ਸਮਾਰਟ ਰਾਸ਼ਨ ਕਾਰਡ ਡਿਊਟੀ ਨੂੰ ਲੈ ਕੇ ਵੱਡਾ ਹੰਗਾਮਾ, ਇੱਕੋ ਸਕੂਲੋਂ 9-9 ਅਧਿਆਪਕਾਂ ਦੀ ਡਿਊਟੀ ਲਾਉਣ 'ਤੇ ਵਿਭਾਗ ਤੇ ਯੂਨੀਅਨ ਆਹਮੋ-ਸਾਹਮਣੇ ਆਪਣੇ ਸਿੱਖਿਆ ਵਿਭਾਗ ਦੀਆਂ ਡੀਂਗਾਂ ਮਾਰਨ ਵਾਲੀ ਸਰਕਾਰ ਨੇ ਹੁਸ਼ਿਆਰਪੁਰ ਵਿਧਾਨ ਸਭਾ ਅਧੀਨ ਪੈਂਦੇ ਪੰਜ ਦਰਜ਼ਨ ਸਕੂਲਾਂ ਦੇ 155 ਅਧਿਆਪਕਾਂ ਦੀ ਡਿਊਟੀ ਰਾਸ਼ਟਰੀ ਖ਼ੁਰਾਕ ਸੁਰੱਖਿਆ ਐਕਟ 2013 ਅਧੀਨ ਸਮਾਰਟ ਰਾ਼ਸਨ ਕਾਰਡ ਸਕੀਮ ਅਧੀਨ ਨਵੇਂ ਰਾਸ਼ਨ ਕਾਰਡ ਬਣਾਉਣ ਅਤੇ ਮੌਜੂਦਾ ਰਾ਼ਸਨ ਕਾਰਡਾਂ ਵਿਚ ਮੈਂਬਰ ਸ਼ਾਮਲ ਕਰਨ ਸਬੰਧੀ ਐਸ ਡੀ ਐਮ ਹੁਸ਼ਿਆਰਪੁਰ ਦੇ ਦਫ਼ਤਰ ਵਲੋਂ ਪੱਤਰ ਜਾਰੀ ਕਰਕੇ ਲਗਾਈ ਗਈ ਹੈ। ਇਸ ਪੱਤਰ ਨਾਲ ਸਰਕਾਰੀ ਐਲੀਮੈਂਟਰੀ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਵਲੋਂ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਅਧਿਆਪਕ ਯੂਨੀਅਨ ਨਾਲ ਸਬੰਧਤ ਆਗੂਆਂ ਵਲੋਂ ਡਿਊਟੀ ਨਾ ਦੇਣ ਦੀ ਘੋਸ਼ਣਾ ਵੀ ਕਰ ਦਿੱਤੀ ਹੈ।
Publish Date: Sun, 20 Sep 2026 04:42 PM (IST)
Updated Date: Sun, 20 Sep 2026 04:43 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ - ਆਪਣੇ ਸਿੱਖਿਆ ਵਿਭਾਗ ਦੀਆਂ ਡੀਂਗਾਂ ਮਾਰਨ ਵਾਲੀ ਸਰਕਾਰ ਨੇ ਹੁਸ਼ਿਆਰਪੁਰ ਵਿਧਾਨ ਸਭਾ ਅਧੀਨ ਪੈਂਦੇ ਪੰਜ ਦਰਜ਼ਨ ਸਕੂਲਾਂ ਦੇ 155 ਅਧਿਆਪਕਾਂ ਦੀ ਡਿਊਟੀ ਰਾਸ਼ਟਰੀ ਖ਼ੁਰਾਕ ਸੁਰੱਖਿਆ ਐਕਟ 2013 ਅਧੀਨ ਸਮਾਰਟ ਰਾ਼ਸਨ ਕਾਰਡ ਸਕੀਮ ਅਧੀਨ ਨਵੇਂ ਰਾਸ਼ਨ ਕਾਰਡ ਬਣਾਉਣ ਅਤੇ ਮੌਜੂਦਾ ਰਾ਼ਸਨ ਕਾਰਡਾਂ ਵਿਚ ਮੈਂਬਰ ਸ਼ਾਮਲ ਕਰਨ ਸਬੰਧੀ ਐਸ ਡੀ ਐਮ ਹੁਸ਼ਿਆਰਪੁਰ ਦੇ ਦਫ਼ਤਰ ਵਲੋਂ ਪੱਤਰ ਜਾਰੀ ਕਰਕੇ ਲਗਾਈ ਗਈ ਹੈ। ਇਸ ਪੱਤਰ ਨਾਲ ਸਰਕਾਰੀ ਐਲੀਮੈਂਟਰੀ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਵਲੋਂ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਅਧਿਆਪਕ ਯੂਨੀਅਨ ਨਾਲ ਸਬੰਧਤ ਆਗੂਆਂ ਵਲੋਂ ਡਿਊਟੀ ਨਾ ਦੇਣ ਦੀ ਘੋਸ਼ਣਾ ਵੀ ਕਰ ਦਿੱਤੀ ਹੈ।
ਕੀ ਹੈ ਮਾਮਲਾ ਉੱਪ ਮੰਡਲ ਮੈਜਿਸਟਰੇਟ ਹੁਸ਼ਿਆਰਪੁਰ ਨੇ ਇੱਕ ਪੱਤਰ ਨੰਬਰ 3290- 92 ਜਾਰੀ ਕਰਕੇ/ ਐਸ ਡੀ ਏ 17 ਸਤੰਬਰ ਨੂੰ ਜਾਰੀ ਕਰਕੇ ਪੰਜ ਦਰਜ਼ਨ ਸਕੂਲਾਂ ਦੇ 155 ਅਧਿਆਪਕਾਂ ਦੀ ਡਿਊਟੀ ਰਾਸ਼ਟਰੀ ਖ਼ੁਰਾਕ ਸੁਰੱਖਿਆ ਐਕਟ 2013 ਅਧੀਨ ਸਮਾਰਟ ਰਾ਼ਸਨ ਕਾਰਡ ਸਕੀਮ ਅਧੀਨ ਨਵੇਂ ਰਾਸ਼ਨ ਕਾਰਡ ਬਣਾਉਣ ਅਤੇ ਮੌਜੂਦਾ ਰਾ਼ਸਨ ਕਾਰਡਾਂ ਵਿਚ ਮੈਂਬਰ ਸ਼ਾਮਲ ਕਰਨ ਸਬੰਧੀ ਡਿਊਟੀ ਲਗਾਈ ਹੈ। ਐਸ ਡੀ ਐਮ ਦਫ਼ਤਰ ਵਲੋਂ ਜਿਹੜੀ 155 ਅਧਿਆਪਕਾਂ ਦੀ ਲਿਸਟ ਜਾਰੀ ਕੀਤੀ ਹੈ ਉਸ ਅਨੁਸਾਰ ਪੰਜ ਦਰਜ਼ਨ ਤੋਂ ਵੱਧ ਸਕੂਲਾਂ ਵਿਚ ਅਜਿਹੇ ਸਕੂਲ ਵੀ ਹਨ ਜਿਨ੍ਹਾਂ ਵਿਚ ਚਾਰ ਤੋਂ 09 ਅਧਿਆਪਕਾਂ ਦੀ ਇੱਕ ਹੀ ਸਕੂਲ ਵਿੱਚੋਂ ਡਿਊਟੀ ਲਗਾਈ ਗਈ ਹੈ। ਪੱਤਰ ਅਨੁਸਾਰ ਰਾਸ਼ਨ ਕਾਰਡਾਂ ਦੀ ਪੜਤਾਲ ਕਰਨ ਲਈ ਵੱਖਰੇ ਅਫ਼ਸਰ ਵੀ ਨਿਯੁਕਤ ਕੀਤੇ ਗਏ ਜਿਨ੍ਹਾਂ ਨੂੰ ਟਰੇਨਿੰਗ ਦੇ ਕੇ ਪਿੰਡਾਂ ਵਿਚ ਭੇਜਿਆ ਜਾ ਰਿਹਾ ਹੈ। ਟਰੇਨਿੰਗ ਤੋਂ ਬਾਅਦ ਅਧਿਆਪਕ ਆਪਣਾ ਕੰਮ ਸ਼ੁਰੂ ਕਰਨਗੇ। ਪੱਤਰ ਅਨੁਸਾਰ ਅਣਗਿਹਲੀ ਜਾਂ ਲਾਪਰਵਾਹੀ ਕਰਨ ਵਾਲੇ ਅਧਿਆਪਕਾਂ ਵਿਰੁੱਧ ਕਾਰਵਾਈ ਕਰਨ ਦੀ ਠੰਡੀ ਧਮਕੀ ਦਿੱਤੀ ਗਈ ਹੈ।
30 ਰੁਪਏ ਪ੍ਰਤੀ ਰਾਸ਼ਨ ਕਾਰਡ ਮਿਲਣਗੇ ਪੱਤਰ ਅਨੁਸਾਰ ਡਿਊਟੀ ਦੇਣ ਵਾਲੇ ਹਰ ਅਧਿਆਪਕ ਨੂੰ 30 ਰੁਪਏ ਪ੍ਰਤੀ ਕਾਰਡ ਦਿੱਤੇ ਜਾਣਗੇ। ਅਧਿਆਪਕ ਵਿਧਾਨ ਸਭਾ ਅਧੀਨ ਪੈਂਦੇ ਹਰ ਪਿੰਡ ਦੇ ਹਰ ਘਰ ਵਿਚ ਪਹੁੰਚ ਕਰਕੇ ਰਾਸ਼ਨ ਕਾਰਡਾਂ ਦੀ ਪੜਤਾਲ ਕਰਨਗੇ। ਇਸ ਕੰਮ ਲਈ ਕਿੰਨੇ ਦਿਨ ਲੱਗਣਗੇ ਇਸ ਸਬੰਧੀ ਪੱਤਰ ਵਿਚ ਕੋਈ ਹਦਾਇਤ ਨਹੀਂ ਦਿੱਤੀ ਗਈ ਹੈ।
02 ਤੋਂ ਲੈ 09 ਅਧਿਆਪਕ ਐਸ ਡੀ ਐਮ ਦਫ਼ਤਰ ਵਲੋਂ ਡਿਪਟੀ ਕਮਿਸ਼ਨਰ ਅਤੇ ਜਿਲ੍ਹਾਂ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਨੂੰ ਲਿਖ਼ੇ ਪੱਤਰ ਵਿਚ ਜਿਹੜੀ 155 ਅਧਿਆਪਕਾਂ ਦੀ ਲਿਸਟ ਭੇਜੀ ਗਈ ਹੈ ਉਸ ਵਿਚ ਬਹੁਤੇ ਸਕੂਲਾਂ ਵਿੱਚੋਂ 02 ਤੋਂ ਲੈ ਕੇ 09 ਤੱਕ ਅਧਿਆਪਕਾਂ ਦੇ ਨਾਮ ਦਿੱਤੇ ਗਏ ਹਨ ਜਿਸ ਕਾਰਨ ਸਕੂਲਾਂ ਵਿਚ ਪਹਿਲਾਂ ਤੋਂ ਹੀ ਚੱਲ ਰਹੀ ਅਧਿਆਪਕਾਂ ਦੀ ਘੱਟ ਗਿਣਤੀ ਕਾਰਨ ਸਕੂਲ ਖ਼ਾਲੀ ਹੋ ਜਾਣਗੇ। ਕੁੱਝ ਅਧਿਆਪਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਉਨ੍ਹਾਂ ਦੇ ਵਿਸ਼ੇ ਨਾਲ ਸਬੰਧਤ ਸਿਲੇਬਸ ਵੀ ਪਿਛੜ ਜਾਵੇਗਾ ਅਤੇ ਹਰ ਮਹੀਨੇ ਸਕੂਲ ਦੀ ਜਾਣ ਵਾਲੀ ਰਿਪੋਰਟਰ ਵਿਚ ਉਨ੍ਹਾਂ ਨੂੰ ਸਿਲੇਬਸ ਖ਼ਤਮ ਕਰਨ ਲਈ ਪਰੇਸ਼ਾਨੀ ਆਵੇਗੀ।
ਅਧਿਆਪਕ ਯੂਨੀਅਨਾਂ ਨੇ ਕੀਤਾ ਇੰਨਕਾਰ ਇਸ ਸਬੰਧੀ ਅਧਿਆਪਕ ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ ਹੋਰਨਾਂ ਬਲਾਕਾਂ ਵਿਚ ਵੀ ਡਿਊਟੀਆਂ ਲੱਗੀਆਂ ਹਨ ਪਰੰਤੂ ਉੱਥੋਂ ਦੇ ਸਬੰਧਤ ਉੱਪ ਮੰਡਲਾਂ ਵਲੋਂ ਹੋਰਨਾਂ ਵਿਭਾਗਾਂ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਹਨ ਜਦਿਕ ਹੁਸ਼ਿਆਰਪੁਰ ਵਿਚ ਇਹ ਜਿੰਮੇਵਾਰੀ ਅਧਿਆਪਕਾਂ ਨੂੰ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਪਹਿਲਾਂ ਹੀ ਐੈਸ ਆਈ ਆਰ ਦੀ ਡਿਊਟੀ ਵਿਚ ਮਸ਼ਰੂਫ ਹਨ ਅਤੇ ਹੁਣ ਨਾਲ ਹੀ ਇਹ ਨਵੀਂ ਡਿਊਟੀ ਦੇ ਦਿੱਤੀ ਹੈ ਜਿਸ ਕਾਰਨ ਉਹ ਇਹ ਡਿਊਟੀ ਨਹੀਂ ਦੇਣਗੇ।
ਕੀ ਕਹਿੰਦੇ ਹਨ ਜਿਲਲ੍ਹਾਂ ਸਿੱਖਿਆ ਅਧਿਕਾਰੀ ਇਸ ਸਬੰਧੀ ਜਿਲ੍ਹਾਂ ਸਿੱਖਿਆ ਐਲੀਮੈਂਟਰੀ ਅਮਨਦੀਪ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਆਪਣੇ ਉੱਚ ਅਧਿਕਾਰੀਆਂ ਨੂੰ ਪਹਿਲਾਂ ਹੀ ਡਿਊਟੀ ਨਾ ਦੇਣ ਵਾਰੇ ਦੱਸ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਕੀ ਬਲਾਕਾਂ ਦੀ ਤਰਾਂ ਇੱਥੇ ਵੀ ਹੋਰਨਾ ਵਿਭਾਗਾਂ ਦੇ ਕਰਮਚਾਰੀ ਲਗਾਏ ਜਾਣ। ਉਨ੍ਹਾਂ ਕੋਲ ਤਾਂ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਹੈ।