- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਸ਼ਿਆਰਪੁਰ ਦੀ ਥਾਣਾ ਸਦਰ ਪੁਲਿਸ ਨੇ ਪਿੰਡ ਮੰਨਣ ਦੇ ਰਹਿਣ ਵਾਲੇ ਇਕ ਬਜ਼ੁਰਗ ਚੰਦਰ ਹੰਸ ਨੂੰ 86 ਕਿਲੋ ਡੋਡਿਆਂ ਸਮੇਤ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਭਾਰ ਤੋਲਣ ਵਾਲਾ ਕੰਡਾ ਅਤੇ ਇਕ ਡਰੱਮ ਵੀ ਬਰਾਮਦ ਕੀਤਾ ਹੈ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਦੀ ਥਾਣਾ ਸਦਰ ਪੁਲਿਸ ਨੇ ਪਿੰਡ ਮੰਨਣ ਦੇ ਰਹਿਣ ਵਾਲੇ ਇਕ ਬਜ਼ੁਰਗ ਚੰਦਰ ਹੰਸ ਨੂੰ 86 ਕਿਲੋ ਡੋਡਿਆਂ ਸਮੇਤ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਭਾਰ ਤੋਲਣ ਵਾਲਾ ਕੰਡਾ ਅਤੇ ਇਕ ਡਰੱਮ ਵੀ ਬਰਾਮਦ ਕੀਤਾ ਹੈ ਤੇ ਮੋਮੀ ਲਿਫਾਫੇ ਵੀ ਬਰਾਮਦ ਕੀਤੇ ਹਨ।
ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸਐਚਓ ਕਿਰਨ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਕਾਸੋ ਆਪ੍ਰੇਸ਼ਨ ਤਹਿਤ ਪਿੰਡ ਮੰਨਣ ਚ ਸਰਚ ਅਭਿਆਨ ਚਲਾਇਆ ਸੀ ਤੇ ਇਸ ਦੌਰਾਨ ਇਕ ਘਰ ਚੋਂ ਹਵੇਲੀ ਅੰਦਰੋਂ 86 ਕਿਲੋ ਦੇ ਕਰੀਬ ਡੋਡੇ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਨਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਬਜ਼ੁਰਗ ਆਪਣੀ ਇੱਕ ਗੱਡੀ ਰਾਹੀਂ ਡੋਡੇ ਲਿਆ ਕੇ ਲੋਕਾਂ ਨੂੰ ਪਰਚੂਨ ਵਿੱਚ ਵੇਚਦਾ ਸੀ।।