ਕੇਂਦਰੀ ਜੇਲ੍ਹ 'ਚੋਂ ਹਾਈ ਰਿਸਕ ਕੈਦੀ ਕੋਲੋਂ ਮੋਬਾਈਲ ਬਰਾਮਦ, ਜੁਰਾਬ 'ਚ ਲੁਕਾ ਕੇ ਰੱਖਿਆ ਸੀ ਫੋਨ
ਖਾਣਾ ਸਿਟੀ ਦੀ ਪੁਲਿਸ ਨੇ ਕੇਂਦਰੀ ਜੇਲ ਅਧਿਕਾਰੀਆਂ ਦੀ ਸ਼ਿਕਾਇਤ ਤੇ ਜੇਲ ਅੰਦਰੋਂ ਮੋਬਾਈਲ ਮਿਲਣ ਤੇ ਹਾਈ ਰਿਸਕ ਕੈਦੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ
Publish Date: Tue, 20 Oct 2026 12:08 PM (IST)
Updated Date: Tue, 20 Oct 2026 12:14 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਖਾਣਾ ਸਿਟੀ ਦੀ ਪੁਲਿਸ ਨੇ ਕੇਂਦਰੀ ਜੇਲ ਅਧਿਕਾਰੀਆਂ ਦੀ ਸ਼ਿਕਾਇਤ ਤੇ ਜੇਲ ਅੰਦਰੋਂ ਮੋਬਾਈਲ ਮਿਲਣ ਤੇ ਹਾਈ ਰਿਸਕ ਕੈਦੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਸਹਾਇਕ ਸੁਪਰਡੈਂਟ ਜਸਵੰਤ ਸਿੰਘ ਨੇ ਦੱਸਿਆ ਕਿ ਜੇਲ ਅੰਦਰੋਂ ਹੀ ਗੁਪਤ ਸੂਚਨਾ ਮਿਲਣ ਤੇ ਜੋਨ 13 ਦੀ ਚੱਕੀ ਨੰਬਰ ਤਿੰਨ ਵਿੱਚ ਬੰਦ ਹਾਈ ਰਿਸਕ ਬੰਦੀ ਅਸ਼ੀਸ਼ ਮਸੀਹ ਔਰਫ ਰਾਜਾ ਪੁੱਤਰ ਜੋਬਨ ਸੀ ਵਾਸੀ ਗੋਹਤ ਪੋਖਰ ਥਾਣਾ ਟਿੱਬਰ ਜਿਲਾ ਗੁਰਦਾਸਪੁਰ ਦੀ ਤਲਾਸ਼ੀ ਕੀਤੀ ਗਈ ਤਾਂ ਉਸਦੇ ਬੂਟਾਂ ਦੀ ਸੱਜੀ ਜਰਾਬ ਵਿੱਚੋਂ ਇੱਕ ਮੋਬਾਈਲ ਸਮੇਤ ਸਿਮ ਬਰਾਮਦ ਹੋਇਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।