- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਦਲ ਅਮ੍ਰਿਤਸਰ ਵਲੋਂ ਬੇਗਮਪੁਰਾ ਵਿਸ਼ਾਲ ਪੰਥਕ ਇਕੱਠ

- ਸਾਡਾ ਇਹ ਸੰਘਰਸ਼ ਕਿਸੇ ਪ੍ਰਤੀ ਨਫ਼ਰਤ ਜਾਂ ਬਦਲੇ ਦੀ ਭਾਵਨਾ ’ਤੇ ਆਧਾਰਿਤ ਨਹੀਂ : ਸਿਮਰਨਜੀਤ ਸਿੰਘ
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਬੇਗਮਪੁਰਾ ਖਾਲਸਾ ਲਹਿਰ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਜੈ ਭੀਮ ਟੀਮ ਪੰਜਾਬ ਵੱਲੋਂ ਪੰਡੋਰੀ ਖਜੂਰ ਵਿਖੇ ਵਿਸ਼ਾਲ ਪੰਥਕ ਇਕੱਠ ਕਰਵਾਇਆ ਗਿਆ। ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੰਡੋਰੀ ਖਜੂਰ ਵਿਖੇ ਗੁਰਦੀਪ ਸਿੰਘ ਖੁਣਖੁਣ, ਗੁਰਨਾਮ ਸਿੰਘ ਸਿੰਗੜੀਵਾਲ ਅਤੇ ਹਰਵਿੰਦਰ ਸਿੰਘ ਹੀਰਾ ਦੀ ਅਗਵਾਈ ਹੇਠ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਸ ਮਨੂੰਵਾਦੀ ਜਾਤ ਪਾਤ ਵਾਲੀ ਵਿਵਸਥਾ ਅਤੇ ਜੁਲਮ ਕਰਨ ਵਾਲੀ ਵਿਵਸਥਾ ਖ਼ਿਲਾਫ਼ 1699 ਦੀ ਵਿਸਾਖੀ ਨੂੰ ਖਾਲਸਾ ਸਾਜ ਕੇ ਗੈਰ ਬਰਾਬਰਤਾ ਖ਼ਿਲਾਫ਼ ਕੌਮ ਨੂੰ ਤੋਰਿਆ ਸੀ ਪਰ ਕੌਮ ਗੁਰੂ ਜੀ ਦੇ ਸਿਧਾਂਤਾਂ ਤੋਂ ਥਿੜਕਦੇ ਹੋਏ ਮਨੂੰ ਦੇ ਸਿਧਾਂਤਾਂ ਨੂੰ ਸਮੇਂ-ਸਮੇਂ ’ਤੇ ਅਪਣਾਉਂਦੀ ਰਹੀ। ਇਸੇ ਲਈ ਸਿਮਰਨਜੀਤ ਸਿੰਘ ਮਾਨ, ਇਮਾਨ ਸਿੰਘ ਮਾਨ ਅਤੇ ਡਾ. ਹਰਜਿੰਦਰ ਸਿੰਘ ਜੱਖੂ ਵੱਲੋਂ ਬੇਗਮਪੁਰਾ ਖਾਲਸਾ ਲਹਿਰ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਪੂਰੇ ਪੰਜਾਬ ਦੇ ਵਿੱਚ ਬੇਗਮਪੁਰਾ ਪੰਥਕ ਇਕੱਠ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 1984 ਵਿੱਚ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਫੌਜੀ ਹਮਲੇ ਅਤੇ ਸਿੱਖ ਕਤਲੇਆਮ ਨੂੰ ਯਾਦ ਕਰਦੇ ਹਾਂ। ਅਸੀਂ ਉਹ ਹਜ਼ਾਰਾਂ ਸਿੱਖ ਯਾਦ ਕਰਦੇ ਹਾਂ, ਜਿਨ੍ਹਾਂ ਨੂੰ ਗੈਰ-ਨਿਆਂਇਕ ਤਰੀਕੇ ਨਾਲ ਮਾਰਿਆ ਗਿਆ, ਲਾਪਤਾ ਕੀਤਾ ਗਿਆ ਜਾਂ ਝੂਠੇ ਮੁਕਾਬਲਿਆਂ ਵਿੱਚ ਮਾਰਿਆ ਗਿਆ। ਦਹਾਕਿਆਂ ਬੀਤ ਜਾਣ ਦੇ ਬਾਵਜੂਦ ਇਨ੍ਹਾਂ ਅੱਤਿਆਚਾਰਾਂ ਲਈ ਨਾ ਤਾਂ ਇਨਸਾਫ਼ ਮਿਲਿਆ ਹੈ ਅਤੇ ਨਾ ਹੀ ਜਵਾਬਦੇਹੀ ਨਿਰਧਾਰਿਤ ਕੀਤੀ ਗਈ ਹੈ। ਇਸੇ ਕਾਰਨ ਅਸੀਂ ਆਪਣੇ ਭਵਿੱਖ ਦਾ ਫ਼ੈਸਲਾ ਸ਼ਾਂਤੀਪੂਰਨ ਅਤੇ ਲੋਕਤੰਤਰੀ ਢੰਗ ਨਾਲ ਆਪ ਕਰਨ ਦੇ ਅਧਿਕਾਰ, ਅਰਥਾਤ ਸਵੈ-ਨਿਰਣੇ ਦੇ ਹੱਕ, ਦੀ ਮੰਗ ਕਰਦੇ ਹਾਂ।
ਸਾਡਾ ਇਹ ਸੰਘਰਸ਼ ਕਿਸੇ ਪ੍ਰਤੀ ਨਫ਼ਰਤ ਜਾਂ ਬਦਲੇ ਦੀ ਭਾਵਨਾ ’ਤੇ ਆਧਾਰਿਤ ਨਹੀਂ ਹੈ। ਸਾਡਾ ਆਦਰਸ਼ ਮਹਾਰਾਜ ਰਵਿਦਾਸ ਜੀ ਵੱਲੋਂ ਦਰਸਾਇਆ ਗਿਆ ਬੇਗਮਪੁਰਾ ਹੈ। ਮਹਾਰਾਜ ਰਵਿਦਾਸ ਜੀ ਦੀ ਬਾਣੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਮਨੁੱਖਤਾ ਨੂੰ ਅਜਿਹੇ ਸਮਾਜ ਦਾ ਦਰਸ਼ਨ ਕਰਵਾਉਂਦੀ ਹੈ ਜਿੱਥੇ ਕੋਈ ਡਰ ਨਾ ਹੋਵੇ, ਕੋਈ ਭੇਦਭਾਵ ਨਾ ਹੋਵੇ, ਕੋਈ ਜ਼ੁਲਮ ਨਾ ਹੋਵੇ ਅਤੇ ਹਰ ਮਨੁੱਖ ਨੂੰ ਬਰਾਬਰ ਦਾ ਸਨਮਾਨ ਪ੍ਰਾਪਤ ਹੋਵੇ। ਇਸ ਸਮੇਂ ਮਾਸਟਰ ਕਰਨੈਲ ਸਿੰਘ ਨਾਰੀ ਕੇ, ਸੰਦੀਪ ਸਿੰਘ ਖਾਲਸਾ ਟਾਂਡਾ, ਮੁਖਤਿਆਰ ਸਿੰਘ ਡਡਵਿੰਡੀ, ਮਾਸਟਰ ਕੁਲਦੀਪ ਸਿੰਘ ਮਸੀਤੀ, ਪਰਮਿੰਦਰ ਸਿੰਘ ਖਾਲਸਾ ਮੁਕੇਰੀਆਂ, ਹੈਪੀ ਕੌਲ, ਪ੍ਰਿੰਸੀਪਲ ਕੇਵਲ ਸਿੰਘ, ਮਹਿਤਾਬ ਸਿੰਘ ਹੁੰਦਲ,ਸਾਬਕਾ ਪ੍ਰਿੰਸੀਪਲ ਗੁਰਨਾਮ ਸਿੰਘ,ਜਸਵੀਰ ਸਿੰਘ ਕਾਕਾ ਗੁੱਜਰ, ਸਰਬਜੀਤ ਸਿੰਘ ਖਾਲਸਾ ਕਰਤਾਰਪੁਰ, ਓਂਕਾਰ ਸਿੰਘ ਜੌਹਲ, ਕੁਲਦੀਪ ਸਿੰਘ ਮੌਜੀਪੁਰ, ਜਗਦੀਸ਼ ਸਿੰਘ ਖਾਲਸਾ ਚੱਬੇਵਾਲ, ਪਰਮਜੀਤ ਸਿੰਘ ਮੇਗੋਵਾਲ ਦੁਆਬਾ, ਗੁਰਮੁਖ ਸਿੰਘ ਜਲੰਧਰੀ, ਬੀਬੀ ਰਾਜਵਿੰਦਰ ਕੌਰ ਢੱਡੇ ਫਤਿਹ ਸਿੰਘ, ਬੀਬੀ ਸੁਖਜੀਤ ਕੌਰ ਭਵਿਆਣਾ, ਬੀਬੀ ਨਰਿੰਦਰ ਕੌਰ, ਆਸ਼ਾ ਰਾਣੀ, ਅਵਤਾਰ ਸਿੰਘ ਮਾਹੀ ਦਾ ਵਡਾਲਾ, ਗੁਰਮੁਖ ਸਿੰਘ ਜੀਵਨਪੁਰ ਜੱਟਾਂ, ਮਨਜਿੰਦਰ ਸਿੰਘ ਜੌਹਲ, ਹਰਪ੍ਰੀਤ ਸਿੰਘ ਲਾਲੀ, ਅਕਬਰ ਸਿੰਘ ਬੁਰੇ ਜੱਟਾਂ, ਗੁਰਵਿੰਦਰ ਸਿੰਘ ਮਿਆਣੀ, ਸੰਤੋਖ ਸਿੰਘ ਡਾਲੋਵਾਲ, ਸਤਵੰਤ ਸਿੰਘ ਮੁਰਾਦਪੁਰ, ਗੁਰਪ੍ਰੀਤ ਸਿੰਘ ਲਾਡੀ ਮੁਕੇਰੀਆਂ, ਇੰਦਰਜੀਤ ਸਿੰਘ ਬਸੀ ਮਰੂਫ, ਸੁੱਖਾ ਖੁਣ ਖੁਣ, ਸੁਖਜਿੰਦਰ ਸਿੰਘ ਸਾਬੀ, ਅਮਰਜੀਤ ਸਿੰਘ ਨਿੱਕਾ, ਪਰਮਜੀਤ ਸਿੰਘ ਮਿੰਟੂ, ਅਮਨਦੀਪ ਸਿੰਘ ਸਨੀ, ਲਾਭ ਸਿੰਘ ਨਸਰਾਲਾ ਆਦਿ ਹਾਜ਼ਰ ਸਨ।