ਪ੍ਰੀਮਿਕਸ ਨੂੰ ਤਰਸ ਰਹੀ ਪੁਰਖੋਵਾਲ ਤੋਂ ਲਹਿਰਾ ਨੂੰ ਜਾਣ ਵਾਲੀ ਲਿੰਕ ਸੜਕ ਪ੍ਰੀਮਿਕਸ ਨੂੰ ਤਰਸ ਰਹੀ ਪੁਰਖੋਵਾਲ ਤੋਂ ਲਹਿਰਾ ਨੂੰ ਜਾਣ ਵਾਲੀ ਲਿੰਕ ਸੜਕ
Publish Date: Thu, 19 Nov 2026 04:59 PM (IST)
Updated Date: Thu, 19 Nov 2026 05:00 PM (IST)
ਫੂਲਾ ਸਿੰਘ ਬੀਰਮਪੁਰ , ਪੰਜਾਬੀ ਜਾਗਰਣ ਗੜ੍ਹਸ਼ੰਕਰ: ਇਲਾਕੇ ਦੇ ਪਿੰਡ ਪੁਰਖੋਵਾਲ ਤੋਂ ਲਹਿਰਾ ਨੂੰ ਜਾਣ ਵਾਲੀ ਲਿੰਕ ਸੜਕ ਪਿਛਲੇ ਛੇ-ਸੱਤ ਮਹੀਨਿਆਂ ਤੋਂ ਪ੍ਰੀਮਿਕਸ ਪਾਉਣ ਨੂੰ ਤਰਸ ਰਹੀ ਹੈ। ਜਾਣਕਾਰੀ ਅਨੁਸਾਰ ਮੰਡੀ ਬੋਰਡ ਵਿਭਾਗ ਵੱਲੋਂ ਇਸ ਸੜਕ ਤੇ ਪਿਛਲੇ ਕਈ ਮਹੀਨਿਆਂ ਤੋਂ ਵੱਟਾ ਪੱਥਰ ਪਾ ਕੇ ਛੱਡ ਦਿੱਤਾ ਗਿਆ ਸੀ ਪਰ ਹੁਣ ਤੱਕ ਇਸ ਸੜਕ ਤੇ ਪ੍ਰੀਮਿਕਸ ਨਹੀਂ ਪਾਇਆ ਗਿਆ। ਸੜਕ ਦੀ ਅਜਿਹੀ ਹਾਲਤ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੋਜ਼ਾਨਾ ਇਸ ਸੜਕ ਤੋਂ ਲੰਘਣ ਵਾਲੇ ਕਿਸਾਨਾਂ ਅਤੇ ਰਾਹਗੀਰਾਂ ਲਈ ਇਹ ਸੜਕ ਪੂਰੀ ਬਣੀ ਨਾ ਹੋਣ ਕਾਰਨ ਸਮੱਸਿਆ ਦਾ ਕਾਰਨ ਬਣੀ ਹੋਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕ ਦੇ ਨਿਰਮਾਣ ਤੋਂ ਪਹਿਲਾਂ ਇੱਥੇ ਉਦਘਾਟਨ ਪੱਥਰ ਲਗਾਉਣ ਲਈ ਪਿੱਲਰ ਵੀ ਬਣਾ ਦਿੱਤਾ ਗਿਆ ਹੈ, ਜੋ ਅੱਜ ਵੀ ਉਦਘਾਟਨ ਦੀ ਉਡੀਕ ਵਿੱਚ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਲਿੰਕ ਸੜਕ ਦਾ ਕੰਮ ਜਲਦ ਤੋਂ ਜਲਦ ਪੂਰਾ ਕਰਕੇ ਇਸ ਤੇ ਪ੍ਰੀਮਿਕਸ ਪਾਇਆ ਜਾਵੇ ਤਾਂ ਜੋ ਲੋਕਾਂ ਨੂੰ ਆਉਣ-ਜਾਣ ਵਿੱਚ ਕੋਈ ਦਿੱਕਤ ਨਾ ਆਵੇ। ਇਸ ਸਬੰਧੀ ਜਦੋਂ ਮੰਡੀ ਬੋਰਡ ਦੇ ਅਧਿਕਾਰੀ ਨਾਲ ਗੱਲ ਕਰਕੇ ਪੱਖ ਜਾਣਿਆ ਤਾਂ ਉਹਨਾਂ ਕਿਹਾ ਕਿ ਪ੍ਰੀਮਿਕਸ ਪਲਾਂਟ ਵਿੱਚੋਂ ਮਟੀਰੀਅਲ ਨਾ ਮਿਲਣ ਕਰਕੇ ਸਮੱਸਿਆ ਬਣੀ ਹੋਈ ਹੈ। ਆਸ ਹੈ ਕਿ ਜਲਦੀ ਇਸ ਸੜਕ ਤੇ ਪ੍ਰੇਮਿਕਸ ਪਾ ਕੇ ਲੋਕਾਂ ਨੂੰ ਇਸ ਸੜਕ ਦੀ ਸਹੂਲਤ ਮਿਲ ਸਕੇਗੀ|