- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕੋਤਰੀ ਸਮਾਗਮਾਂ ਸਬੰਧੀ ਨਗਰ ਕੀਰਤਨ 25 ਨੂੰ ਤੇ ਸੰਪੂਰਨਤਾ 26 ਨੂੰ

ਸੁਰਿੰਦਰ ਢਿੱਲੋਂ , ਪੰਜਾਬੀ ਜਾਗਰਣ , ਟਾਂਡਾ ਉੜਮੁੜ: ਵਿਸ਼ਵ ਪ੍ਰਸਿੱਧ ਮਹਾਨ ਸਾਲਾਨਾ ਇਕੋਤਰੀ ਸਮਾਗਮ ਦੇ ਚਲਦਿਆਂ ਅੱਠਵੀਂ ਲੜੀ ਦੇ ਭੋਗ ਮੌਕੇ ਵਿਸ਼ਾਲ ਗੁਰਬਾਣੀ ਗੁਰਮਤਿ ਕੀਰਤਨ ਸਮਾਗਮ ਕਰਵਾਏ ਗਏ, ਜਿਸ ਵਿੱਚ ਸੰਤਾਂ ਮਹਾਂਪੁਰਸ਼ਾਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ । ਇਸ ਮੌਕੇ ਕਰਵਾਏ ਗਏ ਗੁਰਮਤਿ ਸਮਾਗਮ ਦੋਰਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਨੇ ਜਿੱਥੇ ਸਿੱਖ ਸੰਗਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਨਾਲ ਜੋੜਿਆ, ਉਥੇ ਚੱਲ ਰਹੇ ਇਸ ਅੰਮ੍ਰਿਤ ਰੂਪੀ ਗੁਰਬਾਣੀ ਪ੍ਰਵਾਹ ਦਾ ਲਾਹਾ ਖੱਟਣ ਲਈ ਪ੍ਰੇਰਿਆ। ਇਸ ਮੌਕੇ ਬਾਬਾ ਗੁਰਦਿਆਲ ਸਿੰਘ ਜੀ ਨੇ ਇਕੋਤਰੀ ਸਮਾਗਮਾਂ ਨੂੰ ਗੁਰਸ਼ਬਦ ਦਾ ਮਾਨਸਰੋਵਰ ਦੱਸਿਆ। ਬਾਬਾ ਜੀ ਨੇ ਕਿਹਾ ਕਿ ਇਕੋਤਰੀ ਸਮਾਗਮਾਂ ਦੀ ਸੰਪੂਰਨਤਾ 26 ਅਕਤੂਬਰ ਨੂੰ ਹੋਵੇਗੀ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ 101 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਪਵਿੱਤਰ ਲੜੀ ਦੇ ਭੋਗ ਪੈਣ ਉਪਰੰਤ ਇਹ ਸਮਾਗਮ ਸਮਾਪਤ ਹੋਣਗੇ । ਇਸ ਮੌਕੇ ਇਕੋਤਰੀ ਸਮਾਗਮ ਦੇ ਮੁਖ ਆਕਰਸ਼ਣ ਵਜੋਂ ਜਾਣੇ ਜਾਂਦੇ ਵਿਸ਼ਵ ਪ੍ਰਸਿੱਧ ਅਲੌਕਿਕ ਨਗਰ ਕੀਰਤਨ 25 ਅਕਤੂਬਰ ਨੂੰ ਸਜਾਏ ਜਾਣਗੇ , ਜਿਸ ਸੰਬੰਧੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਇਹ ਨਗਰ ਕੀਰਤਨ ਸੰਬੰਧੀ ਪ੍ਰਬੰਧਕਾਂ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਇਕੋਤਰੀ ਸਮਾਗਮਾਂ ਦੌਰਾਨ ਸਜਾ਼ਏ ਗਏ ਰਾਤ ਦੇ ਦੀਵਾਨ ਰੋਜ਼ਾਨਾ ਸ਼ਾਮ 7 ਤੋਂ 10 ਵਜੇ ਤਕ ਚੱਲਦੇ ਹਨ ਤੇ ਵਿਸ਼ਾਲ ਲੜੀਵਾਰ ਕੀਰਤਨ ਦਰਬਾਰ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਤੋਂ ਇਲਾਵਾਂ ਸੰਤ ਮਹਾਂਪੁਰਸ਼, ਸਿੰਘ ਸਾਹਿਬਾਨ, ਪੰਥਕ ਸ਼ਖਸ਼ੀਅਤਾਂ ਅਤੇ ਸਿੱਖ ਵਿਦਵਾਨ ਹਿਸਾ ਲੈ ਰਹੇ ਹਨ । ਵਰਨਣਯੋਗ ਹੈ ਕਿ ਇੰਨ੍ਹਾਂ ਇਕੋਤਰੀ ਸਮਾਗਮਾਂ ਦੌਰਾਨ ਸਜਾਏ ਜਾਨ ਵਾਲੇ ਰਾਤਰੀ ਦੇ ਦੀਵਾਨਾ ਲਈ ਸੰਗਤਾਂ ਦੀ ਸੁਵਿਦਾ ਵਾਸਤੇ ਗੁਰਦੁਆਰਾ ਸਾਹਿਬ ਵਲੋਂ ਬੱਸਾਂ ਤੇ ਲੰਗਰਾਂ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ । ਇਸ ਮੌਕੇ ਇਲਾਕੇ ਦੀਆਂ ਵੱਖ-ਵੱਖ ਪ੍ਰਮੁੱਖ ਸਖਸ਼ੀਅਤਾਂ ਤੋਂ ਇਲਾਵਾਂ ਸੰਤ ਗੁਰਦੀਪ ਸਿੰਘ ਚੰਦ ਪੁਰਾਣੇ ਵਾਲੇ, ਸੰਤ ਬਾਬਾ ਅਮਰਜੀਤ ਸਿੰਘ ਗਾਲਬ ਵਾਲੇ, ਸੰਤ ਬਾਬਾ ਮਨਵੀਰ ਸਿੰਘ ਨਾਨਕਸਰ ਵਾਲੇ ਤੋ ਇਲਾਵਾ ਹੋਰ ਜੱਥਿਆਂ ਨੇ ਸੰਗਤ ਨੂੰ ਗੁਰਬਾਣੀ ਨਾਲ ਜੋੜਦੇ ਹੋਏ ਕਥਾ ਕੀਰਤਨ ਦਾ ਪ੍ਰਵਾਹ ਕੀਤਾ | ਇਸ ਮੌਕੇ ਭਾਈ ਗੁਰਦੀਪ ਸਿੰਘ ਮੂੰਮ, ਭਾਈ ਸਿਮਰਨ ਸਿੰਘ, ਭਾਈ ਜ਼ੋਰਾਵਰ ਸਿੰਘ, ਭਾਈ ਪ੍ਰਿਤਪਾਲ ਸਿੰਘ, ਭਾਈ ਬਲਜੀਤ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਅਰਜੁਨ ਸਿੰਘ ਤੋਂ ਇਲਾਵਾਂ ਹੋਰ ਕਈ ਪ੍ਰਮੁੱਖ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ