ਨਗਰ ਕੌਂਸਲ ਲੱਖਾਂ ਦੀ ਲਾਗਤ ਨਾਲ ਖਰੀਦੀ ਕਰੇਨ
ਨਗਰ ਕੌਂਸਲ ਲੱਖਾਂ ਦੀ ਲਾਗਤ ਨਾਲ ਖਰੀਦੀ ਕਰੇਨ ਮਸ਼ੀਨ, ਖਰਾਬ ਸਟਰੀਟ ਲਾਈਟਾਂ ਜਲਦ ਹੋਣਗੀਆਂ ਠੀਕ
Publish Date: Fri, 20 Nov 2026 03:39 PM (IST)
Updated Date: Fri, 20 Nov 2026 03:40 PM (IST)
ਸੁਰਿੰਦਰ ਢਿੱਲੋਂ , ਪੰਜਾਬੀ ਜਾਗਰਣ ਟਾਂਡਾ ਉੜਮੁੜ : ਸ਼ਹਿਰ ਵਿੱਚ ਸਟਰੀਟ ਲਾਈਟਾਂ ਦੀ ਮੁਰੰਮਤ ਦੇ ਕੰਮ ਨੂੰ ਸੁਖਾਲਾ ਅਤੇ ਤੇਜ਼ ਬਣਾਉਣ ਲਈ ਨਗਰ ਕੌਂਸਲ ਟਾਂਡਾ ਵੱਲੋਂ 18 ਲੱਖ 75 ਹਜ਼ਾਰ ਰੁਪਏ ਦੀ ਲਾਗਤ ਨਾਲ ਕਰੇਨ ਮਸ਼ੀਨ ਖਰੀਦੀ ਗਈ ਹੈ। ਨਗਰ ਕੌਂਸਲ ਦਫ਼ਤਰ ਵਿਖੇ ਪ੍ਰਧਾਨ ਹਰੀਕਿਸ਼ਨ ਸੈਣੀ ਦੀ ਦੇਖ-ਰੇਖ ਹੇਠ ਕਰਵਾਏ ਸਮਾਗਮ ਦੌਰਾਨ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਇਹ ਮਸ਼ੀਨ ਨਗਰ ਕੌਂਸਲ ਨੂੰ ਸੌਂਪੀ। ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਪਹਿਲਾਂ ਉੱਚਾਈ ’ਤੇ ਲੱਗੀਆਂ ਸਟਰੀਟ ਲਾਈਟਾਂ ਖਰਾਬ ਹੋਣ ’ਤੇ ਉਨ੍ਹਾਂ ਦੀ ਮੁਰੰਮਤ ਕਰਵਾਉਣ ਵਿੱਚ ਕਾਫ਼ੀ ਮੁਸ਼ਕਲ ਆਉਂਦੀ ਸੀ। ਇਸ ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਵੱਲੋਂ ਸਮੂਹ ਕੌਂਸਲਰਾਂ ਦੇ ਸਹਿਯੋਗ ਨਾਲ ਕਰੇਨ ਮਸ਼ੀਨ ਖਰੀਦੀ ਗਈ ਹੈ। ਹੁਣ ਕਰਮਚਾਰੀ ਸ਼ਹਿਰ ਦੇ ਕਿਸੇ ਵੀ ਇਲਾਕੇ ਵਿੱਚ ਖਰਾਬ ਲਾਈਟਾਂ ਦੀ ਮੁਰੰਮਤ ਆਸਾਨੀ ਨਾਲ ਕਰ ਸਕਣਗੇ। ਇਸ ਨਾਲ ਸਮੇਂ ਦੀ ਬੱਚਤ ਹੋਵੇਗੀ ਅਤੇ ਲੋਕਾਂ ਨੂੰ ਬਿਹਤਰ ਸਹੂਲਤ ਮਿਲੇਗੀ। ਇਸ ਮੌਕੇ ਨਗਰ ਕੌਂਸਲ ਦੀ ਉਪ ਪ੍ਰਧਾਨ ਨਰਿੰਦਰ ਕੌਰ, ਵੱਖ-ਵੱਖ ਕੌਂਸਲਰਾਂ, ਕਾਰਜਸਾਧਕ ਅਫ਼ਸਰ ਸੁਮਨ ਬਾਲਾ ਅਤੇ ਹੋਰ ਅਧਿਕਾਰੀਆਂ ਤੇ ਪਤਵੰਤਿਆਂ ਸਮੇਤ ਕਈ ਆਗੂ ਹਾਜ਼ਰ ਸਨ।