ਅਕਾਲੀ ਦਲ ਦੀ ਸ਼ਹਿਰੀ ਜਥੇਬੰਦੀ ਦਾ ਐਲਾਨ, ਹਰ ਵਰਗ ਨੂੰ ਦਿੱਤੀ ਨੁਮਾਇੰਦਗੀ
ਲਾਲੀ ਬਾਜਵਾ ਵੱਲੋਂ ਅਕਾਲੀ ਦਲ ਦੀ ਸ਼ਹਿਰੀ ਜਥੇਬੰਦੀ ਦਾ ਐਲਾਨ, ਹਰ ਵਰਗ ਨੂੰ ਦਿੱਤੀ ਨੁਮਾਇੰਦਗੀ
Publish Date: Mon, 23 Mar 2026 05:27 PM (IST)
Updated Date: Tue, 24 Mar 2026 04:04 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਅੱਜ ਹੁਸ਼ਿਆਰਪੁਰ ਵਿਖੇ ਪਾਰਟੀ ਦੀ ਸ਼ਹਿਰੀ ਜਥੇਬੰਦੀ ਦਾ ਵਿਸਥਾਰ ਕਰਦੇ ਹੋਏ ਨਵੀਂ ਟੀਮ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰ ਵਰਗ ਦੇ ਵਰਕਰਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ ਅਤੇ ਸੀਨੀਅਰ ਆਗੂਆਂ ਦੇ ਨਾਲ ਨੌਜਵਾਨਾਂ ਨੂੰ ਵੀ ਯੋਗ ਸਥਾਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਜਿੰਦਰ ਸਿੰਘ ਸੋਢੀ, ਇੰਦਰਜੀਤ ਸਿੰਘ ਸੱਚਦੇਵਾ, ਸੁਰਿੰਦਰ ਸਿੰਘ ਪ੍ਰਦੇਸੀ, ਜਰਨੈਲ ਸਿੰਘ ਗੜ੍ਹਸ਼ੰਕਰ ਅਤੇ ਜੋਰਾਵਰ ਸਿੰਘ ਚੌਹਾਨ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ। ਬਰਿੰਦਰ ਸਿੰਘ ਪਰਮਾਰ ਨੂੰ ਸਕੱਤਰ ਜਨਰਲ ਅਤੇ ਸਤਪਾਲ ਸਿੰਘ ਭੁਲਾਣਾ ਨੂੰ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸ. ਲਾਲੀ ਬਾਜਵਾ ਨੇ ਦੱਸਿਆ ਕਿ ਜਥੇਬੰਦੀ ਵਿੱਚ ਪ੍ਰੇਮ ਸਿੰਘ ਪਿੱਪਲਾਂਵਾਲਾ, ਸੁਖਵਿੰਦਰ ਸਿੰਘ ਰਿਆੜ, ਸੰਜੀਵ ਦੁਆ, ਮੁਕੇਸ਼ ਕੁਮਾਰ, ਵਿਕਰਮਜੀਤ ਸਿੰਘ ਕਲਸੀ, ਰੂਪ ਲਾਲ ਥਾਪਰ, ਸੰਤੋਖ ਸਿੰਘ ਔਜਲਾ, ਨਰਿੰਦਰ ਸਿੰਘ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਸਤਵਿੰਦਰ ਸਿੰਘ ਆਹਲੂਵਾਲੀਆ, ਰਣਧੀਰ ਸਿੰਘ ਭਾਰਜ ਸਮੇਤ ਕਈ ਆਗੂਆਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਹਿਤੇਸ਼ ਪਰਾਸ਼ਰ, ਪਰਮਿੰਦਰ ਸਿੰਘ ਲਵਲੀ, ਮਨਦੀਪ ਸਿੰਘ ਜਸਵਾਲ, ਭੁਪਿੰਦਰਜੀਤ ਸਿੰਘ, ਲਖਬੀਰ ਸਿੰਘ ਭਾਰਜ, ਤਰਲੋਕ ਸਿੰਘ, ਸਤਨਾਮ ਸਿੰਘ, ਇੰਜੀਨੀਅਰ ਦੀਵਾਨ ਸਿੰਘ, ਜਗਦੇਵ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਸੁੱਖੀ, ਜਸਕਰਨ ਸਿੰਘ ਜੱਸੀ, ਹਰਜੀਤ ਸਿੰਘ ਸੇਠੀ, ਦਵਿੰਦਰ ਸਿੰਘ ਸੀਹਰਾ ਆਦਿ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਤਿੰਦਰ ਸਿੰਘ ਰੀਹਲ, ਧਰਮਿੰਦਰ ਕੁਮਾਰ ਬਿੱਲਾ, ਵਰਿੰਦਰ ਕੁਮਾਰ, ਮਦਨ ਲਾਲ, ਕੁਲਬੀਰ ਸਿੰਘ, ਰੋਹਿਤ ਅਗਰਵਾਲ, ਹਰਜੋਤ ਪ੍ਰੀਤ ਸਿੰਘ, ਗੁਰਸ਼ਰਨ ਸਿੰਘ ਭੋਗਲ ਸਮੇਤ ਕਈ ਆਗੂਆਂ ਨੂੰ ਮੀਤ ਪ੍ਰਧਾਨ ਅਤੇ ਪ੍ਰਿਤਪਾਲ ਸਿੰਘ ਲਾਇਲ, ਮਨਦੀਪ ਸਿੰਘ, ਰਜਿੰਦਰ ਸਿੰਘ, ਮਹਿੰਦਰ ਸਿੰਘ ਹੀਰ, ਗਗਨ ਸਿੰਘ ਭੋਗਲ ਆਦਿ ਨੂੰ ਜੂਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਸਕੱਤਰ ਵਜੋਂ ਮੁਕੇਸ਼ ਭੋਲਾ, ਗੁਰਦੀਪ ਸਿੰਘ, ਮੋਹਨ ਸਿੰਘ ਬਿਰਦੀ, ਬਲਦੇਵ ਸਿੰਘ ਅਤੇ ਮਨਸਾ ਰਾਮ ਦੀ ਨਿਯੁਕਤੀ ਕੀਤੀ ਗਈ ਹੈ, ਜਦਕਿ ਦਫ਼ਤਰ ਇੰਚਾਰਜ ਦੀ ਜ਼ਿੰਮੇਵਾਰੀ ਜਪਿੰਦਰ ਪਾਲ ਸਿੰਘ ਅਟਵਾਲ ਨੂੰ ਦਿੱਤੀ ਗਈ ਹੈ। ਮੀਡੀਆ ਅਤੇ ਆਈ.ਟੀ. ਇੰਚਾਰਜ ਵਜੋਂ ਗੁਰਪ੍ਰੀਤ ਸਿੰਘ ਕੋਹਲੀ ਅਤੇ ਭੁਪਿੰਦਰਜੀਤ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਤਰਜੀਹ ਦਿੰਦਿਆਂ ਐਡਵੋਕੇਟ ਪੁਨੀਤਇੰਦਰ ਸਿੰਘ ਕੰਗ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਐਡਵੋਕੇਟ ਸੂਰਜ ਸਿੰਘ ਬਾਗਪੁਰ ਅਤੇ ਐਡਵੋਕੇਟ ਸੁਖਜਿੰਦਰ ਸਿੰਘ ਔਜਲਾ ਨੂੰ ਮੁੱਖ ਬੁਲਾਰੇ ਅਤੇ ਕਾਨੂੰਨੀ ਸਲਾਹਕਾਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹਾ ਹੁਸ਼ਿਆਰਪੁਰ ਸ਼ਹਿਰੀ ਲਈ ਮੁਕੇਰੀਆਂ ਤੋਂ ਗੁਰਜਿੰਦਰ ਸਿੰਘ ਚੱਕ, ਦਸੂਹਾ ਤੋਂ ਜਸਵਿੰਦਰ ਸਿੰਘ ਕਾਲਰਾ, ਹਰਿਆਣਾ ਤੋਂ ਵਰਿੰਦਰ ਸਿੰਘ ਗਿੱਲ, ਟਾਂਡਾ ਤੋਂ ਨਿਰਮਲ ਸਿੰਘ ਤੁੱਲੀ, ਗੜ੍ਹਦੀਵਾਲਾ ਤੋਂ ਵਰਿੰਦਰ ਗੋਇਲ, ਮਾਹਿਲਪੁਰ ਤੋਂ ਅਮਨਦੀਪ ਸਿੰਘ ਬੈਂਸ ਅਤੇ ਗੜ੍ਹਸ਼ੰਕਰ ਤੋਂ ਸੁਰਿੰਦਰਪਾਲ ਸਿੰਘ ਨੂੰ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਹੁਸ਼ਿਆਰਪੁਰ ਸਿਟੀ ਵਿੱਚ ਅਸਲਾਮਾਬਾਦ ਤੋਂ ਰਵਿੰਦਰਪਾਲ ਸਿੰਘ ਸੈਣੀ, ਪੁਰਹੀਰਾਂ ਤੋਂ ਰਜਿੰਦਰ ਸਿੰਘ, ਨਿਊ ਸਬਜ਼ੀ ਮੰਡੀ ਤੋਂ ਬਰਜਿੰਦਰ ਸਿੰਘ, ਪ੍ਰਭਾਤ ਚੌਕ ਤੋਂ ਰੂਪ ਲਾਲ ਥਾਪਰ, ਬਸੀ ਖਵਾਜੂ ਤੋਂ ਕੌਸ਼ਿਕ ਅਰੋੜਾ, ਨਲੋਈਆ ਤੋਂ ਤਜਿੰਦਰ ਸਿੰਘ ਤੇਜੀ, ਬੰਜਰ ਬਾਗ ਤੋਂ ਪਰਮਿੰਦਰ ਸਿੰਘ ਲਵਲੀ, ਬਹਾਦਰਪੁਰ ਤੋਂ ਹਰਭਜਨ ਸਿੰਘ ਵਧਾਵਨ, ਪ੍ਰੇਮਗੜ੍ਹ ਤੋਂ ਰਣਧੀਰ ਸਿੰਘ ਭਾਰਜ ਅਤੇ ਫਤਹਿਗੜ੍ਹ ਤੋਂ ਭੁਪਿੰਦਰਜੀਤ ਸਿੰਘ ਨੂੰ ਸਰਕਲ ਪ੍ਰਧਾਨ ਬਣਾਇਆ ਗਿਆ ਹੈ। ਲਾਲੀ ਬਾਜਵਾ ਨੇ ਕਿਹਾ ਕਿ ਇਹ ਨਵੀਂ ਜਥੇਬੰਦੀ ਪਾਰਟੀ ਦੀਆਂ ਨੀਤੀਆਂ ਨੂੰ ਜਨਤਾ ਤੱਕ ਪਹੁੰਚਾਉਣ ਅਤੇ ਜ਼ਮੀਨੀ ਪੱਧਰ ਤੇ ਸੰਗਠਨ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।