- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੇਚਰ ਫੈਸਟ ਦੀਆਂ ਤਿਆਰੀਆਂ ‘ਚ ਤੇਜ਼ੀ ਲਿਆਉਣ ਵਿਭਾਗ, ਜ਼ਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਨਿਭਾਉਣ : ਓਇਸ਼ੀ ਮੰਡਲ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 18 ਤੋਂ 22 ਨਵੰਬਰ ਤੱਕ ਲਾਜਵੰਤੀ ਸਟੇਡੀਅਮ ਵਿਖੇ ਕਰਵਾਏ ਜਾ ਰਹੇ ‘ਨੇਚਰ ਫੈਸਟ-2026’ ਅਤੇ ਸਖੀ ਸ਼ਕਤੀ ਮੇਲੇ ਦੀਆਂ ਤਿਆਰੀਆਂ ਸਬੰਧੀ ਓਐਸਡੀ (ਸ਼ਹਿਰੀ ਮਾਮਲੇ) ਓਇਸ਼ੀ ਮੰਡਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਸੌਂਪੀਆਂ ਜ਼ਿੰਮੇਵਾਰੀਆਂ ਸਮੇਂ ਸਿਰ ਅਤੇ ਆਪਸੀ ਤਾਲਮੇਲ ਨਾਲ ਨਿਭਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਨੇਚਰ ਫੈਸਟ ਜ਼ਿਲ੍ਹੇ ਦੀ ਕੁਦਰਤੀ ਸੁੰਦਰਤਾ, ਵਾਤਾਵਰਣ ਸੰਭਾਲ, ਸਥਾਨਕ ਕਲਾ-ਸੱਭਿਆਚਾਰ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦਾ ਮਹੱਤਵਪੂਰਨ ਮੰਚ ਹੈ। ਇਸ ਲਈ ਸਮਾਗਮ ਵਾਲੀ ਥਾਂ ’ਤੇ ਸਫ਼ਾਈ, ਸੁਰੱਖਿਆ, ਪਾਰਕਿੰਗ, ਆਵਾਜਾਈ, ਪੀਣ ਵਾਲੇ ਪਾਣੀ, ਰੌਸ਼ਨੀ, ਮੈਡੀਕਲ ਸਹੂਲਤਾਂ, ਐਂਬੂਲੈਂਸ ਅਤੇ ਅੱਗ ਤੋਂ ਬਚਾਅ ਦੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣ।