ਮੰਤਰੀ ਨੇ ਬੰਦ ਸੀਵਰੇਜ ਦੇ ਕੰਮ ਨੂੰ ਮੁੜ ਆਰੰਭ ਕਰਵਾਇਆ ਮੰਤਰੀ ਨੇ ਬੰਦ ਸੀਵਰੇਜ਼ ਦੇ ਕੰਮ ਨੂੰ ਮੁੜ ਆਰੰਭ ਕਰਵਾਇਆ
Publish Date: Fri, 23 Oct 2026 05:03 PM (IST)
Updated Date: Fri, 23 Oct 2026 05:04 PM (IST)
ਖਬਰ ਦਾ ਅਸਰ ਹੈਪੀ, ਪੰਜਾਬੀ ਜਾਗਰਣ ਬੁੱਲ੍ਹੋਵਾਲ : ਹਲਕਾ ਸ਼ਾਮਚੁਰਾਸੀ ਬੁੱਲ੍ਹੋਵਾਲ ਭੋਗਪੁਰ ਰੋਡ ਤੇ ਪਿੰਡ ਕੂੰਟ ਵਿਖੇ ਪੰਚਾਇਤ ਤੇ ਪੰਚਾਇਤ ਸੈਕਟਰੀ ਵਲੋਂ ਸੀਵਰੇਜ਼ ਤੇ ਛੱਪੜ ਪੁਟਾਈ ਦਾ ਕੰਮ ਮੁਕੰਮਲ ਨਾ ਕਰਵਾਉਣ ਤੇ ਠੱਪ ਕੰਮ ਸਬੰਧੀ ਕੀਤੀ ਜਾ ਰਹੀ ਦੇਰੀ ਨੂੰ ਪਿੰੰਡ ਵਾਸੀਆਂ ਵਲੋਂ ਦੱਸੇ ਜਾਣ ਦੇ ਪੰਜਾਬੀ ਜਾਗਰਣ ਅਖ਼ਬਾਰ ਵਿੱਚ ਛਾਪਿਆ ਗਿਆ ਸੀ। ਲੋਕਾਂ ਦੀ ਸਮੱਸਿਆਵਾਂ ਦੇ ਹੱਲ ਲਈ ਕੈਬਨਿਟ ਮੰਤਰੀ ਪੰਜਾਬ ਡਾ ਰਵਜੋਤ ਸਿੰਘ ਨੇ ਪੰਚਾਇਤ ਤੇ ਪੰਚਾਇਤ ਸੈਕਟਰੀ ਨੂੰ ਕੰਮ ਮੁਕੰਮਲ ਕਰਨ ਦੇ ਦਿੱਤੀ ਹਦਾਇਤਾਂ ਹੀ ਨਹੀਂ ਦਿੱਤੀਆਂ ਸਗੋਂ ਇਸ ਬੰਦ ਕੰਮ ਨੂੰ ਫਿਰ ਆਰੰਭ ਕਰਵਾਇਆ। ਚੇਤੇ ਰਹੇ ਕਿ ਪਿੰਡ ਕੂੰਟ ਵਿਖੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਜੀ ਰਵਿਦਾਸ ਜੀ ਦੇ ਆਲੇ ਦੁਆਲੇੇ ਖੜ੍ਹਾ ਗੰਦਾ ਪਾਣੀ ਪਿੰਡ ਵਾਸੀਆਂ ਲਈ ਸਮੱਸਿਆ ਬਣਿਆ ਹੋਇਆ ਹੈ ਇਸ ਦੇ ਨਿਕਾਸੀ ਲਈ ਪਿੰਡ ਦੀ ਗ੍ਰਾਮ ਪੰਚਾਇਤ ਨੂੰ 14 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ ਗ੍ਰਾਂਟ ਖਰਚ ਤੋਂ ਬਾਅਦ ਵੀ ਸਮੱਸਿਆਵਾਂ ਪਹਿਲੇ ਤੋਂ ਵੀ ਮਾੜੀ ਹੋ ਗਈ ਸੀ । ਇਸ ਨੂੰ ਪਹਿਲਾਂ ਵੀ ਕੈਬਨਿਟ ਮੰਤਰੀ ਡਾ ਰਵਜੋਤ ਸਿੰਘ ਵਲੋਂ ਪਿੰਡ ਵਿੱਚ ਜਾ ਕੇ ਲੋਕਾਂ ਦੀ ਸਮੱਸਿਆਵਾਂ ਨੂੰ ਵੇਖਦੇ ਹੋਏ ਫਿਰ ਪੰਚਾਇਤ ਤੇ ਪੰਚਾਇਤ ਸੈਕਟਰੀ ਨੂੰ ਸੀਵਰੇਜ ਦੇ ਕੰਮ ਨੂੰ ਮੁਕੰਮਲ ਕਰਨ ਲਈ ਕਿਹਾ ਸੀ ਪਰ ਪੰਚਾਇਤ ਤੇ ਸਬੰਧਿਤ ਪੰਚਾਇਤ ਅਧਿਕਾਰੀ ਟਿੱਚ ਸਮਝਦੇ ਹੋਏ ਕੰਮ ਮੁਕੰਮਲ ਕਰਨ ਦੀ ਵਜਾਏ ਠੱਪ ਕਰਕੇ ਕੁੰਭਕਰਨ ਦੀ ਨੀਂਦ ਸੁੱਤੇ ਰਹੇ । ਉਨ੍ਹਾਂ ਦੱਸਿਆ ਪਿੰਡ ਪੰਚਾਇਤਾਂ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਦਿੱਤੀਆਂ ਗ੍ਰਾਂਟਾਂ ਨੂੰ ਸਮੇਂ ਸਿਰ ਖਰਚ ਕਰਕੇ ਕੰਮ ਮੁਕੰਮਲ ਕਰਨ ਵਿੱਚ ਢਿੱਲ ਵਰਤ ਰਹੇ ਹਨ।