- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਰੋਸ ਦਾ ਪ੍ਰਗਟਾਵਾ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਰਾਧਾ ਨਾਮ ਦੀ ਮਹਿਲਾ ਵੱਲੋਂ ਦੇਵੀ ਮਾਂ ਦਾ ਸਵਰੂਪ ਧਾਰਨ ਕਰ ਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਰੋਸ ਦਾ ਪ੍ਰਗਟਾਵਾ ਕਰਦਿਆਂ ਰਾਹੁਲ ਖੰਨਾ ਨੇ ਕਿਹਾ ਕਿ ਰਾਧਾ ਨਾਮ ਦੀ ਮਹਿਲਾ ਨੇ ਚਸ਼ਮਾ ਪਾ ਕੇ ਦੇਵੀ ਮਾਂ ਦਾ ਸਵਰੂਪ ਧਾਰਨ ਕਰ ਕੇ ਸੋਸ਼ਲ ਮੀਡੀਆ ’ਤੇ ਆਪਣੀ ਫੋਟੋ ਪਾ ਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਉਸ ਨੂੰ ਕੋਈ ਵੀ ਹਿੰਦੂ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਦਾ ਇਹ ਫਰਜ਼ ਬਣਦਾ ਹੈ ਕਿ ਸੋਸ਼ਲ ਮੀਡੀਆ ’ਤੇ ਫੋਟੋ ਪਾਉਣ ਵਾਲੀ ਬਸਤੀ ਅੱਡੇ ਦੀ ਰਹਿਣ ਵਾਲੀ ਇਸ ਔਰਤ ਨੂੰ ਜਲਦੀ ਗ੍ਰਿਫ਼ਤਾਰ ਕਰੇ ਤਾਂ ਜੋ ਹਿੰਦੂਆਂ ਦੇ ਦਿਲਾਂ ਵਿੱਚ ਵੱਧ ਰਹੀ ਰੋਸ ਦੀ ਭਾਵਨਾ ਖਤਮ ਹੋ ਸਕੇ। ਉਨ੍ਹਾਂ ਕਿਹਾ ਕਿ ਹਿੰਦੂਆਂ ਦੇ ਦੇਵੀ ਦੇਵਤਾਵਾਂ ਦੇ ਕੀਤੇ ਜਾ ਰਹੇ ਅਨਾਦਰ ਨੂੰ ਸ਼ਿਵ ਸੈਨਾ ਹਿੰਦੁਸਤਾਨ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਦੇਵੀ ਮਾਂ ਦਾ ਅਨਾਦਰ ਕਰਨ ਵਾਲੀ ਇਸ ਔਰਤ ਨੂੰ ਜੇਕਰ ਜਲਦੀ ਗ੍ਰਿਫ਼ਤਾਰ ਕਰ ਕੇ ਉਸ ਦੇ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਨਹੀਂ ਕੀਤੀ ਤਾਂ ਸ਼ਿਵ ਸੈਨਾ ਹਿੰਦੁਸਤਾਨ ਪੰਜਾਬ ਦੇ ਸਾਰੇ ਹਿੰਦੂ ਸੰਗਠਨਾਂ ਦੇ ਸਹਿਯੋਗ ਨਾਲ ਸੰਘਰਸ਼ ਦਾ ਵਿਗਲ ਵਜਾ ਦੇਵੇਗੀ। ਇਸ ਮੌਕੇ ਜ਼ਿਲ੍ਹਾ ਚੇਅਰਮੈਨ ਵਿਵੇਕ ਵਿਜ਼ਨ, ਦੁਆਬਾ ਪ੍ਰਧਾਨ ਪ੍ਰਸ਼ਾਂਤ ਪੰਡਿਤ, ਰਾਜੂ ਖੋਸਲਾ, ਸੰਜੀਵ ਖੰਨਾ, ਬਬਲੂ ਕੁਮਾਰ, ਗੌਰਵ ਬੇਦੀ, ਬੰਟੀ ਕੁਮਾਰ, ਗੁਰਨਾਮ ਸਿੰਘ ਗੋਨੀ ਤੋਂ ਇਲਾਵਾ ਹੋਰ ਹਾਜ਼ਰ ਸਨ।