ਖਾਲਸਾ ਕਾਲਜ ਵਿਖੇ ਅੰਤਰ-ਕਲਾਸ ਮੁਕਾਬਲੇ ਕਰਵਾਏ ਖਾਲਸਾ ਕਾਲਜ ਵਿਖੇ ਆਈ.ਈ.ਈ.ਈ ਦਿਵਸ ਅਤੇ ਨੈਸ਼ਨਲ ਇੰਟਰਨੈੱਟ ਦਿਵਸ ਨੂੰ ਸਮਰਪਿਤ ਅੰਤਰ-ਕਲਾਸ ਮੁਕਾਬਲੇ ਕਰਵਾਏ
Publish Date: Thu, 29 Oct 2026 03:07 PM (IST)
Updated Date: Thu, 29 Oct 2026 03:10 PM (IST)
ਗੌਰਵ, ਪੰਜਾਬੀ ਜਾਗਰਣ ਗੜਦੀਵਾਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਕੱਤਰ ਸੁਖਮਿੰਦਰ ਸਿੰਘ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਬਾਈਟ ਬਸਟਰ ਕਲੱਬ, ਕੰਪਿਊਟਰ ਸਾਇੰਸ ਵਿਭਾਗ ਵੱਲੋਂ ਆਈ.ਈ.ਈ.ਈ. ਦਿਵਸ ਅਤੇ ਨੈਸ਼ਨਲ ਇੰਟਰਨੈੱਟ ਦਿਵਸ ਨੂੰ ਸਮਰਪਿਤ ਅੰਤਰ-ਕਲਾਸ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਿਦਿਆਰਥੀਆਂ ਲਈ ਪੰਜ ਮੁੱਖ ਗਤੀਵਿਧੀਆਂ ਕਰਵਾਈਆਂ ਗਈਆਂ। ਪਹਿਲੀ ਗਤੀਵਿਧੀ ਪ੍ਰੈਜੈਂਟੇਸ਼ਨ ਰਾਹੀਂ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੀ ਸੁਰੱਖਿਅਤ ਅਤੇ ਜ਼ਿੰਮੇਵਾਰ ਵਰਤੋਂ ਬਾਰੇ ਜਾਗਰੂਕ ਕੀਤਾ ਗਿਆ। ਦੂਜੀ ਗਤੀਵਿਧੀ ਮੀਮ ਵਿੱਚ ਵਿਦਿਆਰਥੀਆਂ ਨੇ ਰਚਨਾਤਮਕ ਮੀਮ ਤਿਆਰ ਕਰਕੇ ਆਪਣੀ ਕਲਾਤਮਕਤਾ ਅਤੇ ਹਾਸ-ਰਸ ਦੀ ਪੇਸ਼ਕਾਰੀ ਕੀਤੀ। ਤੀਜੀ ਗਤੀਵਿਧੀ ਬੈਟਲ ਆਫ਼ ਦੀ ਬੈਸਟ ਰਾਹੀਂ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਅਤੇ ਮੁਕਾਬਲੇ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ। ਚੌਥੀ ਗਤੀਵਿਧੀ ਈ-ਪੋਸਟਰ ਮੇਕਿੰਗ ਵਿੱਚ ਵਿਦਿਆਰਥੀਆਂ ਨੇ ਤਕਨਾਲੋਜੀ ਅਤੇ ਡਿਜ਼ੀਟਲ ਰਚਨਾਤਮਕਤਾ ਨਾਲ ਸਬੰਧਿਤ ਪ੍ਰਭਾਵਸ਼ਾਲੀ ਪੋਸਟਰ ਤਿਆਰ ਕੀਤੇ। ਪੰਜਵੀ ਗਤੀਵਿਧੀ ਲੋਗੋ ਡਿਜ਼ਾਇਨਿੰਗ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਵਿਭਾਗਾਂ ਦੇ ਲੋਗੋ ਆਪਣੀ ਸੂਝ ਬੂਝ ਨਾਲ ਡਿਜ਼ਾਇਨ ਕੀਤੇ। ਮੁਕਾਬਲਿਆਂ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਵਿਭਾਗ ਮੁਖੀ ਇੰਜੀ. ਕਮਲਜੀਤ ਕੌਰ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਅਜਿਹੀਆਂ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।