ਪਿੰਡ ਅਹੀਆਪੁਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ
ਵੀਰ ਕ੍ਰਿਸ਼ਨਾ ਕਲੱਬ ਅਹੀਆਪੁਰ ਵੱਲੋਂ ਦੀਵਾਲੀ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ
Publish Date: Thu, 12 Nov 2026 04:33 PM (IST)
Updated Date: Thu, 12 Nov 2026 04:36 PM (IST)
ਅੰਮ੍ਰਿਤਪਾਲ ਬਾਜਵਾ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਦੀਵਾਲੀ ਦੇ ਪਵਿੱਤਰ ਮੌਕੇ ਤੇ ਵੀਰ ਕ੍ਰਿਸ਼ਨਾ ਕਲੱਬ ਅਹੀਆਪੁਰ ਵੱਲੋਂ ਪਿੰਡ ਅਹੀਆਪੁਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਸ਼ਰਧਾ ਅਤੇ ਉਤਸ਼ਾਹ ਨਾਲ ਸਜਾਈ ਗਈ। ਕਲੱਬ ਦੇ ਪ੍ਰਧਾਨ ਅਮਿਤ ਤਲਵਾੜ ਲਾਡੀ ਦੀ ਅਗਵਾਈ ਹੇਠ ਕੱਢੀ ਗਈ ਇਸ ਯਾਤਰਾ ਦੌਰਾਨ ਫੁੱਲਾਂ ਨਾਲ ਸਜਾਈ ਪਾਲਕੀ ਵਿੱਚ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਤਸਵੀਰ ਸੁਸ਼ੋਭਿਤ ਕੀਤੀ ਗਈ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਚੰਦਰ ਗਿਰੀ ਮਹਾਰਾਜ, ਮਹੰਤ ਸ੍ਰੀ ਰਾਮ ਮੰਦਰ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਦੀਪਕ ਬਹਿਲ, ਜਵਾਹਰ ਖਰਾਨਾ, ਕੌਂਸਲਰ ਆਸ਼ੂ ਵੈਦ, ਗੁਰਮੁੱਖ ਸਿੰਘ ਨਾਮਧਾਰੀ, ਬਾਉ ਰੂਪ ਲਾਲ, ਸੰਜੀਵ ਸਿਆਲ ਅਤੇ ਵਿਨੂ ਪੰਡਿਤ ਸਮੇਤ ਕਈ ਪਤਵੰਤੇ ਹਾਜ਼ਰ ਰਹੇ। ਇਸ ਮੌਕੇ ਰਾਕੇਸ਼ ਕੁਮਾਰ, ਚਮਨ ਲਾਲ, ਰਜਤ ਸ਼ਰਮਾ, ਸੁਦਰਸ਼ਨ ਪਲਟਾ, ਪਰਮਜੀਤ ਬਾਬੂ, ਰਣਜੀਤ ਜੀਤਾ, ਵਿਕਾਸ ਮਰਵਾਹਾ, ਰਾਹੁਲ ਮਹਿਰਾ, ਨੀਰਜ ਵਰਮਾ, ਰਾਜ ਅਹੀਆਪੁਰੀ ਅਤੇ ਕਲੱਬ ਦੇ ਹੋਰ ਮੈਂਬਰਾਂ ਤੇ ਸੇਵਾਦਾਰਾਂ ਨੇ ਸਹਿਯੋਗ ਦਿੱਤਾ। ਅੰਤ ਵਿੱਚ ਕਲੱਬ ਦੇ ਅਹੁਦੇਦਾਰਾਂ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਆਪਸੀ ਭਾਈਚਾਰਕ ਸਾਂਝ, ਪਿਆਰ ਅਤੇ ਏਕਤਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ।