ਨਸ਼ਿਆਂ ਅਤੇ ਪ੍ਰਦੂਸ਼ਣ ਵਿਰੁੱਧ ਅੱਡਾ ਝੁੰਗੀਆ ਵਿਖੇ ਕਾਂਗਰਸੀਆਂ ਨੇ ਦਿੱਤਾ ਧਰਨਾ ਨਸ਼ਿਆਂ ਅਤੇ ਪ੍ਰਦੂਸ਼ਣ ਵਿਰੁੱਧ ਅੱਡਾ ਝੁੰਗੀਆ ਵਿਖੇ ਕਾਂਗਰਸੀਆਂ ਨੇ ਦਿੱਤਾ ਧਰਨਾ
Publish Date: Fri, 20 Nov 2026 04:14 PM (IST)
Updated Date: Fri, 20 Nov 2026 04:16 PM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ ਬੀਣੇਵਾਲ ਬੀਤ: ਕਾਂਗਰਸੀ ਆਗੂ ਗੁਰਤੇਜ ਸਿੰਘ ਪੰਨੂ ਨੇ ਨਸ਼ਿਆਂ ਅਤੇ ਪ੍ਰਦੂਸ਼ਣ ਦੇ ਮੁੱਦੇ ਨੂੰ ਲੈ ਕੇ ਅੱਡਾ ਝੁੱਗੀਆਂ ਵਿੱਚ ਰੋਸ ਮੁਜਾਹਿਰਾ ਕਰਨ ਉਪਰੰਤ ਧਰਨਾ ਦਿੱਤਾ। ਇਸ ਮੌਕੇ ਗੁਰਤੇਜ ਸਿੰਘ ਪੰਨੂੰ ਨੇ ਕਿਹਾ ਕਿ ਅੱਜ ਨਸ਼ਾ ਬਹੁਤ ਵੱਧ ਗਿਆ ਹੈ। ਪਿੰਡ ਬੋੜਾ ਦੇ ਨੌਜਵਾਨ ’ਤੇ ਝੂਠਾ ਪਰਚਾ ਦਰਜ ਕਰਕੇ ਉਸ ਨੂੰ ਜੇਲ ਭੇਜਿਆ ਜਿੱਥੇ ਉਸ ਨੇ ਖੁਦਕੁਸ਼ੀ ਕਰ ਲਈ। ਦੇਨੋਵਾਲ ਖੁਰਦ ਪਿੰਡ ਵਿੱਚ ਨਸ਼ਾ ਸ਼ਰੇਆਮ ਵਿਕਦਾ ਹੈ। ਜੇਕਰ ਪ੍ਰਸ਼ਾਸਨ ਨੇ ਜਲਦੀ ਕਾਰਵਾਈ ਨਾ ਕੀਤੀ ਤਾਂ ਅਸੀ ਦੇਨੋਵਾਲ ਖੁਰਦ ਵਿੱਚ ਪੱਕਾ ਧਰਨਾ ਲਗਾ ਦੇਵਾਂਗੇ। ਪ੍ਰਦੂਸ਼ਣ ਵਾਰੇ ਪੰਨੂ ਨੇ ਕਿਹਾ ਕਿ ਮਹਿੰਦਵਾਣੀ ਨੇੜੇ ਹਿਮਾਚਲ ਪ੍ਰਦੇਸ਼ ਵਿੱਚ ਲੱਗੀ ਫੈਕਟਰੀ ਦੇ ਪ੍ਰਦੂਸ਼ਨ ਤੋਂ ਮਹਿੰਦਵਾਣੀ ਸਣੇ ਕਈ ਪਿੰਡਾਂ ਦੇ ਲੋਕ ਪੀੜਿਤ ਹਨ। ਪੰਨੂ ਨੇ ਕਿਹਾ ਕਿ ਡੀਸੀ ਹੁਸਿਆਰਪੁਰ ਵਲੋ ਦਿਨ ਵੇਲੇ ਚੱਲਣ ਵਾਲੇ ਟਿੱਪਰ ਬੰਦ ਕੀਤੇ ਹੋਏ ਹਨ ਪਰ ਫਿਰ ਵੀ ਹੁਕਮਾਂ ਦੀਆਂ ਧੱਜੀਆ ਉੜਾ ਕੇ ਦਿਨ ਵੇਲੇ ਟਿੱਪਰ ਚਲਾਏ ਜਾ ਰਹੇ ਹਨ ਅਤੇ ਕਾਨੂੰਨ ਦੀ ਪਾਲਣਾ ਕਰਾਉਣ ਵਾਲਿਆਂ ਦੀ ਇਹ ਸਭ ਮਿਲੀਭੁਗਤ ਹੋ ਸਕਦੀ ਹੈ। ਉਨਾਂ ਪ੍ਰਦੁਸ਼ਣ ਵਿਰੁੱਧ ਵੀ ਸੰਘਰਸ਼ ਕਰਨ ਦਾ ਐਲਾਨ ਕੀਤਾ ਅਤੇ ਇੱਕ ਘੰਟੇ ਦੇ ਕਰੀਬ ਗੜ੍ਹਸ਼ੰਕਰ ਤੋ ਨੰਗਲ ਰੋਡ ਅੱਡਾ ਝੁੰਗੀਆ ਵਿਖੇ ਜਾਮ ਲਗਾਇਆ ਗਿਆ। ਪੰਨੂ ਨੇ ਨਜਾਇਜ ਮਾਈਨਿੰਗ ਤੇ ਬੋਲਦੇ ਹੋਏ ਕਿਹਾ ਕਿ ਸਾਡੀ ਸ਼ਿਕਾਇਤ ਤੇ ਹਾਈ ਕੋਰਟ ਵਿਚ ਸੁਣਵਾਈ ਹੋ ਰਹੀ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਕਾਗਰਸੀ ਵਰਕਰ, ਅਹੁਦੇਦਾਰ ਅਤੇ ਬੀਤ ਇਲਾਕੇ ਦੇ ਲੋਕ ਹਾਜਰ ਸਨ।