ਸਹੁਰਿਆਂ ਤੋਂ ਤੰਗ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਮਾਮਲਾ ਦਰਜ
ਦਾਜ ਮੰਗੇ ਜਾਣ ਤੋਂ ਤੰਗ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਮਾਮਲਾ ਦਰਜ਼
Publish Date: Wed, 18 Feb 2026 03:33 PM (IST)
Updated Date: Thu, 19 Feb 2026 04:00 AM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਗੜ੍ਹਸ਼ੰਕਰ ਪੁਲਿਸ ਵੱਲੋਂ ਇੱਕ ਵਿਆਹੁਤਾ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਲੜਕੀ ਦੇ ਸਹੁਰਾ ਪਰਿਵਾਰ ਦੇ ਪੰਜ ਮੈਂਬਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਲੜਕੀ ਦੀ ਮਾਤਾ ਪੁਸ਼ਪਾ ਰਾਣੀ ਪਤਨੀ ਸਵਰਗਵਾਸੀ ਪਰਵਿੰਦਰ ਕੁਮਾਰ ਵਾਸੀ ਛੂਛੇਵਾਲ ਹਾਲ ਵਾਸੀ ਰੌੜੀ ਥਾਣਾ ਪੋਜੇਵਾਲ ਜਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਉਸ ਦੀ ਲੜਕੀ ਸਰੋਜ ਬਾਲਾ ਨੂੰ ਉਸ ਦਾ ਪਤੀ ਅਸ਼ਵਨੀ ਕੁਮਾਰ, ਜੇਠ ਅਸ਼ੋਕ ਕੁਮਾਰ, ਸੱਸ ਤਾਰੋ ਦੇਵੀ ਤੇ ਨਨਾਣਾਂ ਪੰਮੋ ਵਾਸੀ ਡੱਲੇਵਾਲ ਅਤੇ ਕਾਕੀ ਵਾਸੀ ਨਵਾਂਗਰਾ ਉਸ ਦੀ ਲੜਕੀ ਤੋਂ ਦਾਜ ਦੀ ਮੰਗ ਕਰਦੇ ਸਨ ਤੇ ਉਸ ਦੀ ਕੁੱਟਮਾਰ ਕਰਦੇ ਸਨ। ਇਸ ਲਈ ਸਰੋਜ ਵਾਲਾ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਤੇ ਉਸ ਨੇ ਕੋਈ ਜਹਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਵੱਲੋਂ ਪੰਜਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ।