ਵਤਨ ਪੰਜਾਬ ਦੀਆਂ ਖੇਡਾਂ ’ਚ ਪ੍ਰਬੰਧਕਾਂ ਦੀ ਸਾਹਮਣੇ ਆਈ ਨਲਾਇਕੀ ਵਤਨ ਪੰਜਾਬ ਦੀਆਂ ਖੇਡਾਂ ’ਚ ਪ੍ਰਬੰਧਕਾਂ ਦੀ ਸਾਹਮਣੇ ਆਈ ਨਲਾਇਕੀ
Publish Date: Sat, 24 Oct 2026 04:48 PM (IST)
Updated Date: Sat, 24 Oct 2026 04:49 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਈਆਂ ਜਾ ਰਹੀਆਂ ‘ਵਤਨ ਪੰਜਾਬ ਦੀਆਂ ਖੇਡਾਂ’ ਦੌਰਾਨ ਮਾਹਿਲਪੁਰ ਵਿੱਚ ਪ੍ਰਬੰਧਕੀ ਲਾਪਰਵਾਹੀ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਖੇਡਾਂ ਵਿੱਚ ਭਾਗ ਲੈਣ ਆਏ ਬੱਚਿਆਂ ਨੂੰ ਰਹਿਣ ਅਤੇ ਖਾਣ-ਪੀਣ ਦੇ ਢੁੱਕਵੇਂ ਪ੍ਰਬੰਧਾਂ ਦੀ ਘਾਟ ਕਾਰਨ ਰਾਤ ਸਮੇਂ ਆਪਣੇ ਟਿਕਾਣਿਆਂ ਵੱਲ ਜਾਂਦੇ ਦੇਖਿਆ ਗਿਆ। ਚਿੰਤਾ ਦੀ ਗੱਲ ਇਹ ਹੈ ਕਿ ਬੱਚਿਆਂ ਦੇ ਨਾਲ ਕੋਈ ਅਧਿਆਪਕ, ਕੋਚ ਜਾਂ ਜ਼ਿੰਮੇਵਾਰ ਸਰਪ੍ਰਸਤ ਨਜ਼ਰ ਨਹੀਂ ਆ ਰਿਹਾ। ਜਿਹੜੇ ਪ੍ਰਬੰਧਕ ਹਜ਼ਾਰਾਂ ਰੁਪਏ ਖਰਚ ਕੇ ਖੇਡ ਮੁਕਾਬਲੇ ਕਰਵਾਉਣ ਅਤੇ ਸਮਾਗਮਾਂ ਦੀ ਸਫ਼ਲਤਾ ਦੇ ਦਾਅਵੇ ਕਰਦੇ ਹਨ, ਕੀ ਉਨ੍ਹਾਂ ਦੀ ਜ਼ਿੰਮੇਵਾਰੀ ਸਿਰਫ਼ ਖੇਡਾਂ ਕਰਵਾਉਣ ਤੱਕ ਹੀ ਸੀਮਤ ਹੈ। ਦੂਰ-ਦੁਰਾਡੇ ਜ਼ਿਲ੍ਹਿਆਂ ਤੋਂ ਆਏ ਨਾਬਾਲਗ ਖਿਡਾਰੀਆਂ ਦੇ ਰਹਿਣ, ਖਾਣ-ਪੀਣ, ਆਵਾਜਾਈ ਅਤੇ ਸੁਰੱਖਿਆ ਦਾ ਪ੍ਰਬੰਧ ਕਰਨਾ ਵੀ ਪ੍ਰਬੰਧਕਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ। ਰਾਤ ਸਮੇਂ ਬੱਚਿਆਂ ਦਾ ਬਿਨਾਂ ਕਿਸੇ ਜ਼ਿੰਮੇਵਾਰ ਵਿਅਕਤੀ ਦੀ ਨਿਗਰਾਨੀ ਦੇ ਆਪਣੇ ਟਿਕਾਣਿਆਂ ਵੱਲ ਜਾਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਅਣਜਾਣ ਇਲਾਕੇ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਅਣਸੁਖਾਵੀਂ ਘਟਨਾ ਦਾ ਖ਼ਤਰਾ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜੇਕਰ ਬੱਚਿਆਂ ਨੂੰ ਢੁੱਕਵੇਂ ਟਿਕਾਣੇ ਮੁਹੱਈਆ ਨਹੀਂ ਕਰਵਾਏ ਗਏ ਜਾਂ ਖਾਣ-ਪੀਣ ਦੇ ਪ੍ਰਬੰਧ ਨਾਕਾਫ਼ੀ ਹਨ, ਤਾਂ ਇਹ ਪ੍ਰਬੰਧਕੀ ਯੋਜਨਾਬੰਦੀ ’ਤੇ ਵੱਡਾ ਸਵਾਲੀਆ ਨਿਸ਼ਾਨ ਖ਼ੜ੍ਹਦਾ ਹੈ। ਖੇਡਾਂ ਦਾ ਮਕਸਦ ਖਿਡਾਰੀਆਂ ਨੂੰ ਉਤਸ਼ਾਹਿਤ ਕਰਨਾ ਹੈ, ਨਾ ਕਿ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਲਈ ਖੱਜਲ-ਖੁਆਰ ਕਰਨਾ। ਮਾਹਿਲਪੁਰ ਦੇ ਫ਼ੁੱਟਬਾਲ ਪ੍ਰੇਮੀਆਂ ਅਤੇ ਖ਼ੇਡ ਪ੍ਰੋਮਟਰਾਂ ਨੇ ਇਸ ਨੂੰ ਮੰਦਭਾਗ ਕਾਰਾ ਦਿੱਤਾ। ਉਨ੍ਹਾਂ ਮਾਮਲੇ ਦੀ ਜਾਂਚ ਕਰਵਾਉਣ, ਬੱਚਿਆਂ ਲਈ ਸੁਰੱਖਿਅਤ ਰਹਿਣ-ਸਹਿਣ ਅਤੇ ਖਾਣ-ਪੀਣ ਦੇ ਪ੍ਰਬੰਧ ਯਕੀਨੀ ਬਣਾਉਣ ਅਤੇ ਜ਼ਿੰਮੇਵਾਰ ਪ੍ਰਬੰਧਕਾਂ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਬੱਚੇ ਖੇਡਣ ਆਏ ਹਨ, ਪ੍ਰਬੰਧਕੀ ਲਾਪਰਵਾਹੀ ਦਾ ਬੋਝ ਚੁੱਕਣ ਨਹੀਂ। ਕੀ ਕਹਿੰਦੇ ਹਨ ਜਿਲ੍ਹਾਂ ਫ਼ੁੱਟਬਾਲ ਐਸੋਸੀਏਸ਼ਨ ਉੱਪ ਪ੍ਰਧਾਨ ਇਸ ਸਬੰਧੀ ਜਿਲ੍ਹਾ ਫ਼ੁੱਟਬਾਲ ਐਸੋਸੀਏਸ਼ਨ ਦੇ ਉੱਪ ਪ੍ਰਧਾਨ ਇਕਬਾਲ ਸਿੰਘ ਖ਼ੇੜਾ ਨੇ ਕਿਹਾ ਕਿ ਜੇਕਰ ਸਰਕਾਰ ਖ਼ੇਡਾਂ ਕਰਵਾਉਣ ਲਈ ਉਤਸਾਹਿਤ ਹੈ ਤਾਂ ਉਨ੍ਹਾਂ ਨੂੰ ਪ੍ਰਬੰਧਾਂ ਦਾ ਵੀ ਿਖਆਲ ਰੱਖ਼ਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਤ ਦੇ ਸਮੇਂ ਬੱਚਿਆਂ ਦੇ ਨਾਲ ਟੀਮਾਂ ਦੇ ਪ੍ਰਬੰਧਕਾਂ ਵਿੱਚੋਂ ਹੋਣਾ ਵੀ ਜਰੂਰੀ ਹੈ।