ਪਿੰਡ ਬਾੜੀਆਂ ਕਲਾਂ 'ਚ ਸ਼ਰਾਰਤੀ ਅਨਸਰਾਂ ਦੀ ਕਰਤੂਤ, ਬਾਬਾ ਸਾਹਿਬ ਅੰਬੇਦਕਰ ਜੀ ਦੀ ਮੂਰਤੀ ਦੀ ਕੀਤੀ ਭੰਨ-ਤੋੜ; ਲੋਕਾਂ 'ਚ ਭਾਰੀ ਰੋਸ
ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਬਾੜੀਆਂ ਕਲਾਂ ਵਿਖੇ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਲੋਕਾਂ ਨੇ ਬਾਬਾ ਸਾਹਿਬ ਦੀ ਸਕੂਲ ਦੇ ਬਾਹਰ ਬਾਹਰ ਸਥਿਤ ਸਥਾਪਿਤ ਕੀਤੀ ਮੂਰਤੀ ਦੀ ਭੰਨ ਤੋੜ ਹੋਈ ਦੇਖੀ। ਬਾਬਾ ਸਾਹਿਬ ਜੀ ਦੀ ਪਾਰਲੀਮੈਂਟ ਵੱਲ ਨੂੰ ਕੀਤੀ ਹੋਈ ਉਂਗਲ ਤੋੜ ਦਿੱਤੀ ਗਈ। ਉਹਨਾਂ ਦੇ ਚਸ਼ਮੇ ਦੀ ਵੀ ਭੰਨ ਤੋੜ ਕੀਤੀ ਹੋਈ ਹੈ ਅਤੇ ਕੰਨ ਵੀ ਟੁੱਟਾ ਹੋਇਆ ਹੈ।
Publish Date: Tue, 15 Sep 2026 01:22 PM (IST)
Updated Date: Tue, 15 Sep 2026 01:23 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ - ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਬਾੜੀਆਂ ਕਲਾਂ ਵਿਖੇ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਲੋਕਾਂ ਨੇ ਬਾਬਾ ਸਾਹਿਬ ਦੀ ਸਕੂਲ ਦੇ ਬਾਹਰ ਬਾਹਰ ਸਥਿਤ ਸਥਾਪਿਤ ਕੀਤੀ ਮੂਰਤੀ ਦੀ ਭੰਨ ਤੋੜ ਹੋਈ ਦੇਖੀ। ਬਾਬਾ ਸਾਹਿਬ ਜੀ ਦੀ ਪਾਰਲੀਮੈਂਟ ਵੱਲ ਨੂੰ ਕੀਤੀ ਹੋਈ ਉਂਗਲ ਤੋੜ ਦਿੱਤੀ ਗਈ। ਉਹਨਾਂ ਦੇ ਚਸ਼ਮੇ ਦੀ ਵੀ ਭੰਨ ਤੋੜ ਕੀਤੀ ਹੋਈ ਹੈ ਅਤੇ ਕੰਨ ਵੀ ਟੁੱਟਾ ਹੋਇਆ ਹੈ।
ਮੂਰਤੀ ਦੇ ਨੇੜੇ ਜਾਣ ਤੇ ਇੰਝ ਪਤਾ ਲੱਗਦਾ ਹੈ ਜਿਵੇਂ ਅਣਪਛਾਤੇ ਵਿਅਕਤੀਆਂ ਨੇ ਉਹਨਾਂ ਦੀ ਮੂਰਤੀ ਤੇ ਪੱਥਰ ਮਾਰੇ ਹੋਏ ਹਨ। ਆਸ ਪਾਸ ਕਈ ਪੱਥਰ ਖਿਲਰੇ ਹੋਏ ਸਨ। ਬਾਬਾ ਸਾਹਿਬ ਜੀ ਦੇ ਬੁੱਤ ਦੀ ਹੋਈ ਇਸ ਬੇਅਦਬੀ ਤੋਂ ਬਾਅਦ ਦਲਿਤ ਜਥੇਬੰਦੀਆਂ ਵਿੱਚ ਕਾਫੀ ਰੋਸ ਪੈਦਾ ਹੋ ਗਿਆ ਹੈ ਅਤੇ ਉਹਨਾਂ ਮੌਕੇ ਤੇ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ ਹੈ।।