ਆਨੰਦਗੜ੍ਹ ਦੇ ਸਰਪੰਚ ਕਤਲ ਕਾਂਡ ਦੇ 4 ਦੋਸ਼ੀ ਕਾਬੂ ਆਨੰਦਗੜ੍ਹ ਦੇ ਸਰਪੰਚ ਕਤਲ ਕਾਂਡ ਦੇ ਚਾਰ ਦੋਸ਼ੀ ਕਾਬੂ
Publish Date: Thu, 23 Jul 2026 05:31 PM (IST)
Updated Date: Fri, 24 Jul 2026 04:05 AM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ ਜਿਲ੍ਹਾ ਪੁਲਿਸ ਨੇ ਬੀਤੇ ਕੱਲ ਹੁਸ਼ਿਆਰਪੁਰ ਵਿਖੇ ਪਿੰਡ ਆਨੰਦਗੜ੍ਹ ਦੇ ਸਰਪੰਚ ਕਤਲ ਕਾਂਡ ਵਿਚ ਅੱਜ ਪੁਲਿਸ ਨੇ 3 ਹੋਰ ਦੋਸ਼ੀਆਂ ਨੂੰ ਕਾਬੂ ਕਰ ਲਿਆ। ਇੱਕ ਦੋਸ਼ੀ ਮੌਕੇ ’ਤੇ ਹੀ ਫ਼ੜਿਆ ਗਿਆ ਸੀ ਜਿਸ ਨਾਲ ਇਸ ਕਾਂਡ ਵਿਚ ਕਾੁ ਆਏ ਦੋਸ਼ੀਆਂ ਦੀ ਗਿਣਤੀ 4 ਹੋ ਗਈ। ਦੋ ਹੋਰ ਦੋਸ਼ੀਆਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਛਾਪੇਮਾਰੀ ਸ਼ੁਰੂ ਕੀਤੀ ਹੋਈ ਹੈ। ਅੱਜ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਨੇ ਦੱਸਿਆ ਕਿ ਅਨੰਦਗੜ੍ਹ ਵਿਖੇ ਆਪ ਸਰਪੰਚ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ 6 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਤੁਰੰਤ ਬਾਅਦ ਪੁਲਿਸ ਤੁਰੰਤ ਆਪਣੀਆਂ ਵੱਖ-ਵੱਖ ਟੀਮਾਂ ਬਣਾ ਕੇ ਮੁਲਜ਼ਮਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਐੱਸਪੀ ਮੇਜਰ ਸਿੰਘ ਦੀ ਅਗਵਾਈ ਹੇਠ ਟੀਮ ਗਠਿਤ ਕੀਤੀ ਸੀ ਜਿਸ ਵਿਚ ਸੀਆਈਏ ਸਟਾਫ਼ ਦੇ ਇੰਚਾਰਜ ਗੁਰਪ੍ਰੀਤ ਸਿੰਘ, ਡੀਐੱਸਪੀ ਕ੍ਰਾਈਮ ਪ੍ਰਨੀਤ ਢਿੱਲੋਂ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਕਥਿਤ ਦੋਸ਼ੀਆਂ ਦਾ ਝਗੜਾ ਰੋਹਿਤ ਕੁਮਾਰ ਨਾਲ ਸੀ ਅਤੇ ਉਹ ਉਸ ਨੂੰ ਮਾਰਨ ਲਈ ਆਏ ਸਨ। ਉਨ੍ਹਾਂ ਦੱਸਿਆ ਕਿ ਰੋਹਿਤ ਕੁਮਾਰ ਸਰਪੰਚ ਸਾਹਿਬ ਦੇ ਘਰ ਜਾ ਵੜਿਆ ਅਤੇ ਉੱਥੇ ਹਾਲਾਤ ਇਸ ਤਰਾਂ ਦੇ ਬਣ ਗਏ ਕਿ ਸਰਪੰਚ ਸਾਹਿਬ ਦਾ ਕਤਲ ਹੋ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਹੁਣ ਤੱਕ ਗੱਡੀ ਚਾਲਕ ਸਮੇਤ ਅਨਮੋਲ ਉਰਫ਼ ਅੰਕੂ ਪੁੱਤਰ ਬੰਟੀ ਵਾਸੀ ਮਹਿਲਾਂਵਾਲੀ, ਅਨਮੋਲ ਪੁੱਤਰ ਹਰਜੀਤ ਸਿੰਘ ਵਾਸੀ ਸ਼ਾਂਤੀ ਨਗਰ,ਚਰਨਜੀਤ ਸਿੰਘ ਉਰਫ਼ ਗਿਆਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਬਾਹੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਬਾਕੀ ਰਹਿੰਦੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਬਾਕਸ-- ਸਸਕਾਰ ਤੋਂ ਕੀਤਾ ਸੀ ਇਨਕਾਰ ਬੀਤੇ ਕੱਲ ਪਿੰਡ ਵਾਸੀਆਂ ਨੇ ਥਾਣਾ ਸਦਰ ਦਾ ਘਿਰਾਓ ਕਰਕੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਹਮਲਾਵਰ ਫ਼ੜੇ ਨਹੀਂ ਜਾਂਦੇ ਉਹ ਨਾ ਤਾਂ ਅੰਿਤਮ ਸਸਕਾਰ ਕਰਨਗੇ ਅਤੇ ਨਾ ਹੀ ਪੋਸਟ ਮਾਰਟਮ ਕਰਨਗੇ।