ਭਾਜਪਾ ਨਸ਼ਾ ਮੁਕਤ ਯਾਤਰਾ ਦਾ ਕਿਸਾਨਾਂ ਕਾਲੇ ਝੰਡੇ ਵਿਖਾ ਕੀਤਾ ਵਿਰੋਧ ਭਾਜਪਾ ਨਸ਼ਾ ਮੁਕਤ ਯਾਤਰਾ ਦਾ ਕਿਸਾਨਾਂ ਕਾਲੇ ਝੰਡੇ ਵਿਖਾ ਕੀਤਾ ਵਿਰੋਧ
Publish Date: Sun, 27 Sep 2026 07:28 PM (IST)
Updated Date: Mon, 28 Sep 2026 04:09 AM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਭਾਜਪਾ ਵੱਲੋਂ ਸ਼ੁਰੂ ਕੀਤੀ ਗਈ ‘ਨਸ਼ਾ ਮੁਕਤ ਪੰਜਾਬ ਯਾਤਰਾ’ ਐਤਵਾਰ ਸ਼ਾਮ ਟਾਂਡਾ ਪਹੁੰਚਣ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਮੀਤ ਪ੍ਰਧਾਨ ਸ਼ਵਿੰਦਰ ਸਿੰਘ ਚੁਤਾਲਾ ਦੀ ਅਗਵਾਈ ਵਿੱਚ ਜਿ਼ਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਸਮੇਤ ਜਥੇਬੰਦੀ ਆਗੂਆਂ ਤੇ ਮੈਂਬਰਾਂ ਵਲੋਂ ਹੱਥ ਵਿੱਚ ਕਾਲੀਆਂ ਝੰਡੀਆਂ ਫੜਕੇ ਕੇ ਜੋ਼ੋਰਦਾਰ ਵਿਰੋਧ ਕੀਤਾ ਗਿਆ। ਇਸ ਮੌਕੇ ਬੋਲਦਿਆਂ ਜਥੇਬੰਦੀ ਦੇ ਸੂਬਾ ਆਗੂ ਸ਼ਵਿੰਦਰ ਸਿੰਘ ਚੁਤਾਲਾ ਨੇ ਬੋਲਦਿਆਂ ਦੱਸਿਆ ਕਿ ਭਾਜਪਾ ਪੰਜਾਬ ਵਿਰੋਧੀ ਤੇ ਕਿਸਾਨ ਵਿਰੋਧੀ ਪਾਰਟੀ ਹੈ ਤੇ ਦੋਹਰਾ ਚਿਹਰਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਕਿਸਾਨ ਅੰਦੋਲਨ ਦੌਰਾਨ ਸੈਂਕੜੇ ਕਿਸਾਨ ਸ਼ਹੀਦ ਹੋ ਗਏ ਪਰ ਅੱਜ ਤੱਕ ਭਾਜਪਾ ਦੀ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਪਰਿਵਾਰਾਂ ਦੀ ਸਾਰ ਨਹੀਂ ਜਦਕਿ ਲਖਨਪੁਰ ਖੀਰੀ ਵਿਖੇ ਇੱਕ ਕੇਂਦਰੀ ਮੰਤਰੀ ਵਲੋਂ ਕਿਸਾਨਾਂ ਤੇ ਗੱਡੀਆਂ ਚੜਾ ਸ਼ਹੀਦ ਕਰ ਦਿੱਤਾ ਗਿਆ ਸੀ ਪਰ ਉੰਨਾਂ ਸ਼ਹੀਦ ਕਿਸਾਨਾਂ ਨੂੰ ਅੱਜ ਤੱਕ ਇੰਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਨੌੜੀ ਬਾਰਡਰ ਤੇ ਧਰਨਾ ਲਗਾਇਆ ਗਿਆ ਸੀ ਤਾਂ ਪੁਲਿਸ ਵਲੋਂ ਕੀਤੀ ਨਜਾਇਜ਼ ਗੋਲੀਬਾਰੀ ਵਿੱਚ ਨੋਜਵਾਨ ਕਿਸਾਨ ਸੁ਼ਭ ਕਰਮਨਸਿੰਘ ਸ਼ਹੀਦ ਹੋ ਗਿਆ ਸੀ ਪਰ ਅੱਜ ਤੱਕ ਇੰਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਦਾ ਵਪਾਰ ਭਾਜਪਾ ਦੀ ਕੇਂਦਰ ਸਰਕਾਰ ਤੇ ਉੰਨਾਂ ਦੀ ਕਰੀਬੀ ਕਾਰਪੋਰੇਟ ਘਰਾਣਿਆਂ ਦੀ ਸ਼ਹਿ ਤੇ ਚੱਲਦਾ ਹੈ। ਭਾਜਪਾ ਆਉਣ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਡਰਾਮਿਆਂ ਤਹਿਤ ਸਿਰਫ ਡਰਾਮੇਬਾਜ਼ੀ ਕਰ ਰਹੀ ਹੈ ਤੇ ਰਾਜਨੀਤਕ ਢੌਂਗ ਰਚਾ ਰਹੇ ਹਨ। ਇਸ ਮੌਕੇ ਗੁਰਜੀਤ ਸਿੰਘ ਕੰਗ, ਨਿਸ਼ਾਨ ਸਿੰਘ ਮੁਲਤਾਨੀ, ਕਸ਼ਮੀਰ ਸਿੰਘ ਫੱਤਾਕੁੱਲਾ, ਤਰਸੇਮ ਸਿੰਘ, ਜੱਗੀ ਦਸੂਹਾ, ਦਲਜਿੰਦਰ ਸਿੰਘ, ਸੁਖਬੀਰ ਸਿੰਘ ਨਰਵਾਲ, ਗਣੇਸ਼ ਦੁਸਾਂਝ, ਮੁਹੰਮਦ ਸਦੀਕ, ਬੀਬੀ ਕਮਲਜੀਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।