ਜਸਵੰਤ ਸਿੰਘ ਖਾਲੜਾ ਦੇ ਕਾਤਲ ਤਿੰਨ ਸਾਲਾਂ ਤੋਂ ਜੇਲੋਂ ਬਾਹਰ ਹਨ : ਡਾ. ਜੱਖੂ ਜਸਵੰਤ ਸਿੰਘ ਖਾਲੜਾ ਦੇ ਕਾਤਲ ਤਿੰਨ ਸਾਲਾਂ ਤੋਂ ਜੇਲੋਂ ਬਾਹਰ ਹਨ :- ਡਾ. ਜੱਖੂ
Publish Date: Thu, 16 Jul 2026 06:40 PM (IST)
Updated Date: Thu, 16 Jul 2026 06:43 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ ਭਾਈ ਜਸਵੰਤ ਸਿੰਘ ਜੀ ਖਾਲੜਾ ਨੂੰ ਅਗਵਾ ਕਰਕੇ ਸ਼ਹੀਦ ਕਰਨ ਤੇ ਉਨ੍ਹਾਂ ਦੀ ਲਾਸ਼ ਨੂੰ ਖੁਰਦ-ਬੁਰਦ ਕਰਕੇ ਹਰੀ ਕੇ ਪੱਤਣ ਨਹਿਰ ਵਿੱਚ ਰੋੜ੍ਹਨ ਵਾਲੇ ਦੋਸ਼ੀ ਪੁਲਿਸ ਅਫਸਰ ਡੀਐੱਸਪੀ ਜਸਪਾਲ ਸਿੰਘ ਸਮੇਤ ਦੂਸਰੇ ਤਿੰਨ ਦੋਸ਼ੀ ਭਗਵੰਤ ਮਾਨ ਸਰਕਾਰ ਦੀ ਮਿਹਰਬਾਨੀ ਨਾਲ ਪਿਛਲੇ ਤਿੰਨ ਸਾਲਾਂ ਤੋਂ ਜੇਲੋਂ ਬਾਹਰ ਹਨ ਪਰ ਭਗਵੰਤ ਮਾਨ ਸਰਕਾਰ ਇਨ੍ਹਾਂ ਸਵਾਲਾਂ ਤੋਂ ਭੱਜ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਹਰਜਿੰਦਰ ਸਿੰਘ ਜੱਖੂ ਕੌਮੀ ਜਰਨਲ ਸਕੱਤਰ ਤੇ ਦੁਆਬਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦਫਤਰ ਵਿਖੇ ਜ਼ਿਲ੍ਹਾ ਵਰਕਿੰਗ ਕਮੇਟੀ ਤੇ ਹਲਕਾ ਇੰਚਾਰਜਾਂ ਦੀ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸਿੰਗੜੀਵਾਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਕੀਤਾ। ਡਾ. ਜੱਖੂ ਨੇ ਕਿਹਾ ਕਿ ਕਾਂਗਰਸ, ਅਕਾਲੀ-ਭਾਜਪਾ ਤੇ ਆਪ ਸਰਕਾਰਾਂ ਨੇ 25 ਹਜ਼ਾਰ ਲਾਵਾਰਸ ਲਾਸ਼ਾਂ ਦੇ ਸੰਸਕਾਰ ਦੇ ਮਸਲੇ ’ਤੇ ਇਨਸਾਫ ਦੇਣ ਲਈ ਹਮੇਸ਼ਾ ਸਿੱਖ ਕੌਮ ਤੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ ਹੈ ਜੋ ਬਰਦਾਸ਼ਤ ਕਰਨ ਯੋਗ ਨਹੀਂ ਹੈ। ਭਾਈ ਜਸਵੰਤ ਸਿੰਘ ਖਾਲੜਾ ਤੇ 25 ਹਜ਼ਾਰ ਤੋਂ ਵੀ ਵੱਧ ਲਾਵਾਰਸ ਕਹਿ ਕੇ ਸਾੜ ਦਿੱਤੇ ਗਏ ਲੋਕਾਂ ਦੇ ਮਸਲੇ ਵਿੱਚ ਸਾਰੀਆਂ ਸਿਆਸੀ ਧਿਰਾਂ ਕਟਹਿਰੇ ਵਿੱਚ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਸਿੱਖ ਨੌਜਵਾਨਾਂ, ਬੀਬੀਆਂ, ਬਜ਼ੁਰਗਾਂ ਤੇ ਬੱਚਿਆਂ ਨੂੰ ਕਤਲ ਕੀਤਾ ਗਿਆ, ਬਾਦਲਾਂ ਦੇ ਰਾਜ ਵਿੱਚ ਇਨਸਾਫ ਤੋਂ ਇਨਕਾਰ ਕੀਤਾ ਗਿਆ ਤੇ ਹੁਣ ਆਪ ਵਾਲਿਆਂ ਦੇ ਰਾਜ ’ਚ ਜਸਵੰਤ ਸਿੰਘ ਖਾਲੜਾ ਤੇ ਹੋਰ ਲੋਕਾਂ ਦੇ ਕਾਤਲਾਂ ਨੂੰ ਜੇਲੋਂ ਬਾਹਰ ਕਰਨ ਦੀ ਮਿਹਰਬਾਨੀ ਕੀਤੀ ਗਈ। ਇਸ ਸਮੇਂ ਗੁਰਨਾਮ ਸਿੰਘ ਸਿੰਘੜੀ ਵਾਲਾ ਨੇ ਕਿਹਾ ਕਿ 2 ਅਗਸਤ ਨੂੰ ਬੇਗਮਪੁਰਾ ਪੰਥਕ ਇਕੱਠ ’ਚ ਸਿਮਰਨਜੀਤ ਸਿੰਘ ਮਾਨ ਦੇ ਵਿਚਾਰ ਸੁਣਨ ਲਈ ਸੰਗਤ ਵੱਡੀ ਪੱਧਰ ’ਤੇ ਇਕੱਠ ਵਿੱਚ ਸ਼ਾਮਲ ਹੋਵੇਗੀ ਇਸ ਸਮੇਂ ਗੁਰਦੀਪ ਸਿੰਘ ਖੁਣ ਖੁਣ, ਸੰਦੀਪ ਸਿੰਘ ਖਾਲਸਾ ਟਾਂਡਾ, ਬੀਬੀ ਰਾਜਵਿੰਦਰ ਕੌਰ ਢੱਡੇ ਫਤਿਹ ਸਿੰਘ, ਪਰਮਿੰਦਰ ਸਿੰਘ ਖਾਲਸਾ ਮੁਕੇਰੀਆਂ, ਜਗਦੀਸ਼ ਸਿੰਘ ਚੱਬੇਵਾਲ, ਹਰਵਿੰਦਰ ਸਿੰਘ ਹੀਰਾ, ਸਤਨਾਮ ਸਿੰਘ ਧਾਮੀਆਂ, ਸਤਵੰਤ ਸਿੰਘ ਮੁਰਾਦਪੁਰ, ਰਚਨ ਸਿੰਘ ਟਾਂਡਾ ਚੂੜੀਆਂ, ਪਰਮਜੀਤ ਸਿੰਘ ਮਿੰਟੂ, ਸੁਖਵਿੰਦਰ ਸਿੰਘ ਸਾਬੀ, ਮੌਲਵੀ ਖਲੀਲ ਅਹਿਮਦ, ਮਲਕੀਅਤ ਸਿੰਘ ਅਲਾਵਲਪੁਰ, ਅਮਰਜੀਤ ਸਿੰਘ ਨਿੱਕਾ, ਜਗਦੀਪ ਸਿੰਘ ਕਰੇਸ਼ੀਆ, ਪ੍ਰੀਤ ਸਿੰਘ ਝੱਜ ਆਦਿ ਹਾਜ਼ਰ ਸਨ