ਹਵਾਰਾ ਨੂੰ ਪੈਰੋਲ ਮਿਲਣ ਦੀ ਆਸ ’ਤੇ ਸਿੱਖ ਕੌਮ ’ਚ ਖੁਸ਼ੀ ਦੀ ਲਹਿਰ : ਦਸੂਹਾ ਹਵਾਰਾ ਨੂੰ ਪੈਰੋਲ ਮਿਲਣ ਦੀ ਆਸ ਤੇ ਸਿੱਖ ਕੌਮ ਚ ਖੁਸ਼ੀ ਦੀ ਲਹਿਰ " ਦਸੂਹਾ "
Publish Date: Wed, 12 Aug 2026 03:31 PM (IST)
Updated Date: Wed, 12 Aug 2026 03:32 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਭਾਈ ਜਗਤਾਰ ਸਿੰਘ ਹਵਾਰਾ ਨੂੰ ਲੰਮੇ ਸਮੇਂ ਦੀ ਉਡੀਕ ਤੋਂ ਬਾਅਦ ਪੈਰੋਲ ਮਿਲਣ ਦੀ ਆਸ ਨੇ ਸਿੱਖ ਕੌਮ ਵਿੱਚ ਭਾਰੀ ਖੁਸ਼ੀ ਦੀ ਲਹਿਰ ਭਰ ਦਿੱਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਮਨਜੀਤ ਸਿੰਘ ਦਸੂਹਾ ਦੀ ਅਗਵਾਈ ਵਿੱਚ ਜਥੇਬੰਦੀ ਦੀ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਲੰਬੇ ਸਮੇਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਲਈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਜਲਦੀ ਫੈਸਲਾ ਲਵੇ ਕਿਉਂਕਿ ਇਹ ਕਿਸੇ ਵੀ ਕਾਨੂੰਨ ਵਿੱਚ ਨਹੀਂ ਲਿਖਿਆ ਕਿ ਸਜਾ ਪੂਰੀਆਂ ਕਰਨ ਤੋਂ ਬਾਅਦ ਵਿੱਚ ਵੀ ਜੇਲ੍ਹਾਂ ਵਿੱਚ ਬੰਦ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਕੁਝ ਵੀ ਨਾ ਬੋਲਣਾ ਸਿੱਖ ਕੌਮ ਨਾਲ ਤੇ ਬੰਦੀ ਸਿੰਘਾਂ ਨਾਲ ਵੱਡਾ ਧੋਖਾ ਹੈ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਪੰਥਕ ਜਥੇਬੰਦੀ ਕਹਾਉਣ ਵਾਲੇ ਬਾਦਲ ਦਲ ਨੇ ਕਦੇ ਵੀ ਬੰਦੀ ਸਿੱਖਾਂ ਦੇ ਹੱਕ ਵਿੱਚ ਹਾਅ ਦਾ ਨਾਰਾ ਨਹੀਂ ਮਾਰਿਆ ਤੇ ਨਾ ਹੀ ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਮਾਨ ਸਤਿਕਾਰ ਦੇਣ ਵਿੱਚ ਕੋਈ ਪਹਿਲਕਦਮੀ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਜਥੇਦਾਰ ਹਰਪ੍ਰੀਤ ਸਿੰਘ ਨੇ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਮਿਲਣ ਦੀ ਆਸ ਬੱਝੀ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕਰਦਿਆਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜੋ ਸਿੱਖ ਕੌਮ ਤੇ ਬੰਦੀ ਸਿੰਘਾਂ ਦੇ ਹਿੱਤ ਦੀ ਵੱਡੀ ਗੱਲ ਹੈ। ਇਸ ਮੌਕੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਵਤਾਰ ਸਿੰਘ ਜੌਹਲ ਕੌਮੀ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਜੰਡਾ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਵਿੰਦਰ ਸਿੰਘ ਮੂਨਕ, ਸਰਕਲ ਪ੍ਰਧਾਨ ਮੁਕੇਰੀਆਂ ਚੀਫ ਨਿਰਮਲ ਸਿੰਘ ਟਾਂਡਾ ਰਾਮ ਸਹਾਇ ਸਰਕਲ ਪ੍ਰਧਾਨ ਦਸੂਆ, ਲਖਵੰਤ ਸਿੰਘ ਚੀਮਾ, ਸਰਕਲ ਪ੍ਰਧਾਨ ਟਾਂਡਾ ਜਥੇਦਾਰ ਕਿਰਪਾਲ ਸਿੰਘ ਜਾਜਾ, ਮੀਤ ਪ੍ਰਧਾਨ ਮਨੀ ਸਿੰਘ ਕਲੋਆ, ਸੀਨੀਅਰ ਮੀਤ ਪ੍ਰਧਾਨ ਹੁਸ਼ਿਆਰਪੁਰ ਓਂਕਾਰ ਸਿੰਘ ਹੁਸ਼ਿਆਰਪੁਰ, ਯੂਥ ਆਗੂ ਸੁਖਜਿੰਦਰ ਸਿੰਘ ਸਿੰਘਪੁਰ ਜੱਟਾਂ, ਸਰੂਪ ਸਿੰਘ ਟਾਂਡਾ ਰਾਮ ਸਹਾਇ, ਕੈਪਟਨ ਸੁਰਿੰਦਰ ਸਿੰਘ,ਸਰਕਲ ਪ੍ਰਧਾਨ ਸਰਾਂ ਕਾਨੂੰਨਗੋ ਬਲਜੀਤ ਸਿੰਘ ਜਥੇਦਾਰ ਜਸਵਿੰਦਰ ਸਿੰਘ ਟਾਂਡਾ, ਬਲਵਿੰਦਰ ਸਿੰਘ ਮਿਆਣੀ, ਜਥੇਦਾਰ ਮਲਕੀਤ ਸਿੰਘ, ਰਵਿੰਦਰ ਸਿੰਘ ਮੋਮੀ, ਜਥੇਦਾਰ ਮੋਹਨ ਸਿੰਘ ਮੂਨਕ ਖੁਰਦ, ਪੰਚ ਪ੍ਰਿਥੀਪਾਲ ਸਿੰਘ ਬੋਲੇਵਾਲ, ਗੁਰਪ੍ਰੀਤ ਸਿੰਘ ਕਾਕਾ ਮੂਨਕ ਕਲਾਂ, ਹੁਕਮਪ੍ਰੀਤ ਸਿੰਘ ਬਗੋਲਾ, ਬਾਬਾ ਰਜਿੰਦਰ ਸਿੰਘ ਖੁੱਡਾ, ਗੁਰਦੇਵ ਸਿੰਘ ਜੀਆ ਨੱਥਾ, ਰਤਨ ਸਿੰਘ ਖੋਖਰ, ਅਮਰਜੀਤ ਸਿੰਘ ਖੋਖਰ ਆਦਿ ਹਾਜ਼ਰ ਸਨ।