ਬਿਜਲੀ ਕੱਟਾਂ ਤੋਂ ਭੜਕੇ ਲੋਕਾਂ ਦਾ ਮਾਮਲਾ ਥਾਣੇ ਪੁੱਜਾ ਬਿਜਲੀ ਕੱਟਾਂ ਤੋਂ ਭੜਕੇ ਲੋਕਾਂ ਦਾ ਮਾਮਲਾ ਥਾਣੇ ਪੁੱਜਾ
Publish Date: Fri, 11 Sep 2026 06:12 PM (IST)
Updated Date: Fri, 11 Sep 2026 06:13 PM (IST)
- ਬਿਜਲੀ ਘਰ ਦੇ ਚੌਕੀਦਾਰ ਦੇ ਛੱਡੀਆਂ ਚਪੇੜਾਂ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਬੀਤੀ ਰਾਤ ਹੁਸ਼ਿਆਰਪੁਰ ਸ਼ਹਿਰ ਦੇ ਪ੍ਰਭਾਤ ਚੌਂਕ ਸਥਿਤ ਬਿਜਲੀ ਘਰ ਵਿਚੇ ਉਸ ਸਮੇਂ ਚੰਗਾ ਹੰਗਾਮਾ ਹੋ ਗਿਆ, ਜਦੋਂ ਬਿਜਲੀ ਕੱਆਂ ਤੋਂ ਦੁਖੀ ਆਸ-ਪਾਸ ਦੇ ਮੁਹੱਲੇ ਦੇ ਲੋਕ ਬਿਜਲੀ ਘਰ ਪਹੁੰਚ ਗਏ ਜਿੱਥੇ ਉਨ੍ਹਾਂ ਨੇ ਬਿਜਲੀ ਘਰ ਦੇ ਚੌਕੀਦਾਰ ਦੇ ਚਪੇੜਾਂ ਛੱਡ ਦਿੱਤੀਆਂ। ਇਸ ਘਟਨਾ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸਵੇਰੇ ਚੌਕੀਦਾਰ ਅਤੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਮਾਡਲ ਟਾਊਨ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਬੀਤੇ ਕੱਲ ਸਵੇਰ ਤੋਂ ਹੀ ਲੱਗ ਰਹੇ ਬਿਜਲੀ ਕੱਟਾਂ ਤੋਂ ਦੁਖੀ ਪ੍ਰਭਾਤ ਚੌਕ ਦੇ ਆਸ-ਪਾਸ ਦੇ ਮੁਹੱਲੇ ਦੇ ਲੋਕ ਬਿਜਲੀ ਕੱਟਾਂ ਦਾ ਪਤਾ ਕਰਨ ਲਈ ਦਫ਼ਤਰ ਚਲੇ ਗਏ। ਰਾਤ ਦਸ ਵਜੇ ਦੇ ਕਰੀਬ ਲੱਗੇ ਕੱਟ ਦੌਰਾਨ ਦਫ਼ਤਰ ਵਿਚ ਸਿਰਫ਼ ਇੱਕ ਚੌਕੀਦਾਰ ਅਤੇ ਸ਼ਿਕਾਇਤਾਂ ਸੁਣਨ ਵਾਲਾ ਕਰਮਚਾਰੀ ਹੀ ਹਾਜ਼ਰ਼ ਸੀ। ਲਗਾਤਾਰ ਲੱਗ ਰਹੇ ਕੱਟਾਂ ਤੋਂ ਦੁਖੀ ਲੋਕਾਂ ਦੀ ਉੱਥੇ ਝੜਪ ਹੋ ਗਈ, ਜਿਨ੍ਹਾਂ ਤੈਸ਼ ਵਿਚ ਆ ਕੇ ਚੌਕੀਦਾਰ ਪ੍ਰਭਜੋਤ ਸਿੰਘ ਦੇ ਚਪੇੜਾ ਛੱਡ ਦਿੱਤੀਆਂ ਅਤੇ ਸਾਰੇ ਝਗੜੇ ਦੀ ਵੀਡੀਓ ਬਣਾ ਲਈ। ਬਿਜਲੀ ਘਰ ਆਏ ਲੋਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਵੀਰਵਾਰ ਸਵੇਰ ਤੋਂ ਹੀ ਪਹਿਲਾਂ ਛੋਟੇ-ਛੋਟੇ ਅਤੇ ਬਾਅਦ ਵਿਚ ਲੰਮੇ-ਲੰਮੇ ਕੱਟ ਲੱਗਣ ਲੱਗ ਪਏ। ਉਨ੍ਹਾਂ ਦੱਸਿਆ ਕਿ ਦੁਪਹਿਰ ਸਮੇਂ ਬਿਜਲੀ ਬੰਦ ਸੀ ਅਤੇ ਸ਼ਾਮ ਨੂੰ ਗਈ ਬਿਜਲੀ ਦੇਰ ਰਾਤ ਤੱਕ ਨਾ ਆਈ ਤਾਂ ਉਹ ਬਿਜਲੀ ਘਰ ਪਤਾ ਕਰਨ ਲਈ ਗਏ ਜਿੱਥੇ ਚੌਕੀਦਾਰ ਨੇ ਸ਼ਰਾਬ ਪੀ ਕੇ ਉਨ੍ਹਾਂ ਨੂੰ ਬੋਲ ਕਬੋਲ ਬੋਲਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੋਸ਼ ਲਗਾਇਆ ਕਿ ਸਮਾਜ ਦੇ ਅਹਿਮ ਅੰਗ ਬਿਜਲੀ ਘਰ ਵਿਚ ਚੌਕੀਦਾਰ ਸ਼ਰਾਬ ਪੀਕੇ ਡਿਊਟੀ ਦੇ ਰਿਹਾ ਸੀ। ਦੂਜੇ ਪਾਸੇ ਚੌਕੀਦਾਰ ਪ੍ਰਭਜੀਤ ਸਿੰਘ ਅਤੇ ਸ਼ਿਕਾਇਤਾਂ ਸੁਣਨ ਵਾਲੇ ਕਰਮਚਾਰੀ ਸ਼ਿਵਮ ਨੇ ਦੱਸਿਆ ਕਿ ਬਿਜਲੀ ਵਿਭਾਗ ਵੱਲੋਂ ਆਪਣੇ ਸੋਸ਼ਲ ਮੀਡੀਆ ’ਤੇ ਬਣਾਏ ਗਰੁੱਪਾਂ ਵਿਚ ਲਗਾਤਾਰ ਪਾਵਰ ਕੱਟ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਸੀ ਪਰ ਕੁੱਝ ਸ਼ਰਾਬ ਹਾਲਤ ਵਿਚ ਆਏ ਮੁਹੱਲੇ ਦੇ ਲੋਕਾਂ ਨੇ ਉਨ੍ਹਾਂ ਨਾਲ ਹੱਥੋਂਪਾਈ ਕੀਤੀ। ਉਨ੍ਹਾਂ ਦੱਸਿਆ ਕਿ ਮੁਹੱਲੇ ਵਾਸੀਆਂ ਨੇ ਚੌਕੀਦਾਰ, ਜਿਸ ਕਮਰੇ ਵਿਚ ਸੀ ਉਸ ਦਾ ਦਰਵਾਜ਼ਾ ਤੋੜਿਆ ਗਿਆ ਅਤੇ ਚੌਕੀਦਾਰ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਚੌਕੀਦਾਰ ਦਾ ਦਰਵਾਜ਼ੇ ਵਿਚ ਹੱਥ ਵੀ ਆਇਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਇਸ ਸਬੰਧੀ ਐੱਸਡੀਓ ਸਿਟੀ ਬਲਦੇਵ ਰਾਜ ਨੇ ਦੱਸਿਆ ਕਿ ਪਹਿਲਾਂ ਪਾਵਰਕੱਟ ਸੱਤ ਪੈਂਤੀ ਤੋਂ 09 ਵਜੇ ਤੱਕ ਅਤੇ ਦਸ ਵਜੇ ਤੋਂ 12 ਵਜੇ ਤੱਕ ਪਾਵਰਕੱਟ ਪਟਿਆਲਾ ਤੋਂ ਹੀ ਲੱਗਾ ਸੀ। ਸਾਢੇ ਦਸ ਵਜੇ ਆਏ ਲੋਕਾਂ ਨੇ ਦਫ਼ਤਰ ਦੀ ਭੰਨਤੋੜ ਕੀਤੀ। ਉਨ੍ਹਾਂ ਕਿਹਾ ਕਿ ਗਰਮੀ ਵਧਣ ਕਾਰਨ ਪਾਵਰਕੱਟ ਪਟਿਆਲਾ ਤੋਂ ਡਿਮਾਂਡ ਵਧਣ ਕਾਰਨ ਡਿਮਾਂਡ ਵਧ ਗਈ ਸੀ। ਇਹ ਵੀ ਜਲਦੀ ਠੀਕ ਹੋ ਜਾਣਾ ਹੈ।