ਪਿੰਡ ਮੇਘੋਵਾਲ ਵਿਖੇ 17ਵਾਂ ਜਗਰਾਤਾ ਤੇ ਭੰਡਾਰਾ 25 ਨੂੰ
ਪਿੰਡ ਮੇਘੋਵਾਲ ਵਿਖੇ 17ਵਾਂ ਜਗਰਾਤਾ ਅਤੇ ਭੰਡਾਰਾ 25 ਅਕਤੂਬਰ ਨੂੰ
Publish Date: Wed, 21 Oct 2026 03:40 PM (IST)
Updated Date: Wed, 21 Oct 2026 03:42 PM (IST)
ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ ਸੈਲਾ ਖੁਰਦ: ਲਾਗਲੇ ਪਿੰਡ ਮੇਘੋਵਾਲ ਵਿਖੇ ਸਥਿਤ ਮੰਦਿਰ ਸ਼੍ਰੀ ਬਾਬਾ ਬਾਲਕ ਨਾਥ ਜੀ ਅਤੇ ਰਾਜਾ ਭਰਥਰੀ ਜੀ ਵਿਖੇ 1008 ਮਹੰਤ ਰਜਿੰਦਰ ਗਿਰੀ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ 17ਵਾਂ ਜਗਰਾਤਾ, ਭੰਡਾਰਾ ਅਤੇ ਸੰਤ ਸੰਮੇਲਨ 25 ਅਕਤੂਬਰ ਦਿਨ ਐਤਵਾਰ ਨੂੰ ਦੇਸ਼- ਵਿਦੇਸ਼ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਹੋ ਰਿਹਾ ਹੈ। ਇਸ ਸਬੰਧੀ ਮੁੱਖ ਸੇਵਾਦਾਰ ਭਗਤ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਦਿਨ ਸਭ ਤੋਂ ਪਹਿਲਾਂ ਜਾਗਰਣ ਦੀ ਸ਼ੁਰੂਆਤ ਸੰਤ ਸਤਨਾਮ ਸਿੰਘ ਗੱਜਰ ਮਹਿਦੂਦ ਵਾਲੇ ਕਰਨਗੇ। ਉਪਰੰਤ ਜਾਗਰਣ ਵਿੱਚ ਪਹੁੰਚੇ ਸੰਤ ਮਹਾਂਪੁਰਸ਼ ਪ੍ਰਵਚਨ ਕਰਨਗੇ। ਜਾਗਰਣ ਵਿੱਚ ਮੰਦਿਰ ਦਿਉਟ ਸਿੱਧ ਬਾਬਾ ਬਾਲਕ ਨਾਥ ਤੋਂ ਜੋਤ ਲਿਆਂਦੀ ਜਾਵੇਗੀ। ਪ੍ਰੋਗਰਾਮ ਵਿੱਚ ਅਮਿਤ ਧਰਮਕੋਟੀ ਇੰਟਰਨੈਸ਼ਨਲ ਗਾਇਕ, ਬਾਬਾ ਪ੍ਰੇਮ ਨਾਥ ਅਰੁਣ ਗੋਸਵਾਮੀ ਭਜਨ ਮੰਡਲੀ ਜਲੰਧਰ ਵਾਲੇ, ਲਵੀ ਕਲਿਆਣ ਬਾਕਰਪੁਰ ਚੰਡੀਗੜ੍ਹ ਅਤੇ ਸਾਈ ਸੁਰਿੰਦਰ ਸ਼ਾਹ ਬਾਕਰਪੁਰ ਵਾਲੇ ਧਾਰਮਿਕ ਪ੍ਰੋਗਰਾਮ ਅਤੇ ਧਾਰਮਿਕ ਵਿਚਾਰ ਪੇਸ਼ ਕਰਨਗੇ। ਪ੍ਰੋਗਰਾਮ ਲਈ ਸਹਲਪ੍ਰੀਤ ਅਤੇ ਦਰੂਵਿਕਾ ਵਿਸ਼ੇਸ਼ ਸਹਿਯੋਗ ਕਰ ਰਹੇ ਹਨ। ਭਗਤ ਨਿਰਮਲ ਸਿੰਘ ਨੇ ਦੇਸ਼ ਵਿਦੇਸ਼ ਅਤੇ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ।