- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜਪੂਤਾਂ ਨੂੰ ਅਣਦੇਖਾ ਕਰਨਾ ਵਿਗਾੜੇਗਾ ਰਾਜਨੀਤੀ ਸਮੀਕਰਣ:- ਰਾਣਾ ਉਧਯਭਾਨ ਚੰਦਰ

ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ : ਰਾਜਪੂਤ ਸਭਾ ਗੜ੍ਹਸ਼ੰਕਰ ਦੇ ਪ੍ਰਧਾਨ ਰਾਣਾ ਉਧਯਭਾਨ ਚੰਦਰ ਨੇ ਪ੍ਰੈੱਸ ਨਾਲ ਵਾਰਤਾ ਕਰਦੇ ਹੋਏ ਕਿਹਾ ਕਿ ਇਸ ਵਾਰ 2027 ਦੀਆਂ ਚੋਣਾਂ ਦੌਰਾਨ ਰਾਜਨੀਤਿਕ ਪਾਰਟੀਆਂ ਦੁਆਰਾ ਇਲਾਕੇ ਦੇ ਰਾਜਪੂਤਾਂ ਨੂੰ ਅਣਦੇਖਾ ਕਰਨਾ ਹਰ ਪਾਰਟੀ ਦਾ ਖੇਲ੍ਹ ਵਿਗਾੜੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਰਾਜਪੂਤ ਭਾਈਚਾਰੇ ਵੱਲੋਂ ਆਪਣੀਆਂ ਪ੍ਰਮੁੱਖ ਮੰਗਾਂ ਨੂੰ ਦੇਖਦੇ ਹੋਏ ਫ਼ੈਸਲਾ ਕੀਤਾ ਹੈ ਕਿ ਸਭਤੋਂ ਪਹਿਲਾਂ ਤਾਂ ਵਰਗੇ ਸਮਾਜ ਨੂੰ ਵੰਡਣ ਵਾਲੇ ਅਤੇ ਨਫ਼ਰਤ ਪੈਦਾ ਕਰਨ ਵਾਲੇ ਕਾਨੂੰਨ ਦੀ ਵਾਪਸੀ, ਦੂਸਰਾ ਗੜ੍ਹਸ਼ੰਕਰ ਦੇ ਚੰਡੀਗੜ੍ਹ ਚੌਕ ਵਿਖੇ ਮਹਾਰਾਣਾ ਪ੍ਰਤਾਪ ਜੀ ਦੇ ਆਦਮ ਕੱਦ ਬੁੱਤ ਦੀ ਸਥਾਪਨਾ ਅਤੇ ਤੀਸਰਾ ਰਾਜਪੂਤਾਂ ਦੇ ਨੁਮਾਇੰਦੇ ਨੂੰ ਟਿਕਟ ਦੇਣਾ। ਜੋ ਵੀ ਪਾਰਟੀ ਸਾਡੀਆਂ ਮੰਗਾਂ ਨੂੰ ਪ੍ਰਵਾਨ ਕਰੇਗੀ ਉਸੇ ਪਾਰਟੀ ਦੇ ਸਿਰ ਇਸ ਇਲਾਕੇ ਦਾ ਤਾਜ਼ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਰਾਜਪੂਤ ਵੋਟਰ ਰਾਜਨਿਤਕ ਸਮੀਕਰਣ ਬਦਲਣ ਦਾ ਪੂਰਾ ਦਮ ਖਮ ਰੱਖਦੇ ਹਨ ਕਿਉਂਕਿ ਇੱਥੋਂ ਦੇ ਰਾਜਪੂਤ ਭਾਈਚਾਰੇ ਦਾ ਦੂਸਰੇ ਵਰਗਾਂ ਨਾਲ਼ ਵੀ ਗੂੜ੍ਹਾ ਰਿਸ਼ਤਾ ਅਤੇ ਭਾਈਚਾਰਕ ਸਾਂਝ ਹੈ।