- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਸੀਨੀਅਰ ਵਾਈਸ ਪ੍ਰਧਾਨ ਕੁਲਭੂਸ਼ਨ ਪ੍ਰਕਾਸ਼ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਕੁਲਦੀਪ ਸਿੰਘ ਅਜੜਾਮ, ਰਜਿੰਦਰ ਸਿੰਘ ਅਜ਼ਾਦ, ਹਰਜਿੰਦਰ ਸਿੰਘ ਗਿੱਲ, ਗੁਰਬਖਸ਼ ਸਿੰਘ ਮਨਕੋਟੀਆ, ਗਿਆਨ ਸਿੰਘ ਭਲੇਠੂ, ਪ੍ਰਗਟ ਸਿੰਘ ਬਰਿਆਣਾ, ਕੁਲਭੂਸ਼ਨ ਪ੍ਰਕਾਸ਼ ਸਿੰਘ ਅਤੇ ਕਸ਼ਮੀਰ ਸਿੰਘ ਹਰਗੜ੍ਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਸਰਕਾਰੀ ਮੁਲਾਜ਼ਮਾ/ਪੈਨਸ਼ਨਰਾਂ ਦਾ ਹੱਕ ਮਾਰ ਕੇ ਮੁਫ਼ਤ ਦੀਆਂ ਰਿਉੜੀਆਂ ਵੰਡ ਰਹੀਂ ਹੈ। ਇਹ ਸਰਕਾਰ ਬਜਟ ਦਾ 50 ਪ੍ਰਤੀਸ਼ਤ ਮੁਲਾਜ਼ਮਾ ’ਤੇ ਖਰਚ ਦੱਸ ਰਹੀ ਹੈ, ਜਦਕਿ ਸਰਕਾਰ ਦੇ ਮੰਤਰੀ ਐਮਐਲਏ, ਚੇਅਰਮੈਨ ਤੇ ਬਾਹਰੋਂ ਬੁਲਾਏ ਹੋਰ ਕਾਮਿਆਂ ਦਾ ਖਰਚ 30 ਪ੍ਰਤੀਸ਼ਤ ਤੋਂ ਉਪਰ ਹੁੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਜਲਦ ਮੰਨੀਆਂ ਜਾਣ। ਮੀਟਿੰਗ ਵਿੱਚ ਅਵਤਾਰ ਸਿੰਘ, ਕਮਲਜੀਤ, ਦਿਲਬਾਗ ਸਿੰਘ, ਕਰਨੈਲ ਸਿੰਘ, ਸ਼ਿਵ ਲਾਲ, ਯੋਗਰਾਜ, ਪ੍ਰੇਮ ਸਿੰਘ, ਰਣਜੀਤ ਸਿੰਘ, ਜਰਨੈਲ ਸਿੰਘ, ਬਾਲਕਿਸ਼ਨ, ਕਾਬਲ ਸਿੰਘ, ਜਗਦੀਸ਼ ਸਿੰਘ, ਭਗਵਾਨ ਦਾਸ, ਅਮਰੀਕ ਸਿੰਘ, ਜੈ ਰਾਮ ਭਾਟੀਆ, ਜਗਜੀਤ ਸਿੰਘ, ਸੋਹਣ ਲਾਲ, ਰਤਨ ਸਿੰਘ, ਸਰਬਣ ਸਿੰਘ, ਅਵਤਾਰ ਸਿੰਘ ਜੱਟਪੁਰੀ, ਬਲਵੀਰ ਸਿੰਘ ਅਤੇ ਗੁਰਨਾਮ ਸਿੰਘ ਹਾਜ਼ਰ ਸਨ ।