ਮਾਡਰਨ ਕਾਲਜ ਦੀਆਂ ਵਿਦਿਆਰਥਣਾਂ ਨੇ ਕੀਤਾ ਉਦਯੋਗਿਕ ਦੌਰਾ ਮਾਡਰਨ ਕਾਲਜ਼ ਦੀਆਂ ਵਿਦਿਆਰਥਣਾਂ ਨੇ ਕੀਤਾ ਉਦਯੋਗਿਕ ਦੌਰਾ
Publish Date: Thu, 22 Oct 2026 04:31 PM (IST)
Updated Date: Thu, 22 Oct 2026 04:34 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਮਾਡਰਨ ਗਰੁੱਪ ਆਫ਼ ਕਾਲਜਿਸ ਪੰਡੋਰੀ ਭਗਤ ਮੁਕੇਰੀਆਂ ਦੇ ਬਿਊਟੀ ਥੈਰੇਪੀ ਵਿਭਾਗ ਵੱਲੋਂ ਵਿਦਿਆਰਥਣਾਂ ਨੂੰ ਸੁੰਦਰਤਾ ਉਦਯੋਗ ਦੀਆਂ ਆਧੁਨਿਕ ਤਕਨੀਕਾਂ ਨਾਲ ਜਾਣੂ ਕਰਵਾਉਣ ਦੇ ਉਦੇਸ਼ ਨਾਲ ਅੰਮ੍ਰਿਤਸਰ ਸਥਿਤ ਬਿਊਟੀ ਅਕੈਡਮੀ ਦਾ ਉਦਯੋਗਿਕ ਦੌਰਾ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥਣਾਂ ਨੇ ਬਿਊਟੀ ਅਤੇ ਵੈੱਲਨੈੱਸ ਦੇ ਵੱਖ-ਵੱਖ ਖੇਤਰਾਂ ਬਾਰੇ ਵਿਹਾਰਕ ਜਾਣਕਾਰੀ ਹਾਸਲ ਕੀਤੀ। ਦੌਰੇ ਦੌਰਾਨ ਸਕਿਨ ਲੈਬ ਵਿੱਚ ਟ੍ਰੇਨਰਾਂ ਵੱਲੋਂ ਚਮੜੀ ਦੀ ਬਣਤਰ ਅਤੇ ਦੇਖਭਾਲ ਸਬੰਧੀ ਥਿਊਰੀ ਦੇ ਨਾਲ-ਨਾਲ ਮਸ਼ੀਨੀ ਫੇਸ਼ੀਅਲ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ। ਨੇਲ ਲੈਬ ਵਿੱਚ ਵਿਦਿਆਰਥਣਾਂ ਨੂੰ ਮਾਰਬਲ ਆਰਟ, ਸੀਨਰੀ ਆਰਟ, ਡੌਟ ਆਰਟ, ਲਾਈਨ ਆਰਟ ਅਤੇ ਬ੍ਰਾਈਡਲ ਨੇਲ ਆਰਟ ਦੀਆਂ ਵੱਖ-ਵੱਖ ਤਕਨੀਕਾਂ ਤੋਂ ਜਾਣੂ ਕਰਵਾਇਆ ਗਿਆ। ਇਸੇ ਤਰ੍ਹਾਂ ਹੇਅਰ ਲੈਬ ਵਿੱਚ ਵਾਲਾਂ ਨੂੰ ਰੰਗਣ ਅਤੇ ਫੈਸ਼ਨ ਸ਼ੇਡਜ਼ ਦੀ ਚੋਣ ਸਬੰਧੀ ਜਾਣਕਾਰੀ ਦਿੱਤੀ ਗਈ। ਮੇਕਅਪ ਲੈਬ ਵਿੱਚ ਮਾਹਿਰਾਂ ਨੇ ਵਿਦਿਆਰਥਣਾਂ ਨੂੰ ਮੇਕਅਪ ਉਤਪਾਦਾਂ ਦੀ ਵਰਤੋਂ ਅਤੇ ਬ੍ਰਾਈਡਲ, ਪਾਰਟੀ ਤੇ ਐਂਗੇਜਮੈਂਟ ਮੇਕਅਪ ਸਮੇਤ ਵੱਖ-ਵੱਖ ਮੇਕਅਪ ਲੁੱਕਸ ਦੀਆਂ ਤਕਨੀਕਾਂ ਬਾਰੇ ਸਮਝਾਇਆ। ਇਸ ਮੌਕੇ ਕੈਂਪਸ ਡਾਇਰੈਕਟਰ ਡਾ. ਵਿਜੇਤਾ ਸ਼ਰਮਾ ਅਤੇ ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ ਨੇ ਬਿਊਟੀ ਥੈਰੇਪੀ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਦੌਰੇ ਵਿੱਚ ਡੀਨ ਅਕੈਡਮਿਕਸ ਪ੍ਰੋ. ਸੁਖਜਿੰਦਰ ਸਿੰਘ, ਪ੍ਰੋ. ਸ਼ਿਲਪਾ ਕੁਮਾਰੀ ਅਤੇ ਪ੍ਰੋ. ਅੰਸ਼ਿਕਾ ਠਾਕੁਰ ਵੀ ਮੌਜੂਦ ਸਨ।