- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਇਲਾ ਵਾਹਿਦਪੁਰ ਦਾ ਡਾਕਖਾਨਾ ਬੰਦ ਕਰਨ ਖਿਲਾਫ ਰੋਸ ਰੈਲੀ 17 ਨੂੰ

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ
ਗੜਸ਼ੰਕਰ : ਪਿੰਡ ਮੋਇਲਾ ਵਾਹਿਦਪੁਰ ਦਾ ਡਾਕਖਾਨਾ ਬੰਦ ਕਰਨ ਖਿਲਾਫ ਚਾਰ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ 17 ਅਗਸਤ ਨੂੰ ਡਾਕਖਾਨਾ ਗੜਸ਼ੰਕਰ ਦੇ ਸਾਹਮਣੇ ਰੋਸ ਰੈਲੀ ਕੀਤੀ ਜਾਵੇਗੀ। ਇਸ ਸਬੰਧੀ ਗੜਸ਼ੰਕਰ ਵਿੱਚ ਪਿੰਡ ਵਾਸੀਆਂ ਮੱਖਣ ਸਿੰਘ ਵਾਹਿਦਪੁਰੀ, ਹਰਪ੍ਰੀਤ ਸਿੰਘ ਰਿੰਕੂ ਬੇਦੀ ਨੇ ਦੱਸਿਆ ਕਿ 4 ਅਤੇ 5 ਅਗਸਤ ਨੂੰ ਵਿਭਾਗ ਦੇ ਅਧਿਕਾਰੀਆਂ ਨਾਲ ਗ੍ਰਾਮ ਪੰਚਾਇਤਾਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਮੁਲਾਕਾਤ ਕਰਕੇ ਡਾਕਖਾਨਾ ਚਾਲੂ ਰੱਖਣ ਦੀ ਬੇਨਤੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਪਿੰਡ ਵਾਸੀ ਪੂਰੀ ਤਿਆਰ ਹਨ ਪਰ ਅਧਿਕਾਰੀਆਂ ਵੱਲੋਂ ਡਾਕਖਾਨਾ ਚਾਲੂ ਰੱਖਣ ਸਬੰਧੀ ਕੋਈ ਭਰੋਸਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਡਾਕ ਖਾਨਾ ਪਿਛਲੇ 100 ਸਾਲ ਤੋਂ ਵੀ ਵੱਧ ਸਮੇਂ ਤੋਂ ਚੱਲ ਰਿਹਾ ਹੈ ਅਤੇ ਇਹ ਪਿੰਡ ਮੋਇਲਾ, ਵਾਹਿਦਪੁਰ, ਗੋਲੀਆਂ ਅਤੇ ਖਾਬੜਾ ਚਾਰ ਪਿੰਡਾਂ ਨੂੰ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ। ਇਨ੍ਹਾਂ ਪਿੰਡਾਂ ਦੇ ਮਿਹਨਤਕਸ਼ ਗਰੀਬ ਲੋਕ ਹਨ ਜੋ ਕਿ ਪਿੰਡ ਦੇ ਹੀ ਡਾਕਘਰ 'ਤੇ ਨਿਰਭਰ ਹਨ। ਉਹ ਆਪਣੇ ਪੈਸੇ ਦਾ ਲੈਣ ਦੇਣ ਅਤੇ ਆਪਣੀ ਬੱਚਤ ਇਸ ਡਾਕਘਰ ਵਿੱਚ ਹੀ ਜਮਾਂ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਡਾਕਘਰ ਬੰਦ ਕੀਤਾ ਗਿਆ ਤਾਂ ਇਸ ਡਾਕਖਾਨੇ ਅਧੀਨ ਪੈਂਦੀਆਂ ਚਾਰ ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕ 17 ਅਗਸਤ ਨੂੰ ਗੜਸ਼ੰਕਰ ਡਾਕਖਾਨੇ ਸਾਹਮਣੇ ਇੱਕ ਵੱਡੀ ਰੋਸ ਰੈਲੀ ਕਰਨਗੇ ਇਸ ਮੌਕੇ ਹਰਭਜਨ ਸਿੰਘ ਡੀਪੀ, ਰਣਜੀਤ ਕੌਰ ਮੋਇਲਾ ਸਰਪੰਚ, ਜਸਵਿੰਦਰ ਸਿੰਘ ਸਰਪੰਚ ਵਾਹਿਦਪੁਰ, ਮੱਖਣ ਸਿੰਘ ਪੰਚ, ਦਿਲਬਾਗ ਸਿੰਘ ਸਰਪੰਚ ਗੋਲੀਆਂ, ਰੀਮਾ ਸਰਪੰਚ ਖਾਬੜਾ, ਸੁਰਿੰਦਰ ਪਾਲ, ਸਤਨਾਮ ਸਿੰਘ, ਕੁਲਵਿੰਦਰ ਸਿੰਘ , ਗੁਰਨੇਕ ਸਿੰਘ ,ਕੁਲਵਰਨ ਸਿੰਘ ਲਾਡੀ, ਸੁਖਵਿੰਦਰ ਸਿੰਘ,ਕੁਲਵਰਨ ਸਿੰਘ ਮੋਇਲਾ, ਕੁਲਰਾਜਵੀਰ ਸਿੰਘ, ਮਨਰਾਜਵੀਰ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ਪੰਚ, ਸੁਰਿੰਦਰ ਸਿੰਘ ਨੰਬਰਦਾਰ, ਗੁਰਨੀਤ, ਕਮਲ ਆਦਿ ਹਾਜ਼ਰ ਸਨ।