ਖੇਡ ਮੁਕਾਬਲੇ ਜਿੱਤਣ ‘ਤੇ ਵਿਦਿਆਰਥੀ ਕੀਤੇ ਸਨਮਾਨਿਤ ਜ਼ਿਲ੍ਹਾ ਪੱਧਰੀ ਖੋ-ਖੋ ਖੇਡ ਮੁਕਾਬਲੇ ਜਿੱਤਣ ‘ਤੇ ਵਿਦਿਆਰਥੀ ਕੀਤੇ ਸਨਮਾਨਿਤ
Publish Date: Wed, 04 Nov 2026 05:16 PM (IST)
Updated Date: Wed, 04 Nov 2026 05:17 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਸਿੱਖਿਆ ਬਲਾਕ ਪ੍ਰਾਇਮਰੀ ਮੁਕੇਰੀਆਂ-2 ਦੇ ਅਧੀਨ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਖੁਸ਼ਨਗਰ ਦੇ ਮੁੰਡਿਆਂ ਅਤੇ ਕੁੜੀਆਂ ਵੱਲੋਂ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕਰਨ ‘ਤੇ ਸਰਕਾਰੀ ਐਲੀਮੈਂਟਰੀ ਸਕੂਲ ਖੁਸ਼ਨਗਰ ਵਿਖੇ ਪਿੰਡ ਦੀ ਪੰਚਾਇਤ,ਐਸਐਮਸੀ ਮੈਂਬਰਾਂ ਅਤੇ ਸਕੂਲ ਸਟਾਫ ਦੁਆਰਾ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਐਸਐਮਸੀ ਕਮੇਟੀ ਦੇ ਚੇਅਰਮੈਨ ਦੀਪ ਰਾਜ ਨੇ ਸਕੂਲ ਦੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਤੇ ਸਮੂਹ ਸਕੂਲ ਸਟਾਫ ,ਬੱਚਿਆਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਸਮੇਂ ਸਕੂਲ ਮੁੱਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਖੇਡਾਂ ਦੇ ਨਾਲ ਨਾਲ ਪੜ੍ਹਾਈ ਵਿੱਚ ਵੀ ਵਧੀਆ ਕਾਰਗੁਜ਼ਾਰੀ ਦਿਖਾ ਰਹੇ ਹਨ। ਇਸ ਸਕੂਲ ਦੇ ਬੱਚੇ ਹਰ ਸਾਲ ਨਵੋਦਿਆ ਦਾਖਲਾ ਪ੍ਰੀਖਿਆ ਪਾਸ ਕਰ ਰਹੇ ਹਨ ਅਤੇ ਇਸ ਦੇ ਨਾਲ ਹੀ ਖੇਡਾਂ ਵਿੱਚ ਵੀ ਲਗਾਤਾਰ ਕਈ ਸਾਲਾਂ ਤੋਂ ਖੋ-ਖੋ ਮੁਕਾਬਲਿਆਂ ਵਿੱਚ ਜ਼ਿਲ੍ਹੇ ਵਿੱਚੋਂ ਪਹਿਲੀ ਪੁਜੀਸ਼ਨ ਪ੍ਰਾਪਤ ਕਰ ਰਹੇ ਹਨ। ਇਸ ਸਮੇਂ ਮਾਸਟਰ ਰਾਕੇਸ਼ ਕੁਮਾਰ, ਸੁਦੇਸ਼ ਕੁਮਾਰੀ , ਸਰਬਜੀਤ ਕੌਰ , ਰੀਨਾ ਰਾਣੀ , ਦੀਪ ਰਾਜ , ਠਾਕੁਰ ਥੁੜੂ ਰਾਮ, ਸਿਕੰਦਰ ਸਿੰਘ ਸਰਪੰਚ, ਅਰਚਨਾ ਦੇਵੀ ਸਰਪੰਚ, ਰਾਏ ਸਿੰਘ, ਮਾਸਟਰ ਗੁਰਦੀਪ ਸਿੰਘ, ਮਾਸਟਰ ਅਜੈ ਕੁਮਾਰ ਠਾਕੁਰ ਬੁੱਢਾਬੜ੍ਹ, ਮਾਸਟਰ ਰਵਿੰਦਰ ਸਿੰਘ, ਬੇਬੀ ਰਾਣੀ, ਸੁਮਨ ਅਤੇ ਨਤਾਸ਼ਾ ਆਦਿ ਹਾਜ਼ਰ ਸਨ।