- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2027 ਦੀਆਂ ਚੋਣਾਂ ਲਈ ਮੁਕੇਰੀਆਂ ਕਾਂਗਰਸ ਨੇ ਦਿੱਤਾ ਇਕਜੁੱਟਤਾ ਦਾ ਸੁਨੇਹਾ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਮੁਕੇਰੀਆਂ ਹਲਕੇ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਇਕਜੁੱਟਤਾ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਪਾਰਟੀ ਪੂਰੀ ਤਰ੍ਹਾਂ ਇਕਮੁੱਠ ਹੈ। ਹਾਈਕਮਾਨ ਵੱਲੋਂ ਐਲਾਨੇ ਜਾਣ ਵਾਲੇ ਉਮੀਦਵਾਰ ਦੀ ਸਾਰੇ ਆਗੂ ਅਤੇ ਵਰਕਰ ਡਟ ਕੇ ਹਮਾਇਤ ਕਰਨਗੇ। ਕਾਂਗਰਸ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ, ਸਾਬਕਾ ਨਗਰ ਕੌਂਸਲ ਪ੍ਰਧਾਨ ਮੰਗਲੇਸ਼ ਕੁਮਾਰ ਜੱਜ, ਸਾਬਕਾ ਬਲਾਕ ਪ੍ਰਧਾਨ ਤਰਸੇਮ ਮਿਨਹਾਸ, ਜ਼ਿਲ੍ਹਾ ਮੀਤ ਪ੍ਰਧਾਨ ਸਚਿਨ ਸਮਿਆਲ, ਸਾਬਕਾ ਸਰਪੰਚ ਅਸ਼ਵਨੀ ਕੁਮਾਰ ਅਤੇ ਡਾ. ਵਿਜੇ ਸਿੰਘ ਮੁਸਾਹਿਬਪੁਰ ਨੇ ਕਿਹਾ ਕਿ ਪਾਰਟੀ ਹਾਈਕਮਾਨ ਜਿਸ ਵੀ ਆਗੂ ਨੂੰ ਉਮੀਦਵਾਰ ਐਲਾਨੇਗੀ, ਸਾਰੇ ਉਸ ਦੀ ਜਿੱਤ ਲਈ ਮਿਲ ਕੇ ਕੰਮ ਕਰਨਗੇ।