ਇਕੋਤਰੀ ਸਮਾਗਮ ਤੇ ਮੁਲਤਾਨੀ ਸਮੇਤ ਕਈ ਸ਼ਖਸੀਅਤਾਂ ਹੋਈਆਂ ਨਤਮਸਤਕ ਇਕੋਤਰੀ ਸਮਾਗਮ ਤੇ ਮੁਲਤਾਨੀ ਸਮੇਤ ਕਈ ਸ਼ਖਸੀਅਤਾਂ ਹੋਈਆਂ ਨਤਮਸਤਕ
Publish Date: Mon, 12 Oct 2026 03:56 PM (IST)
Updated Date: Tue, 13 Oct 2026 04:03 AM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਵਿਸ਼ਵ ਪ੍ਰਸਿੱਧ ਮਹਾਨ ਸਾਲਾਨਾ ਇਕੋਤਰੀ ਸਮਾਗਮ ਮੌਕੇ ਰੋਜ਼ਾਨਾ ਸੰਤ ਬਾਬਾ ਗੁਰਦਿਆਲ ਸਿੰਘ ਸਮੇਤ ਬਹੁਤ ਸਾਰੇ ਸੰਤ ਮਹਾਂਪੁਰਸ਼ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਇੰਨ੍ਹਾਂ ਇਕੋਤਰੀ ਸਮਾਗਮਾਂ ਦੇ ਚਲਦਿਆਂ ਜਿੱਥੇ ਤਪ ਅਸਥਾਨ ਬਾਬਾ ਬਲਵੰਤ ਸਿੰਘ ਵਿਖੇ ਮਾਹੌਲ ਅੰਮ੍ਰਿਤਮਈ ਬਣਿਆ ਹੋਇਆ ਉੱਥੇ ਇਸ ਇਕੋਤਰੀ ਸਮਾਗਮ ਵਿੱਚ ਦੁਬਈ, ਅਮਰੀਕਾ, ਕਨੇਡਾ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਬਾਬਾ ਬਲਵੰਤ ਸਿੰਘ ਵਿਖੇ ਪਹੁੰਚ ਰਹੀਆਂ ਹਨ। ਇਕੋਤਰੀ ਸਮਾਗਮ ਦੌਰਾਨ ਰਾਤ ਦੇ ਦੀਵਾਨਾਂ ਵਿੱਚ ਸੰਤ ਬਾਬਾ ਗੁਰਦਿਆਲ ਸਿੰਘ ਤੋਂ ਇਲਾਵਾ ਸੰਤ ਬਾਬਾ ਗੁਰਦੀਪ ਸਿੰਘ ਜੀ ਖਜਾਲੇ ਵਾਲੇ ਤੇ ਹੋਰ ਸੰਤਾਂ ਮਹਾਂਪੁਰਸ਼ਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਸੰਗਤਾਂ ਨੂੰ ਜੋੜਿਆ। ਇਸ ਮੌਕੇ ਸਮਾਜ ਸੇਵੀ ਤੇ ਉੱਗੇ ਕਾਰੋਬਾਰੀ ਸਰਦਾਰ ਸਤਪਾਲ ਸਿੰਘ ਮੁਲਤਾਨੀ ਸਮੇਤ ਦੁਬਈ ਦੇ ਕਾਰੋਬਾਰੀ ਅਮਰਜੀਤ ਸਿੰਘ ਕਾਹਲੋ, ਸਰਦਾਰ ਬਲਵਿੰਦਰ ਸਿੰਘ ਚੱਤੋਵਾਲ, ਬਿਕਰਮਜੀਤ ਸਿੰਘ ਲਾਲੀ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਈ। ਉਕਤ ਸਖਸੀਅਤਾਂ ਨੇ ਇਕੋਤਰੀ ਸਮਾਗਮ ਵਿੱਚ ਸਿਰਕਤ ਕਰਦਿਆਂ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਏ ਉੱਥੇ ਉਹਨਾਂ ਕਿਹਾ ਕਿ ਸੰਤ ਬਾਬਾ ਗੁਰਦਿਆਲ ਸਿੰਘ ਜੀ ਦੇ ਇਸ ਮਹਾਨ ਕਾਰਜ ਦੇ ਸਦਕਾ ਜੋ ਸੰਗਤਾਂ ਨੂੰ ਗੁਰਬਾਣੀ ਅਤੇ ਗੁਰੂ ਦੇ ਨਾਲ ਜੋੜਨ ਦਾ ਮਹਾਨ ਉਪਰਾਲਾ ਕੀਤਾ ਗਿਆ। ਉਹਨਾ ਇਕੋਤਰੀ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਟਾਂਡਾ ਹਲਕੇ ਲਈ ਵੱਡੇ ਮਾਣ ਦੀ ਗੱਲ ਕਿ ਸੰਤ ਬਾਬਾ ਗੁਰਦਿਆਲ ਸਿੰਘ ਜੀ ਦੇ ਉਦਮਾਂ ਸਦਕਾ ਪੂਰੀ ਦੁਨੀਆ ਵਿੱਚ ਗੁਰਦੁਆਰਾ ਤਪ ਅਸਥਾਨ ਬਾਬਾ ਬਲਵੰਤ ਸਿੰਘ ਜੀ ਟਾਂਡਾ ਦਾ ਨਾਮ ਰੁਸ਼ਨਾਇਆ। ਇਸ ਮੌਕੇ ਤਪ ਅਸਥਾਨ ਦੇ ਮੁਖੀ ਸੰਤ ਬਾਬਾ ਗੁਰਦਿਆਲ ਸਿੰਘ ਜੀ ਨੇ ਪਹੁੰਚੀਆਂ ਸਮੁੱਚੀਆਂ ਸ਼ਖਸ਼ੀਅਤਾਂ ਦਾ ਸਿਰੋਪਾਓ ਪਾ ਕੇ ਸਨਮਾਨ ਵੀ ਕੀਤਾ।