- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਮਿਸ਼ਾ ਮਹਿਤਾ ਨੇ ਕੱਚੇ ਰਸਤਿਆਂ ਤੇ ਨਿਕਾਸੀ ਦੇ ਮਸਲੇ 'ਤੇ ਸਰਕਾਰ ਨੂੰ ਘੇਰਿਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਹਿਲਪੁਰ : ਭਾਰਤੀ ਜਨਤਾ ਪਾਰਟੀ ਗੜ੍ਹਸ਼ੰਕਰ ਦੀ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਮਾਹਿਲਪੁਰ ਦੇ ਕੁੱਝ ਮੁਹੱਲਾ ਵਾਸੀਆਂ ਨਾਲ ਬੈਠਕਾਂ ਕੀਤੀਆਂ, ਜਿਸ ਦੌਰਾਨ ਲੋਕਾਂ ਨੇ ‘ਆਪ’ ਸਰਕਾਰ ਵੱਲੋਂ ਗਲੀਆਂ ਅਤੇ ਨਾਲੀਆਂ ਪੱਕੀਆਂ ਬਣਵਾ ਕੇ ਦੇਣ ਦੇ ਵਾਅਦੇ ਨੂੰ ਪੂਰਾ ਨਾ ਕੀਤੇ ਜਾਣ ਬਾਰੇ ਦੱਸਿਆ। ਨਿਮਿਸ਼ਾ ਮਹਿਤਾ ਨੇ ਇਸ ਮੌਕੇ ਮੁਹੱਲਾ ਸ਼ਹੀਦਾਂ ਰੋਡ ਕਾਲੋਨੀ ਵਾਸੀਆਂ ਅਤੇ ਮੁਹੱਲਾ ਐੱਸਏਐੱਸ ਨਗਰ ਦੀਆਂ ਕੱਚੀਆਂ ਗਲੀਆਂ ਦਾ ਜਾਇਜ਼ਾ ਲੈਂਦੇ ਕਿਹਾ ਕਿ ਆਮ ਆਦਮੀ ਪਾਰਕਟੀ ਦੀ ਸਰਕਾਰ ਅਤੇ ਹਲਕਾ ਵਿਧਾਇਕ ਜੈ ਕ੍ਰਿਸ਼ਨ ਰੋੜੀ ਵੱਲੋਂ ਕਈ ਵਾਰ ਮਾਹਿਲਪੁਰ ’ਚ ਵਿਕਾਸ ਕਰਵਾਉਣ ਦੇ ਵੱਡੇ ਦਾਅਵੇ ਅਤੇ ਵਾਅਦੇ ਕੀਤੇ ਗਏ ਹਨ ਪਰ ਐਲਾਨਾਂ ਦੇ ਬਾਵਜੂਦ ਲੋਕਾਂ ਨੂੰ ਵਿਕਾਸ ਨਹੀਂ ਮਿਲਿਆ ਅਤੇ ਲੋਕ ਮਾੜੇ ਹਲਾਤਾਂ ਵਿਚ ਰਹਿਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵਿਧਾਨ ਸਭਾ ਚੋਣਾਂ ਵੇਲੇ ਉਸ ਮਗਰੋਂ ਲੋਕ ਸਭਾ ਚੋਣਾਂ ਵੇਲੇ ਅਤੇ ਫਿਰ ਮਾਹਿਲਪੁਰ ਕਮੇਟੀ ਦੀਆਂ ਚੋਣਾਂ ਵੇਲੇ ਤਿੰਨੋਂ ਵਾਰ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੱਚੀਆਂ ਗਲੀਆਂ ਪੱਕੀਆਂ ਕਰਵਾਉਣ ਅਤੇ ਨਾਲੀਆਂ ਬਣਵਾ ਕੇ ਨਿਕਾਸੀ ਕਰਵਾਉਣ ਦੇ ਸਬਜ਼ਬਾਗ ਜਨਤਾ ਨੂੰ ਸੱਤਾਧਾਰੀ ਸਰਕਾਰ ਵੱਲੋਂ ਵਿਖਾਏ ਗਏ ਪਰ ਇਹ ਵਾਅਦੇ ਵੋਟਾਂ ਤੋਂ ਬਾਅਦ ਹੀ ਵਫ਼ਾ ਨਹੀਂ ਹੋਏ। ਸਰਕਾਰ ਨੂੰ ਸੱਤਾ ਵਿਚ ਆਇਆਂ ਪੌਣੇ 5 ਸਾਲ ਹੋ ਚੁੱਕੇ ਹਨ ਪਰ ਵਿਧਾਇਕ ਵੱਲੋਂ ਪੂਰਨ ਸੱਤਾ ਭੋਗਦੇ ਵੀ ਲੋਕਾਂ ਨੂੰ ਛੋਟੇ ਜਿਹੇ ਗਲੀਆਂ-ਨਾਲੀਆਂ ਦੇ ਕੰਮ ਨਹੀਂ ਕਰਵਾਏ।