- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੈਂਡ ਹੈਲਡ ਐਕਸਰੇ ਮਸ਼ੀਨ ਦੁਆਰਾ 71 ਵਿਅਕਤੀਆਂ ਦੇ ਕੀਤੇ ਐਕਸਰੇ :- ਡਾ. ਸੁਦੇਸ਼ ਰਾਜਨ

ਗੌਰਵ, ਪੰਜਾਬੀ ਜਾਗਰਣ
ਗੜਦੀਵਾਲਾ : ਜ਼ਿਲ੍ਹਾ ਟੀਬੀ ਅਫਸਰ ਡਾ. ਸ਼ਕਤੀ ਸ਼ਰਮਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸੁਦੇਸ਼ ਰਾਜਨ ਦੀ ਅਗਵਾਈ ਹੇਠ ਭਾਰਤ ਟੀਬੀ ਮੁਕਤ ਮੁਹਿੰਮ ਤਹਿਤ ਪਿੰਡ ਨਵੀਂ ਆਬਾਦੀ ਪੰਡੋਰੀ ਅਟਵਾਲ ਵਿਖੇ ਹੈਂਡ ਹੈਲਡ ਐਕਸਰੇ ਮਸ਼ੀਨ ਦੁਆਰਾ 71 ਵਿਅਕਤੀਆਂ ਦੇ ਮੁਫਤ ਐਕਸਰੇ ਕੀਤੇ ਗਏ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ. ਸੁਦੇਸ਼ ਰਾਜਨ ਨੇ ਦੱਸਿਆ ਕਿ ਟੀ.ਬੀ ਇੱਕ ਛੂਤ ਦੀ ਬਿਮਾਰੀ ਹੈ ਅਤੇ ਇਹ ਬਹੁਤ ਖਤਰਨਾਕ ਹੈ। ਟੀ.ਬੀ ਸਿਰਫ ਫੇਫੜਿਆਂ ਦੀ ਹੀ ਨਹੀਂ ਹੁੰਦੀ ਇਹ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦੀ ਹੈ। ਟੀ.ਬੀ ਦੇ ਮਰੀਜ਼ਾਂ ਨੂੰ ਸਰਕਾਰੀ ਸੰਸਥਾ ਵਿਖੇ ਮੁਫਤ ਜਾਂਚ ਅਤੇ ਦਵਾਈ ਦੇ ਨਾਲ ਨਾਲ ਮਰੀਜ਼ ਨੂੰ ਇਲਾਜ ਦੌਰਾਨ ਪੋਸ਼ਟਿਕ ਠੀਕ ਖੁਰਾਕ ਲਈ 1000 ਰੁ ਪ੍ਰਤੀ ਮਹੀਨਾ ਵੀ ਦਿਤਾ ਜਾਂਦਾ ਹੈ। ਇਸ ਮੌਕੇ ਜਸਤਿੰਸਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਬਲਾਕ ਭੂੰਗਾ ਵਿਖੇ ਸਿਹਤ ਵਿਭਾਗ ਵੱਲੋਂ ਵੱਖ-ਵੱਖ ਪਿੰਡਾਂ ਵਿਚ ਹੈਂਡ ਹੈਲਡ ਐਕਸਰੇ ਮਸ਼ੀਨ ਦੁਆਰਾ ਛਾਤੀ ਦੇ ਮੁਫਤ ਐਕਸਰੇ ਕੀਤੇ ਜਾਂਦੇ ਹਨ। ਇਸ ਮੌਕੇ ਜਤਿੰਦਰ ਸਿੰਘ, ਜਗਦੀਪ ਸਿੰਘ, ਹਰਸ਼ਿਤ ਕੁਮਾਰ ਰੇਡੀਓਗ੍ਰਾਫਰ, ਰਿਪੂ ਦਮਨ, ਸਤਵੀਰ ਕੁਮਾਰ ਵੀ ਹਾਜ਼ਰ ਸਨ।