- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਕਾਇਤਾਂ ’ਚ ਉਲਝ ਕੇ ਰਹਿ ਗਈ ਮਾਈਨਿੰਗ ਵਿਰੁੱਧ ਕਾਰਵਾਈ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ
ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਚੱਬੇਵਾਲ, ਹੁਸ਼ਿਆਰਪੁਰ ਅਤੇ ਸ਼ਾਮ ਚੁਰਾਸੀ ਹਲਕੇ ਵਿਚ ਸੂਰਜ ਡੁੱਬਦੇ ਹੀ ਮਾਈਨਿੰਗ ਮਾਫੀਆ ਬੇਖ਼ੌਫ ਹੋ ਕੇ ਆਪਣੀਆਂ ਸਰਗਰਮੀਆਂ ਨੂੰ ਅੰਜਾਮ ਦਿੰਦਾ ਹੈ। ਲੋਕਾਂ ਵੱਲੋਂ ਕੀਤੀ ਗਈਆਂ ਸ਼ਿਕਾਇਤਾਂ ਵਿਭਾਗੀ ਅਤੇ ਪੁਲਸੀਆ ਕਾਰਵਾਈ ਵਿਚ ਉਲਝ ਕੇ ਰਹਿ ਗਈਆਂ ਹਨ। ਲੋਕਾਂ ਦੀਆਂ ਇਨ੍ਹਾਂ ਇਨ੍ਹਾਂ ਸ਼ਿਕਾਇਤਾਂ ਨੂੰ ਵੀ ਦੋਵੇਂ ਵਿਭਾਗਾਂ ਨੇ ਪਹੇਲੀ ਬਣਾ ਕੇ ਰੱਖ ਦਿੱਤਾ ਹੈ। 20 ਤੋਂ 25 ਫ਼ੁੱਟ ਤੱਕ ਡੂੰਘੇ ਟੋਏ ਪਾ ਦਿੱਤੇ ਗਏ, ਜਦਿਕ ਇਹ ਖ਼ੇਤਰ ਵਿਚ ਲੱਗੀ ਜੰਗਲਾਤ ਵਿਭਾਗ ਦੀ ਦਫ਼ਾ ਚਾਰ ਅਤੇ ਪੰਜ ਦੀਆਂ ਵੀ ਰੋਜ਼ਾਨਾ ਰਾਤ ਨੂੰ ਧੱਜੀਆਂ ਉੱਡਦੀਆਂ ਹਨ।
ਬੇਖੌਫ ਮਾਈਨਿੰਗ, ਸ਼ਿਕਾਇਤਾਂ ਠੰਢੇ ਬਸਤੇ ’ਚ : ਪਿੰਡ ਤੱਖਣੀ ਦੇ ਨੰਬਰਦਾਰ ਦੀ ਅਗਵਾਈ ਹੇਠ ਪਿੰਡ ਵਾਸੀਆਂ ਵੱਲੋਂ ਮੁੱਖ ਮੰਤਰੀ ਪੰਜਾਬ, ਕੈਬਨਿਟ ਮੰਤਰੀ ਡਾ ਰਵਜੋ, ਐਕਸੀਅਨ ਮਾਈਨਿਗ ਹੁਸ਼ਿਆਰਪੁਰ, ਐੱਸਡੀਓ ਮਾਈਨਿੰਗ, ਜ਼ਿਲ੍ਹਾ ਪੁਲਿਸ ਮੁਖੀ, ਡੀਐੱਸਪੀ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਜੰਗਲਾਤ ਅਫਸਰ ਨੂੰ ਦਿੱਤੀਆਂ ਸ਼ਿਕਾਇਤਾਂ ਵਿਚ ਦੱਸਿਆ ਕਿ ਪਿੰਡ ਤੱਖਣੀ ਅਤੇ ਚੱਕ ਗੁੱਜਰਾਂ ਸਮੇਤ ਮਹਿੰਗਰੋਵਾਲ ਖੱਡ ਵਿਚ ਗੈਰ ਕਾਨੂੰਨੀ ਢੰਗ ਨਾਲ ਮਾਈਨਿੰਗ ਧੜੱਲੇ ਨਾਲ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਈਨਿੰਗ ਮਾਫ਼ੀਆ ਦੇ ਲੋਕਾਂ ਨੇ ਇਨ੍ਹਾਂ ਚੋਆਂ ਵਿਚ 20 ਤੋਂ 25 ਫ਼ੁੱਟ ਤੱਕ ਟੋਏ ਪਾ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਰਾਤ 12 ਵਜੇ ਤੋਂ ਤੜਕੇ ਪੰਜ ਵਜੇ ਤੱਕ ਬੇਖ਼ੌਫ ਹੁੰਦੀ ਮਾਈਨਿੰਗ ਨੇ ਇਲਾਕੇ ਦੀ ਨਾ ਸਿਰਫ਼ ਬਨਸਪਤੀ ਬਲਕਿ ਸੜਕਾਂ ਦੀ ਤੋੜ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕਿ ਉਨ੍ਹਾਂ ਵੱਲੋਂ ਕੀਤੀਆਂ ਜਾਂਦੀਆਂ ਸ਼ਿਕਾਇਤਾਂ ਵੀ ਠੰਢੇ ਬਸਤੇ ਵਿਚ ਪਾ ਦਿੱਤੀਆਂ ਜਾਂਦੀਆਂ ਹਨ।
ਦਫ਼ਾ 4 ਅਤੇ 5 ਦੀ ਉਲੰਘਣਾ : ਉਨ੍ਹਾਂ ਦੱਸਿਆ ਕਿ ਪਿੰਡ ਤੱਖਣੀ ਵਿਚ ਜੰਗਲੀ ਜੀਵ ਸੁਰੱਖਿਆ ਸੈਂਚਰੀ ਬਣਹ ਹੋਣ ਕਾਰਨ ਇਸ ਖ਼ੇਤਰ ਵਿਚ ਦਫ਼ਾ ਚਾਰ ਅਤੇ ਪੰਜ ਲੱਗੀ ਹੋਈ ਹੈ ਪਰ ਮਾਈਨਿੰਗ ਨਾਲ ਸਬੰਧਿਤ ਲੋਕਾਂ ਨੇ ਨਾ ਸਿਰਫ਼ ਚੋਆਂ ਬਲਕਿ ਇਸ ਸੈਂਚਰੀ ਦੀ ਵੀ ਦੋ਼ਸਾ ਅਤੇ ਦਿਸ਼ਾ ਵਿਗਾੜ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀਆਂ ਸ਼ਿਕਾਇਤਾਂ ’ਤੇ ਕਾਰਵਾਈ ਹੋਣ ਤੋਂ ਪਹਿਲਾਂ ਸ਼ਿਕਾਇਤ ਕਰਤਾ ਦਾ ਨਾਮ ਮਾਫੀਆ ਲੋਕਾਂ ਕੋਲ ਪਹੁੰਚ ਜਾਂਦਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਧਮਕਾਇਆ ਜਾ ਰਿਹਾ ਹੈ। ਸੈਂਚਰੀ ਦੇ ਨਿਯਮਾਂ ਅਨੁਸਾਰ ਸੈਂਚਰੀ ਦੇ 10 ਕਿੱਲੋਮੀਟਰ ਦੇ ਘੇਰੇ ਵਿਚ ਮਾਈਨਿੰਗ ਨਹੀਂ ਕੀਤੀ ਜਾ ਸਕਦੀ ਪਰ ਨਿਯਮਾਂ ਦੇ ਉਲਟ ਸ਼ਿਵਾਲਿਕ ਦੇ ਜੰਗਲਾਂ ’ਚ ਰਹਿਣ ਵਾਲੇ ਜਾਨਵਰ ਮੈਦਾਨ ਇਲਾਕੇ ਵਿਚ ਆ ਕੇ ਕੁੱਤਿਆਂ ਦਾ ਸ਼ਿਕਾਰ ਹੋ ਰਹੇ ਹਨ।
ਸੜਕਾਂ ਦੀ ਹਾਲਤ ਹਈ ਖ਼ਰਾਬ : ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਇਲਾਕੇ ਵਿੱਚ ਨਾਜਾਇਜ਼ ਮਾਈਨਿੰਗ ਕਾਰਨ ਪਿੰਡ ਮਹਿੰਗਰੋਵਾਲ ਰੋਡ ਦੀ ਹਾਲਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਸੜਕ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਮਾਈਨਿੰਗ ਦਾ ਕੰਮ ਕਥਿਤ ਤੌਰ ’ਤੇ ਪਿੰਡ ਕੈਲੋਂ ਤੋਂ ਲੈ ਕੇ ਪਿੰਡਾਂ ਦੇ ਰਸਤੇ ਰਾਹੀਂ ਮਹਿੰਗਰੋਵਾਲ ਤੱਕ ਰਾਤ ਸਮੇਂ ਵੀ ਹੁੰਦਾ ਹੈ। ਇਸ ਕਾਰਨ ਸੜਕਾਂ ’ਤੇ ਭਾਰੀ ਵਾਹਨਾਂ ਦੀ ਆਵਾਜਾਈ ਵਧਣ ਅਤੇ ਮਹਿੰਗਰੋਵਾਲ ਚੋਅ ਵਿਚ ਬਣਿਆ ਸਾਈਫ਼ਨ ਵੀ ਟੁੱਟ ਕੇ ਪਿਛਲੀ ਬਰਸਾਤ ਵਿਚ ਰੁੜ ਗਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਹੋ ਰਹੀ ਕਥਿਤ ਨਾਜਾਇਜ਼ ਮਾਈਨਿੰਗ ਦੀ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਜੇਕਰ ਮਾਈਨਿੰਗ ਨਿਯਮਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਸਬੰਧਿਤ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।
ਇੱਕ-ਦੂਜੇ ਦੀ ਜ਼ਿੰਮੇਵਾਰੀ ਕਾਰਨ ਬਣੀ ਪਹੇਲੀ : ਇਸ ਸਬੰਧੀ ਜੰਗਲਾਤ ਅਤੇ ਪੁਲਿਸ ਵਿਭਾਗ ਵੱਲੋਂ ਸ਼ਿਕਾਇਤਾਂ ਦੇ ਆਧਾਰ ’ਤੇ ਹੀ ਇੱਕ-ਦੂਜੇ ’ਤੇ ਜ਼ਿੰਮੇਵਾਰੀ ਸੁੱਟ ਕੇ ਕਾਰਵਾਈ ਕਰਨ ਨੂੰ ਕਿਹਾ ਜਾ ਰਿਹਾ ਹੈ। ਜੰਗਲਾਤ ਵਿਭਾਗ ਦੇ ਜੇਈ ਅਮਨਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 22 ਸਤੰਬਰ ਨੂੰ ਸ਼ਿਕਾਇਤ ਮਿਲੀ ਸੀ ਅਤੇ ਉਨ੍ਹਾਂ ਥਾਣਾ ਹਰਿਆਣਾ ਨੂੰ 23 ਸਤੰਬਰ ਨੂੰ ਪੰਜ ਸਥਾਨਾਂ ’ਤੇ ਕਾਰਵਾਈ ਕਰਨ ਦਾ ਪੱਤਰ ਲਿਖ਼ ਦਿੱਤਾ ਸੀ। ਤਾਜਾ ਫ਼ੜੀ ਟਰਾਲੀ ’ਤੇ ਜੁਰਮਾਨਾ ਕੀਤਾ ਹੈ।
ਕੀ ਕਹਿੰਦੇ ਹਨ ਗੁਰਚਰਨ ਸਿੰਘ ਥਾਣਾ : ਮੁਖੀ ਨੇ ਦੱਸਿਆ ਕਿ ਕਾਬੂ ਕੀਤੀ ਟਰਾਲੀ ਰੋਡ ’ਤੇ ਫੜੀ ਹੈ ਇਸ ’ਤੇ ਮਾਮਲਾ ਦਰਜ ਨਹੀਂ ਹੁੰਦਾ। ਜੰਗਲਾਤ ਵਿਭਾਗ ਨੇ ਇਸ ਨੂੰ ਇੱਕ ਲੱਖ ਰੁਪਏ ਜੁਰਮਾਨਾ ਕੀਤਾ ਹੈ। ਉਨ੍ਹਾਂ ਕਿਹਾ ਕਿ ਚੋਆਂ ਵਿਚ ਫ਼ੜੇ ਜਾਣ ਵਾਲੇ ਵਾਹਨਾਂ ’ਤੇ ਮਾਮਲਾ ਦਰਜ ਹੁੰਦਾ ਹੈ ਨਾਕਿ ਸੜਕਾਂ ’ਤੇ।