- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਓਵਰਲੋਡ ਟਿੱਪਰ ਘਰਾਂ 'ਤੇ ਚੜਿਆ

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜਸ਼ੰਕਰ : ਗੜਸ਼ੰਕਰ ਇਲਾਕੇ ਵਿੱਚ ਓਵਰਲੋਡ ਟਿੱਪਰਾਂ ਦੀ ਦਹਿਸ਼ਤ ਲਗਾਤਾਰ ਬਰਕਰਾਰ ਹੈ। ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਇੱਕ ਟਿੱਪਰ ਨੇ ਗੜਸ਼ੰਕਰ ਨੰਗਲ ਰੋਡ 'ਤੇ ਸਥਿਤ ਪਿੰਡ ਗੜੀ ਵਿਖੇ ਸੜਕ 'ਤੇ ਸਥਿਤ ਦੋ ਘਰਾਂ ਦੀਆਂ ਕੰਧਾਂ ਢਾਹ ਦਿੱਤੀਆਂ ਜਿਸ ਕਾਰਨ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਰਾਤ ਕਰੀਬ 2 ਵਜੇ ਇੱਕ ਟਿੱਪਰ ਨੰਗਲ ਵਾਲੇ ਪਾਸਿਓੰ ਗੜਸ਼ੰਕਰ ਵੱਲ ਆ ਰਿਹਾ ਸੀ। ਜਦ ਉਹ ਪਿੰਡ ਗੜੀ ਵਿਖੇ ਪਹੁੰਚਿਆ ਤਾਂ ਸਾਹਮਣੇ ਤੋਂ ਇੱਕ ਸਕਰੈਪ ਦੀ ਭਰੀ ਗੱਡੀ ਆ ਰਹੀ ਸੀ। ਪਿੰਡ ਵਿੱਚ ਪਾਈਪਾਂ ਪਾਉਣ ਦਾ ਕੰਮ ਚੱਲਣ ਕਾਰਨ ਕੇਵਲ ਇੱਕ ਗੱਡੀ ਦਾ ਹੀ ਲਾਂਘਾ ਸੀ ਜਿਸ ਕਾਰਨ ਟਿੱਪਰ ਚਾਲਕ ਨੇ ਟਿੱਪਰ ਨੂੰ ਘਰਾਂ ਵੱਲ ਕਰ ਲਿਆ ਜਿੱਥੇ ਪਾਈਪਾਂ ਪੈਣ ਕਰਨ ਟਿੱਪਰ ਘਰਾਂ ਉੱਤੇ ਜਾ ਚੜਿਆ। ਬੇਸ਼ੱਕ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਪਰ ਇਸ ਹਾਦਸੇ ਕਾਰਨ ਰਾਤ ਨੂੰ ਸੁੱਤੇ ਪਏ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਇਸ ਹਾਦਸੇ ਕਾਰਨ ਓਮ ਪ੍ਰਕਾਸ਼ ਅਤੇ ਰੇਸ਼ਮ ਲਾਲ ਵਾਸੀ ਗੜੀ ਦੇ ਘਰ ਨੁਕਸਾਨੇ ਗਏ ਜਦ ਕਿ ਅੰਡਰਗ੍ਰਾਊਂਡ ਪੈ ਰਹੀਆਂ ਪਾਈਪਾਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।