- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਲ੍ਹਾ ਸਿੱਖਿਆ ਅਧਿਕਾਰੀ ਨੂੰ ਮਿਲਿਆ ਵਫ਼ਦ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪ੍ਰਾਇਮਰੀ ਤੋਂ ਮਾਸਟਰ ਕੇਡਰ ਦੀਆਂ ਤਰੱਕੀਆਂ ਦੌਰਾਨ ਬਿਨਾਂ ਸਟੇਸ਼ਨ ਚੋਣ ਕਰਵਾਏ ਦੂਰ-ਦੁਰੇਡੇ ਦੇ ਸਟੇਸ਼ਨ ਦੇਣ ਦੇ ਮੁੱਦੇ ਉੱਤੇ ਅਧਿਆਪਕਾਂ ਦਾ ਇੱਕ ਵੱਡਾ ਵਫ਼ਦ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਸੂਬਾ ਸੰਯੁਕਤ ਸਕੱਤਰ ਮੁਕੇਸ਼ ਗੁਜਰਾਤੀ, ਜ਼ਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ, ਇੰਦਰ ਸੁਖਦੀਪ ਸਿੰਘ ਓਢਰਾ, ਰਜਿੰਦਰ ਹੇਜਮਾਂ ਅਤੇ ਅਧਿਆਪਕ ਦਲ ਦੇ ਸੁਖਵਿੰਦਰ ਸਿੰਘ ਸਹੋਤਾ ਦੀ ਅਗਵਾਈ ਹੇਠ ਡੀਈਓ ਹਰਜਿੰਦਰ ਕੌਰ ਨੂੰ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਜ਼ਿਲ੍ਹੇ ਅੰਦਰ ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਖ਼ਾਲੀ ਅਸਾਮੀਆਂ ਦੀ ਸੂਚੀ ਜਾਰੀ ਕੀਤੀ ਜਾਵੇ ਅਤੇ ਇਸ ਅਨੁਸਾਰ ਪਦਉੱਨਤ ਹੋਏ ਅਧਿਆਪਕਾਂ ਨੂੰ ਉਨ੍ਹਾਂ ਦੀ ਬਣਦੀ ਸੀਨੀਆਰਤਾ ਦੇ ਆਧਾਰ ਉੱਤੇ ਸਟੇਸ਼ਨ ਚੋਣ ਕਰਵਾ ਕੇ ਦੋਬਾਰਾ ਆਰਡਰ ਜਾਰੀ ਕੀਤੇ ਜਾਣ। ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ 5 ਅਕਤੂਬਰ ਤੱਕ ਪ੍ਰਭਾਵਿਤ ਅਧਿਆਪਕਾਂ ਤੋਂ ਇਤਰਾਜ ਲੈ ਕੇ ਉਨ੍ਹਾਂ ਦਾ ਮਸਲਾ ਹੱਲ ਕੀਤਾ ਜਾਵੇਗਾ। ਇਸ ਮੌਕੇ ਬਲਜੀਤ ਸਿੰਘ ਮਹਿਮੋਵਾਲ, ਗੁਰਪਾਲ ਸਿੰਘ, ਬਲਬੀਰ ਸਿੰਘ ਧਾਮੀ, ਜੀਵਨ ਕੁਮਾਰ ਸੰਧੂ, ਵਿਕਰਮ, ਸੁਰਜੀਤ ਕੌਰ ਓਢਰਾ, ਬਲਵੀਰ ਕੌਰ, ਸੀਮਾ, ਅੰਜਨਾ ਚੌਧਰੀ, ਮੀਨਾਕਸ਼ੀ, ਪਰਮਜੀਤ ਕੌਰ, ਮਨਜੀਤ ਕੌਰ, ਇੰਦੂ ਠਾਕੁਰ, ਕਮਲਜੀਤ ਕੌਰ, ਸੁਮਨ ਲਤਾ, ਮਨਵਿੰਦਰ ਕੌਰ, ਅੰਬਿਕਾ ਭਾਟੀਆ, ਕੁਲਵੀਰ ਸਿੰਘ ਜੌੜਾ, ਰਕੇਸ਼ ਕੁਮਾਰ, ਵਿਨੇਸ਼ ਮੋਦਗਿਲ, ਬਿੰਦੀਆ ਦੱਤਾ, ਵਿਕਰਮ ਡਡਵਾਲ, ਵਿਜੇ ਪਟਿਆਲ ਅਤੇ ਜਸਵੀਰ ਸਿੰਘ ਆਦਿ ਵੀ ਹਾਜ਼ਰ ਸਨ।