ਵਿਧਾਇਕ ਰਾਜਾ ਨੇ ਵੰਡੇ 14 ਪੰਚਾਇਤਾਂ ਨੂੰ ਪਾਣੀ ਵਾਲੇ ਟੈਂਕਰ ਵਿਧਾਇਕ ਰਾਜਾ ਨੇ ਵੰਡੇ 14 ਪੰਚਾਇਤਾਂ ਨੂੰ ਪਾਣੀ ਵਾਲੇ ਟੈਂਕਰ
Publish Date: Thu, 08 Oct 2026 03:34 PM (IST)
Updated Date: Thu, 08 Oct 2026 03:35 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਨੇ ਵੀਡੀਪੀਓ ਦਫ਼ਤਰ ਟਾਂਡਾ ਵਿਖੇ ਟਾਂਡਾ ਬਲਾਕ ਤੇ ਭੁੰਗਾ ਬਲਾਕ ਅਧੀਨ ਪੈਂਦੀਆਂ ਕਰੀਬ 14 ਪੰਚਾਇਤਾਂ ਨੂੰ ਪਾਣੀ ਵਾਲੇ ਟੈਂਕਰ ਵੰਡੇ ਗਏ। ਕਰੀਬ 42 ਲੱਖ ਰੁਪਏ ਦੀ ਲਾਗਤ ਖਰੀਦੇ ਗਏ ਇਹ ਪਾਣੀ ਵਾਲੇ ਟੈਂਕਰ ਮਿਲਣ ਨਾਲ ਪਿੰਡਾਂ ਵਿੱਚ ਵੱਖ-ਵੱਖ ਸਮਾਗਮਾਂ ਅਤੇ ਲੋੜ ਦੇ ਸਮੇਂ ਪਾਣੀ ਦੀ ਵਿਵਸਥਾ ਕਰਨ ਵਿੱਚ ਪੰਚਾਇਤਾਂ ਨੂੰ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਬੋਲਦਿਆਂ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਪੰਚਾਇਤਾਂ ਵੱਲੋਂ ਲੰਬੇ ਸਮੇਂ ਤੋਂ ਪਾਣੀ ਵਾਲੇ ਟੈਂਕਰ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਫਿਲਹਾਲ ਟਾਂਡਾ-ਉੜਮੁੜ ਅਤੇ ਭੂੰਗਾ ਬਲਾਕ ਦੀਆਂ 14 ਪੰਚਾਇਤਾਂ ਵਿੱਚ ਪੰਚਾਇਤ ਪਿੰਡ ਨੰਗਲ ਫਰੀਦ, ਪੰਚਾਇਤ ਪਿੰਡ ਗਿੱਦੜ ਪਿੰਡੀ, ਪੰਚਾਇਤ ਪਿੰਡ ਤਲਵੰਡੀ ਡੱਡੀਆਂ, ਪੰਚਾਇਤ ਪਿੰਡ ਬਾਬਕ, ਪੰਚਾਇਤ ਪਿੰਡ ਲੋਧੀ ਚੱਕ, ਪੰਚਾਇਤ ਪਿੰਡ ਘੋੜਾਵਹਾ, ਪੰਚਾਇਤ ਪਿੰਡ ਬਸੀ ਜਲਾਲ, ਪੰਚਾਇਤ ਪਿੰਡ ਬੈਂਚ ਵਾਜਾ, ਪੰਚਾਇਤ ਪਿੰਡ ਕੁਰਾਲਾ ਕਲਾਂ, ਪੰਚਾਇਤ ਪਿੰਡ ਝਾਵਾਂ, ਪੰਚਾਇਤ ਬੁਢੀ ਪਿੰਡ, ਪੰਚਾਇਤ ਪਿੰਡ ਕਲੋਆ, ਪੰਚਾਇਤ ਹਰਸੀ ਪਿੰਡ ਤੇ ਪੰਚਾਇਤ ਪਿੰਡ ਜੌਹਲ ਆਦਿ ਨੂੰ ਪਾਣੀ ਵਾਲੇ ਟੈਂਕਰ ਮੁਹੱਈਆ ਕਰਵਾਏ ਗਏ ਹਨ। ਇਸ ਮੌਕੇ ਚੇਅਰਮੈਨ ਬਲਾਕ ਸੰਮਤੀ ਟਾਂਡਾ ਤੇ ਸਰਪੰਚ ਸੁਖਵਿੰਦਰਜੀਤ ਸਿੰਘ ਝਾਵਰ ਵਿਧਾਇਕ ਰਾਜਾ ਗਿੱਲ ਨਾਲ ਹਾਜ਼ਰ ਸਨ। ਵਿਧਾਇਕ ਰਾਜਾ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਸਿਰਫ਼ ਐਲਾਨ ਕਰਨਾ ਨਹੀਂ, ਸਗੋਂ ਲੋਕਾਂ ਦੀਆਂ ਲੋੜਾਂ ਮੁਤਾਬਿਕ ਬੁਨਿਆਦੀ ਸਹੂਲਤਾਂ ਉਨ੍ਹਾਂ ਦੇ ਦਰਵਾਜ਼ੇ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਪਾਣੀ ਵਰਗੀ ਬੁਨਿਆਦੀ ਸਹੂਲਤ ਨਾਲ ਜੁੜੀਆਂ ਲੋੜਾਂ ਨੂੰ ਪੂਰਾ ਕਰਨਾ ਸਰਕਾਰ ਦੀ ਮੁੱਖ ਤਰਜੀਹ ਹੈ।