ਗੈਰ ਰਜਿਸਟਰਡ ਵਹੀਕਲਾਂ ਨੂੰ ਕੰਮ ਦੇਣ ਵਿਰੁੱਧ ਨਾਅਰੇਬਾਜੀ ਗੈਰ ਰਜਿਸਟਰਡ ਵਹੀਕਲਾਂ ਨੂੰ ਕੰਮ ਦੇਣ ਦੇ ਵਿਰੁੱਧ ਨਾਹਰੇਬਾਜੀ
Publish Date: Mon, 31 Aug 2026 03:31 PM (IST)
Updated Date: Mon, 31 Aug 2026 03:34 PM (IST)
ਸਤਨਾਮ ਲੋਈ, ਪੰਜਾਬੀ ਜਾਗਰਣ ਮਾਹਿਲਪੁਰ : ਸਰਕਾਰਾਂ ਦੀਆਂ ਗਲੱਤ ਨੀਤੀਆਂ ਅਤੇ ਟਰਾਂਸਪੋਰਟਰਾਂ ਉਤੇ ਟੈਕਸਾਂ ਦੇ ਵਧਾਏ ਰਹੇ ਭਾਰ ਨੇ ਟਰੱਕ ਉਪਰੇਟਰਾਂ ਨੂੰ ਤਬਾਹੀ ਕੰਡੇ ਪਹੁੰਚਾਉਣ ਨੂੰ ਮਾਹਿਲਪੁਰ ਟਰੱਕ ਯੁਨੀਅਨ ਵਲੋਂ ਪ੍ਰਧਾਨ ਬਲਜੀਤ ਸਿੰਘ ਬੈਂਸ ਅਤੇ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਿਰੁੱਧ ਮੁਜਾਹਰਾ ਕੀਤਾ । ਇਸ ਮੌਕੇ ਆਗੂਆਂ ਨੇ ਕਿਹਾ ਕਿ ਟਰਾਂਸਪੋਰਟਰ,ਲੱਖਾਂ ਲੋਕਾਂ ਨੂੰ ਰੁਜਗਾਰ ਮੁਹੱਈਆ ਕਰਵਾ ਰਹੇ ਹਨ ਤੇ ਦੇਸ਼ ਦੀ ਆਰਥਿਕਤਾ ਵਿਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ । ਸਰਕਾਰ ਉਨ੍ਹਾਂ ਨੂੰ 5 ਪੈਸੇ ਦੀ ਵੀ ਸਹੂਲਤ ਮੁਹੱਈਆ ਨਹੀਂ ਕਰਵਾ ਰਹੀ।ਧੀਮਾਨ ਨੇ ਦਸਿਆ ਕਿ ਪਹਿਲਾਂ ਟਰਕ ਖ੍ਰੀਦਣ 1,41,600 ਰੁ: ਟੈਕਸ ਦਿੰਦੇ ਹਨ। ਇਸੇ ਤਰ੍ਹਾਂ ਔਸਤਨ ਪ੍ਰਤੀ ਟਰੱਕ ਨੂੰ 2 ਰੁ: ਤੋਂ ਲੈ ਕੇ 3 ਰੁ: ਪ੍ਰਤੀ ਕਿਲੋਮੀਟਰ ਪ੍ਰਤੀ ਟਰੱਕ ਟੋਲ ਦੇਣਾ ਪੈਂਦਾ ਹੈ ਫਿਰ ਸਲਾਨਾ ਟਰੱਕ ਦੀ ਪਾਸਿੰਗ ਫੀਸ, ਵਹੀਕਲ ਦੀ ਫਿਟਨਸ ਫੀਸ ਦੇਣੀ ਪੇੈਂਦੀ ਹੈ।ਉਨ੍ਹਾਂ ਦੱਸਿਆ ਕਿ ਟਰਾਂਸਪੋਰਟਰ ’ਤੇ ਅਰਬਨ ਟਰਾਂਸਪੋਰਟ ਫੰਡ ਪਲਸ 0•25%ਪ੍ਰਤੀ ਲੀਟਰ ਸਪੈਸ਼ਲ ਇਨਫਰਾ ਸਟਰਕਚਰ ਡਿਵੈਲਪਮੈਂਟ ਫੀਸ ਦਾ ਭਾਰ ਟਰਾਂਪੋਰਟਰਾਂ ਉਤੇ ਪਾਇਆ ਜਾਂਦਾ ਹੈ। ਉਨ੍ਹਾਂ ਸਰਕਾਰ ਵਿਰੱਧ ਜੰਮ ਕੇ ਨਾਹਰੇਬਾਜੀ ਕੀਤੀ। ਇਸ ਮੌਕੇ ਗੁਰਦੀਪ ਸਿੰਘ, ਬਾਲ ਕ੍ਰਿਸ਼ਨ,ਗੁਰਮੀਤ ਸਿੰਘ, ਇੰਦਰਜੀਤ ਸਿੰਘ, ਬਲਵੀਰ ਸਿੰਘ,ਕਸ਼ਮੀਰ ਸਿੰਘ, ਬਲਦੇਵ ਸਿੰਘ, ਕੁਲਵੀਰ ਸਿੰਘ, ਸੁੱਚਾ ਸਿੰਘ,ਪਲਵਿੰਦਰ ਸਿੰਘ,ਹਰਜੀਤ ਸਿੰਘ ਬੈਂਸ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ ਗਰਚਾ,ਵਰਿੰਦਰ ਸਿੰਘ ਅਤੇ ਮੇਹਿਰ ਸਿੰਘ ਆਦਿ ਹਾਜਰ ਸਨ।