ਤੇਜ਼ ਰਫ਼ਤਾਰ ਦਾ ਕਹਿਰ: ਬੇਕਾਬੂ ਕਾਰ ਸੜਕ ਕਿਨਾਰੇ ਰੇਹੜੀ ਨਾਲ ਟਕਰਾਈ , ਤਿੰਨ ਦੀ ਮੌਤ
ਇਸ ਮੌਕੇ ਸੜਕ ਸੁਰੱਖਿਆ ਫੋਰਸ ਟੀਮ ਨੇ ਜ਼ਖ਼ਮੀਆਂ ਨੂੰ ਮੌਕੇ ’ਤੇ ਸਰਕਾਰੀ ਹਸਪਤਾਲ ਟਾਂਡਾ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜੇਰੇ ਇਲਾਜ ਹਨ। ਮ੍ਰਿਤਕਾਂ ਦੀ ਪਛਾਣ ਅਨੀਕ, ਇਖਲਾਸ ਵਾਸੀ ਸ੍ਰੀਨਗਰ ਅਤੇ ਸੁਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਚੱਕ ਸ਼ਰੂਰ ਚੌਲਾਂਗ ਵਜੋਂ ਹੋਈ ਹੈ ਜਦਕਿ ਜ਼ਖ਼ਮੀਆਂ ਦੀ ਪਛਾਣ ਦਾਨਿਸ਼ , ਸੋਹਿਲ ਅਤੇ ਉਮੇਦ ਮੁਹੰਮਦ ਵਾਸੀ ਸ੍ਰੀਨਗਰ ਵਜੋਂ ਹੋਈ ਹੈ।
Publish Date: Sun, 16 Aug 2026 04:50 PM (IST)
Updated Date: Sun, 16 Aug 2026 04:53 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ। ਐਤਵਾਰ ਦੁਪਹਿਰ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਪੈਂਦੇ ਪਿੰਡ ਜਹੂਰਾ ਮੋੜ ਨੇੜੇ ਇੱਕ ਕਾਰ ਤੇ ਫਰੂਟ ਰੇਹੜੀ ਵਿਚਕਾਰ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਰੇਹੜੀ ਵਾਲੇ ਸਮੇਤ ਤਿੰਨ ਲੋਕਾਂ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਤਿੰਨ ਕਾਰ ਸਵਾਰ ਗੰਭੀਰ ਰੂਪ ’ਚ ਜ਼ਖਮੀ ਹੋ ਗਏ।
ਇਹ ਸੜਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇਕ ਬੇਕਾਬੂ ਕਾਰ ਜੋ ਜਲੰਧਰ ਵਾਲੇ ਪਾਸੇ ਤੋਂ ਆ ਰਹੀ ਸੀ, ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਪੈਂਦੇ ਪਿੰਡ ਜਹੂਰਾ ਮੋੜ ਨੇੜੇ ਸੜਕ ਕਿਨਾਰੇ ਲੱਗੀ ਇਕ ਫਰੂਟ ਰੇਹੜੀ ਨਾਲ ਜਾ ਟਕਰਾਈ।
ਇਸ ਮੌਕੇ ਸੜਕ ਸੁਰੱਖਿਆ ਫੋਰਸ ਟੀਮ ਨੇ ਜ਼ਖ਼ਮੀਆਂ ਨੂੰ ਮੌਕੇ ’ਤੇ ਸਰਕਾਰੀ ਹਸਪਤਾਲ ਟਾਂਡਾ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜੇਰੇ ਇਲਾਜ ਹਨ। ਮ੍ਰਿਤਕਾਂ ਦੀ ਪਛਾਣ ਅਨੀਕ, ਇਖਲਾਸ ਵਾਸੀ ਸ੍ਰੀਨਗਰ ਅਤੇ ਸੁਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਚੱਕ ਸ਼ਰੂਰ ਚੌਲਾਂਗ ਵਜੋਂ ਹੋਈ ਹੈ ਜਦਕਿ ਜ਼ਖ਼ਮੀਆਂ ਦੀ ਪਛਾਣ ਦਾਨਿਸ਼ , ਸੋਹਿਲ ਅਤੇ ਉਮੇਦ ਮੁਹੰਮਦ ਵਾਸੀ ਸ੍ਰੀਨਗਰ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਦਾਨਿਸ਼ ਨੇ ਦੱਸਿਆ ਕਿ ਵੀਰਵਾਰ ਉਹ ਪੰਜ ਦੋਸਤ ਇਕੱਠੇ ਹੋ ਕੇ ਇੱਕ ਕਾਰ ਨੰਬਰ ਜੇਕੇ 01 ਬੀਸੀ 8358 ਰਾਹੀ ਦਿੱਲੀ ਗਏ ਸਨ ਅਤੇ ਜਦੋਂ ਐਤਵਾਰ ਦੁਪਹਿਰ ਵਾਪਸ ਆਉਂਦੇ ਸਮੇਂ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਪੈਂਦੇ ਪਿੰਡ ਜਹੂਰਾ ਮੋੜ ਨੇੜੇ ਪਹੁੰਚੇ ਤਾਂ ਕਾਰ ਚਾਲਕ ਸੋਹਿਲ ਨੂੰ ਨੀਂਦ ਆਉਣ ਕਾਰਨ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੀ ਫਰੂਟ ਰੇਹੜੀ ਜਿਸਨੂੰ ਸੁਖਵਿੰਦਰ ਸਿੰਘ ਚਲਾ ਰਿਹਾ ਸੀ, ਨਾਲ ਜਾ ਟਕਰਾਈ।
ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏ.ਐੱਸ.ਆਈ. ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ।
ਅਨੀਕ , ਇਖਲਾਸ ਅਤੇ ਸੁਖਵਿੰਦਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ। ਸੁਖਵਿੰਦਰ ਸਿੰਘ ਦੀ ਲਾਸ਼ ਪੂਰੀ ਤਰ੍ਹਾਂ ਕੁਚਲੀ ਗਈ ਸੀ, ਜਿਸਨੂੰ ਬਾਹਰ ਕੱਢਣ ਲਈ ਕਰੇਨ ਦੀ ਮੱਦਦ ਲੈਣੀ ਪਈ ਅਤੇ ਕਾਰ ਨੂੰ ਉਪਰ ਚੁੱਕ ਮ੍ਰਿਤਕ ਸੁਖਵਿੰਦਰ ਸਿੰਘ ਦੀ ਲਾਸ਼ ਬਾਹਰ ਕੱਢੀ ਗਈ। ਪੁਲਿਸ ਨੇ ਮੌਕੇ ’ਤੇ ਮ੍ਰਿਤਕਾ ਦੀਆਂ ਲਾਸ਼ਾਂ ਆਪਣੇ ਕਬਜ਼ੇ ’ਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।