਰ ਨੈਟਵਰਕ ਦੀ ਜਾਂਚ ਲਈ ਇੱਕ ਸਾਂਝਾ ਆਪ੍ਰੇਸ਼ਨ ਕੀਤਾ। ਅਮਰੀਕੀ ਏਜੰਸੀਆਂ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਦੇ ਇੱਕ ਐਸਐਚਓ ਨੇ ਇੱਕ ਗੈਂਗ ਨੈੱਟਵਰਕ ਨਾਲ ਮਿਲ ਕੇ ਇੱਕ ਅਮਰੀਕੀ ਪਰਿਵਾਰ ਤੋਂ ਕਥਿਤ ਤੌਰ ‘ਤੇ 4 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੀ ਕੋਸ਼ਿਸ਼ ਕੀਤੀ। ਉਸ ਦਾ ਨਾਮ ਗੁਰਿੰਦਰਜੀਤ ਸਿੰਘ ਨਾਗਰਾ ਹੈ। ਉਸ ਦੀ ਤਸਵੀਰ ਵੀ ਗੈਂਗਸਟਰਾਂ ਨਾਲ ਜਾਰੀ ਕੀਤੀ ਗਈ ਸੀ।
ਦੱਸਣਯੋਗ ਹੈ ਕਿ ਅਮਰੀਕਾ 'ਚ ਰਹਿਣ ਵਾਲੇ ਸੇਵਾਮੁਕਤ ASI ਚਰਨਜੀਤ ਸਿੰਘ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ 15 ਜਨਵਰੀ, 2026 ਨੂੰ ਸ਼ਾਮ 4 ਵਜੇ ਦੇ ਕਰੀਬ ਤਿੰਨ ਬਾਈਕ ਸਵਾਰ ਹਮਲਾਵਰਾਂ ਨੇ ਹੁਸ਼ਿਆਰਪੁਰ ਦੇ ਟਾਂਡਾ ਦੇ ਮਿਆਣੀ ਪਿੰਡ 'ਚ ‘ਆਪ’ ਵਰਕਰ ਅਤੇ ਹਾਰਡਵੇਅਰ ਕਾਰੋਬਾਰੀ ਬਲਵਿੰਦਰ ਸਿੰਘ ਸਤਕਰਤਾਰ ਦੀ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਟਾਂਡਾ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਤੋਂ ਥੋੜ੍ਹੀ ਦੇਰ ਬਾਅਦ, ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। 24 ਮਈ, 2026 ਨੂੰ, ਉਸ ਸਮੇਂ ਦੇ ਐਸਐਚਓ, ਗੁਰਿੰਦਰਜੀਤ ਸਿੰਘ ਨਾਗਰਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਦਾਅਵਾ ਕੀਤਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਕਤਲ ਪਰਿਵਾਰਕ ਝਗੜੇ ਕਾਰਨ ਹੋਇਆ ਸੀ।