- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
13,859 ਵੋਟਾਂ ਦੇ ਫਰਕ ਨਾਲ ਜਿੰਪਾ ਨੇ ਜਿੱਤੀ ਸੀ ਹੁਸ਼ਿਆਰਪੁਰ ਦੀ ਵਿਧਾਨ ਸਭਾ ਸੀਟ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿੱਚ ਸਾਲ 2022 ਦੌਰਾਨ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬ੍ਰਹਮ ਸ਼ੰਕਰ ਜਿੰਪਾ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਜਿੰਪਾ ਨੂੰ ਕੁੱਲ 51,112 ਵੋਟਾਂ ਪ੍ਰਾਪਤ ਹੋਈਆਂ ਸਨ, ਜਦਕਿ ਉਨ੍ਹਾਂ ਦੇ ਮੁੱਖ ਵਿਰੋਧੀ ਕਾਂਗਰਸ ਦੇ ਉਮੀਦਵਾਰ ਸੁੰਦਰ ਸ਼ਾਮ ਅਰੋੜਾ ਨੂੰ 37,253 ਵੋਟਾਂ ਮਿਲੀਆਂ ਸਨ। ਇਸ ਤਰ੍ਹਾਂ ਜਿੰਪਾ ਨੇ ਅਰੋੜਾ ਨੂੰ 13,859 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਚੋਣ ਮੈਦਾਨ ਵਿੱਚ ਭਾਜਪਾ ਦੇ ਉਮੀਦਵਾਰ ਤੀਕਸ਼ਣ ਸੂਦ ਤੀਜੇ ਸਥਾਨ ’ਤੇ ਰਹੇ ਸਨ, ਜਿਨ੍ਹਾਂ ਨੂੰ 23,973 ਵੋਟਾਂ ਮਿਲੀਆਂ ਸਨ। ਬਸਪਾ ਦੇ ਉਮੀਦਵਾਰ ਵਿਰਿੰਦਰ ਸਿੰਘ ਪਰਹਾਰ ਨੂੰ 12,087 ਵੋਟਾਂ ਪ੍ਰਾਪਤ ਹੋਈਆਂ ਸਨ। ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਰਾਜਵੀਰ ਸਿੰਘ ਕਲਸੀ ਨੂੰ 1,187, ਡਾ. ਨਰੇਸ਼ ਸੱਗਰ ਨੂੰ 545, ਜਸਵੀਰ ਸਿੰਘ ਨੂੰ 304 ਅਤੇ ਓਮ ਪ੍ਰਕਾਸ਼ ਜਾਖੂ ਨੂੰ 295 ਵੋਟਾਂ ਮਿਲੀਆਂ ਸਨ। ਨੋਟਾ ਦੇ ਹੱਕ ਵਿੱਚ 1,151 ਵੋਟਰਾਂ ਨੇ ਆਪਣੀ ਰਾਇ ਦਰਜ ਕਰਵਾਈ ਸੀ। ਇਨ੍ਹਾਂ ਚੋਣਾਂ ਵਿੱਚ ਕੁੱਲ 1,27,907 ਵੋਟਾਂ ਪਈਆਂ ਸਨ। ਪਾਰਟੀ ਵੱਲੋਂ ਲਗਾਤਾਰ ਦੂਜੀ ਵਾਰ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਟਿਕਟ ਨਾਲ ਨਿਵਾਜ ਕੇ ਹਾਈ ਕਮਾਂਡ ਨੇ ਆਪਣਾ ਭਰੋਸਾ ਜਤਾਇਆ ਹੈ।