ਸ਼ਰਮਾ ਡਾਇਬਟੀਜ਼ ਸੈਂਟਰ ਵੱਲੋਂ ਅੱਖਾਂ ਦੀ ਜਾਂਚ ਲਈ ਆਧੁਨਿਕ ਤਕਨੀਕ ਸ਼ੁਰੂ ਵਿਸ਼ਵ ਸ਼ੂਗਰ ਦਿਵਸ ਮੌਕੇ ਸ਼ਰਮਾ ਡਾਇਬਟੀਜ਼ ਸੈਂਟਰ ਵੱਲੋਂ ਅੱਖਾਂ ਦੀ ਜਾਂਚ ਲਈ ਆਧੁਨਿਕ ਤਕਨੀਕ ਦੀ ਸ਼ੁਰੂਆਤ
Publish Date: Fri, 13 Nov 2026 05:22 PM (IST)
Updated Date: Fri, 13 Nov 2026 05:24 PM (IST)
ਬਿਜ਼ਨਸ ਪਲੱਸ ਗੌਰਵ, ਪੰਜਾਬੀ ਜਾਗਰਣ ਗੜ੍ਹਦੀਵਾਲਾ : ਵਿਸ਼ਵ ਸ਼ੂਗਰ ਦਿਵਸ ਮੌਕੇ ਸ਼ਰਮਾ ਡਾਇਬਟੀਜ਼ ਸੈਂਟਰ, ਗੜ੍ਹਦੀਵਾਲਾ ਵੱਲੋਂ ਸ਼ੂਗਰ ਦੇ ਮਰੀਜ਼ਾਂ ਦੀਆਂ ਅੱਖਾਂ ਦੀ ਸੁਰੱਖਿਆ ਲਈ ਆਧੁਨਿਕ ਫੰਡਸ-ਆਨ-ਫੋਨ ਤਕਨੀਕ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਹੂਲਤ ਨਾਲ ਹੁਣ ਇਲਾਕੇ ਦੇ ਮਰੀਜ਼ਾਂ ਦੀਆਂ ਅੱਖਾਂ ਦੇ ਪਰਦੇ ਦੀ ਜਾਂਚ ਕਰਕੇ ਸ਼ੂਗਰ ਕਾਰਨ ਹੋਣ ਵਾਲੇ ਨੁਕਸਾਨ ਦੀ ਸਮੇਂ ਸਿਰ ਪਛਾਣ ਕਰਨ ਵਿੱਚ ਮਦਦ ਮਿਲੇਗੀ। ਸੈਂਟਰ ਦੇ ਮੁਖੀ ਡਾ. ਜੇਸਨ ਪੀ. ਸ਼ਰਮਾ, ਐੱਮ.ਡੀ., ਫੈਲੋ ਡਾਇਬਟੀਜ਼ ਇੰਡੀਆ ਅਤੇ ਕੰਸਲਟੈਂਟ ਡਾਇਬਟੋਲੋਜਿਸਟ ਨੇ ਦੱਸਿਆ ਕਿ ਸ਼ੂਗਰ ਸਿਰਫ਼ ਖੂਨ ਵਿੱਚ ਗਲੂਕੋਜ਼ ਵਧਣ ਤੱਕ ਸੀਮਤ ਨਹੀਂ ਰਹਿੰਦੀ, ਸਗੋਂ ਇਹ ਅੱਖਾਂ, ਗੁਰਦਿਆਂ, ਦਿਲ ਅਤੇ ਨਸਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼ੂਗਰ ਕਾਰਨ ਅੱਖਾਂ ਦੇ ਪਰਦੇ ਨੂੰ ਨੁਕਸਾਨ ਹੋਣ ਦੇ ਬਾਵਜੂਦ ਸ਼ੁਰੂਆਤੀ ਪੜਾਅ ਵਿੱਚ ਮਰੀਜ਼ ਦੀ ਨਜ਼ਰ ਆਮ ਰਹਿ ਸਕਦੀ ਹੈ। ਨਵੀਂ ਤਕਨੀਕ ਰਾਹੀਂ ਅੱਖਾਂ ਦੇ ਪਰਦੇ ਦੀਆਂ ਤਸਵੀਰਾਂ ਲੈ ਕੇ ਸੰਭਾਵਿਤ ਸਮੱਸਿਆਵਾਂ ਦੀ ਪਛਾਣ ਕੀਤੀ ਜਾ ਸਕਦੀ ਹੈ ਅਤੇ ਲੋੜ ਅਨੁਸਾਰ ਮਰੀਜ਼ ਨੂੰ ਅੱਖਾਂ ਦੇ ਮਾਹਿਰ ਕੋਲ ਭੇਜਿਆ ਜਾ ਸਕਦਾ ਹੈ। ਡਾ. ਸ਼ਰਮਾ ਨੇ ਸ਼ੂਗਰ ਦੇ ਸਾਰੇ ਮਰੀਜ਼ਾਂ ਨੂੰ ਨਿਯਮਿਤ ਅੱਖਾਂ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੈਂਟਰ ਦਾ ਉਦੇਸ਼ ਆਧੁਨਿਕ ਸਿਹਤ ਸਹੂਲਤਾਂ ਛੋਟੇ ਸ਼ਹਿਰਾਂ ਅਤੇ ਪੇਂਡੂ ਇਲਾਕਿਆਂ ਵਿੱਚ ਵੀ ਉਪਲਬਧ ਕਰਵਾਉਣਾ ਹੈ।