- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਦੀਘਾਟੀ ਦੀ ਮਿੱਟੀ, ਸਵੈਮਾਣ ਦਾ ਤਿਲਕ’ ਸਮਾਗਮ ਦਾ ਪੋਸਟਰ ਜਾਰੀ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ : ਮੁਕੇਰੀਆਂ : ‘ਹਲਦੀਘਾਟੀ ਦੀ ਮਿੱਟੀ, ਸਵੈਮਾਣ ਦਾ ਤਿਲਕ’ ਕਰਨ ਦੇ ਸੰਕਲਪ ਤਹਿਤ ਆਗਾਮੀ 3 ਅਕਤੂਬਰ ਨੂੰ ਮੁਕੇਰੀਆਂ ਵਿਖੇ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਉੱਤੇ ਹਨ। ਜਿਸ ਵਿੱਚ ਸਮਾਗਮ ਦੀ ਰੂਪ-ਰੇਖਾ, ਤਿਆਰੀਆਂ ਅਤੇ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਮਾਗਮ ਸਬੰਧੀ ਪੋਸਟਰ ਵੀ ਜਾਰੀ ਕੀਤਾ ਗਿਆ। ਮੀਟਿੰਗ ਦੌਰਾਨ ਪ੍ਰਬੰਧਕਾਂ ਨੇ ਕਿਹਾ ਕਿ ‘ਹਲਦੀਘਾਟੀ ਦੀ ਮਿੱਟੀ, ਸਵੈਮਾਣ ਦਾ ਤਿਲਕ ਸੰਕਲਪ ਯਾਤਰਾ’ ਸਿਰਫ਼ ਇੱਕ ਸਮਾਗਮ ਨਹੀਂ, ਸਗੋਂ ਵੀਰਤਾ, ਰਾਸ਼ਟਰੀ ਸਵੈਮਾਣ ਅਤੇ ਇਤਿਹਾਸਕ ਚੇਤਨਾ ਨਾਲ ਜੁੜੀ ਮੁਹਿੰਮ ਹੈ। ਜਾਣਕਾਰੀ ਦਿੰਦਿਆਂ ਸੁਮਿਤ ਡਡਵਾਲ, ਸੰਗਰਾਮ ਸਿੰਘ, ਸਚਿਨ ਸਮਿਆਲ, ਵਿਕਾਸ ਮਨਕੋਟੀਆ ਅਤੇ ਸੰਦੀਪ ਮਨਹਾਸ ਨੇ ਦੱਸਿਆ ਕਿ 3 ਅਕਤੂਬਰ ਨੂੰ ਹੋਣ ਵਾਲੇ ਇਸ ਸਮਾਗਮ ਵਿੱਚ ਰਾਜਸਥਾਨ ਦੇ ਸ਼ਿਵ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਵਿੰਦਰ ਸਿੰਘ ਭਾਟੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਸਰਵ ਕਲਿਆਣਕਾਰੀ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਅਭਿਸ਼ੇਕ ਰਾਣਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹਿਣਗੇ। ਇਸ ਮੌਕੇ ਠਾਕੁਰ ਸੁਲੱਖਣ ਸਿੰਘ ਜੱਗੀ, ਪ੍ਰਦੀਪ ਕਟੋਚ, ਐਡਵੋਕੇਟ ਸਰਬਜੀਤ ਸਿੰਘ ਬੱਬਲੂ, ਨਰੋਤਮ ਸਿੰਘ ਸਾਬਾ, ਠਾਕੁਰ ਕੰਵਲਦੀਪ ਸਿੰਘ, ਸਰਪੰਚ ਨਿਸ਼ਾਂਤ ਚਿੱਬ ਅਤੇ ਲੱਖੀ ਮੁਸਾਹਿਬਪੁਰ ਆਦਿ ਵੀ ਹਾਜ਼ਰ ਸਨ।