Power Cut Alert: ਜ਼ਰੂਰੀ ਕੰਮ ਪਹਿਲਾਂ ਹੀ ਨਿਪਟਾਓ, ਅੱਜ ਬਿਜਲੀ ਸਪਲਾਈ ਰਹੇਗੀ ਬੰਦ
ਇਸ ਤੋਂ ਇਲਾਵਾ ਸਬ ਸਟੇਸ਼ਨ ਤਲਵਾੜਾ ਦੀ ਜ਼ਰੂਰੀ ਮੁਰੰਮਤ ਕਾਰਨ ਇਸ ਤੋਂ ਚੱਲਦੇ ਦਾਤਾਰਪੁਰ ਅਤੇ ਕਮਾਹੀ ਦੇਵੀ ਫੀਡਰ ਦੀ ਬਿਜਲੀ ਸਪਲਾਈ ਭਲਕੇ 2 ਘੰਟੇ ਲਈ ਬੰਦ ਰਹੇਗੀ।
Publish Date: Tue, 15 Sep 2026 01:01 PM (IST)
Updated Date: Tue, 15 Sep 2026 01:07 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ, ਫਗਵਾੜਾ/ਦਾਤਾਰਪੁਰ। 66 ਕੇਵੀ ਸਬ ਸਟੇਸ਼ਨ ਚਹੇੜੂ ਤੋਂ ਚੱਲਦੇ 11 ਕੇਵੀ ਬੌਨ ਮਿੱਲ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਇਸ ਅਧੀਨ ਆਉਂਦੇ ਪਿੰਡ ਕਾਂਸ਼ੀ ਨਗਰ, ਸਪਰੋੜ ਅੱਡਾ ਅਤੇ ਜੀਟੀ ਰੋਡ ਦੇ ਇਲਾਕੇ ’ਚ ਅੱਜ ਮਿਤੀ 15 ਸਤੰਬਰ ਦਿਨ ਮੰਗਲਵਾਰ ਨੂੰ ਘਰੇਲੂ ਅਤੇ ਵਪਾਰਕ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ।
ਇਸ ਤੋਂ ਇਲਾਵਾ ਸਬ ਸਟੇਸ਼ਨ ਤਲਵਾੜਾ ਦੀ ਜ਼ਰੂਰੀ ਮੁਰੰਮਤ ਕਾਰਨ ਇਸ ਤੋਂ ਚੱਲਦੇ ਦਾਤਾਰਪੁਰ ਅਤੇ ਕਮਾਹੀ ਦੇਵੀ ਫੀਡਰ ਦੀ ਬਿਜਲੀ ਸਪਲਾਈ ਭਲਕੇ 2 ਘੰਟੇ ਲਈ ਬੰਦ ਰਹੇਗੀ।
ਇਸ ਸਬੰਧੀ ਪੀਐਸਪੀਸੀਐਲ ਦਾਤਾਰਪੁਰ ਦੇ ਏਈਈ ਇੰਜੀਨੀਅਰ ਨਵਦੀਪ ਸਿੰਘ ਨੇ ਦੱਸਿਆ ਕਿ 15 ਸਤੰਬਰ ਨੂੰ 66 ਕੇ ਵੀ ਸਬ ਸਟੇਸ਼ਨ ਤਲਵਾੜਾ ਦੀ ਜ਼ਰੂਰੀ ਮੁਰੰਮਤ ਕਾਰਨ 11.00 ਵਜੇ ਤੋਂ 1.00 ਵਜੇ ਤੱਕ ਬਿਜਲੀ ਸਪਲਾਈ ਠੱਪ ਰਹੇਗੀ।
ਜਿਸ ਕਾਰਨ ਇਸ ਸਬ ਸਟੇਸ਼ਨ ਤੋਂ ਚੱਲਦੇ ਦਾਤਾਰਪੁਰ, ਕਮਾਹੀ ਦੇਵੀ ਅਤੇ ਸੁਖਚੈਨਪੁਰ ਫੀਡਰ ਅਧੀਨ ਆਉਂਦੇ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।