ਕਾਂਗਰਸ ਆਗੂ ਸਰਿਤਾ ਸ਼ਰਮਾ ਨੇ ਸੂਬਾ ਪ੍ਰਧਾਨ ਨਾਲ ਕੀਤੀ ਮੁਲਾਕਾਤ ਕਾਂਗਰਸ ਆਗੂ ਸਰਿਤਾ ਸ਼ਰਮਾ ਨੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਨਾਲ ਕੀਤੀ ਮੁਲਾਕਾਤ
Publish Date: Mon, 19 Oct 2026 03:32 PM (IST)
Updated Date: Mon, 19 Oct 2026 03:33 PM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ ਬੀਣੇਵਾਲ ਬੀਤ : ਪੰਜਾਬ ’ਚ ਕਾਂਗਰਸ ਪਾਰਟੀ ਦੇ ਨਵੇ ਬਣੇ ਪ੍ਰਧਾਨ ਪ੍ਰਗਟ ਸਿੰਘ ਨੂੰ ਕੱਲ ਪੰਜਾਬ ਕਾਂਗਰਸ ਦੀ ਸੂਬਾਈ ਆਗੂ ਅਤੇ ਸਾਬਕਾ ਡਾਇਰੈਕਟਰ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਸਰਿਤਾ ਸ਼ਰਮਾ ਮਿਲੇ ਅਤੇ ਉਨ੍ਹਾਂ ਨੂੰ ਪ੍ਰਧਾਨ ਬਣਨ ਤੇ ਵਧਾਈ ਦਿੱਤੀ। ਇਸ ਮੌਕੇ ਸਰਿਤਾ ਸ਼ਰਮਾ ਨੇ ਦੱਸਿਆ ਕਿ ਪ੍ਰਗਟ ਸਿੰਘ ਨਾਲ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਸਬੰਧ ’ਚ ਵਿਚਾਰ ਚਰਚਾ ਕੀਤੀ ਗਈ ਹੈ। ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ’ਚ ਵੋਟਰਾਂ ਦਾ ਬਾਹਰਲੇ ਨੂੰ ਟਿਕਟ ਨਾ ਦੇ ਕੇ ਗੜ੍ਹਸ਼ੰਕਰ ਹਲਕੇ ਨਾਲ ਸਬੰਧਤ ਕਿਸੇ ਨੂੰ ਟਿਕਟ ਦੇਣ ਦੀ ਮੰਗ ਵਾਰੇ ਸਰਿਤਾ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਜੀ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਅਤੇ ਦੱਸਿਆ ਕਿ ਹਲਕੇ ਨਾਲ ਸਬੰਧਤ ਕਿਸੇ ਜਿੱਤਣ ਵਾਲੇ ਉਮੀਦਵਾਰ ਨੂੰ ਮੈਦਾਨ ’ਚ ਉਤਾਰਿਆ ਜਾਵੇ ਜੇਕਰ ਬਾਹਰੋਂ ਲਿਆ ਕੇ ਉਮੀਦਵਾਰ ਖੜ੍ਹਾ ਕੀਤਾ ਜਾਦਾ ਹੈ ਤਾਂ ਪਾਰਟੀ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਸੂਬਾ ਪ੍ਰਧਾਨ ਨਾਲ ਇਸ ਵਾਰ ਗੜਸ਼ੰਕਰ ਤੋਂ ਔਰਤ ਨੂੰ ਟਿਕਟ ਦੇਣ ਦੀ ਮੰਗ ਕੀਤੀ ਗਈ ਜਿਸ ’ਚ ਉਹਨਾਂ ਨੇ ਕਿਹਾ ਕਿ ਔਰਤਾਂ ਨੂੰ ਦਿੱਤੀ ਜਾਣ ਵਾਲੀ ਰਿਜ਼ਰਵੇਸ਼ਨ ਤਹਿਤ ਉਹ ਪਾਰਟੀ ਹਾਈਕਮਾਂਡ ਦੇ ਧਿਆਨ ’ਚ ਲਿਆਉਣਗੇ ਅਤੇ ਗੜਸ਼ੰਕਰ ’ਚ ਔਰਤ ਨੂੰ ਟਿਕਟ ਦੇਣ ਪੂਰੀ ਕੋਸ਼ਿਸ਼ ਕਰਨਗੇ। ਇਸ ਮੌਕੇ ਸਾਬਕਾ ਮੰਤਰੀ ਸੰਤੋਸ਼ ਚੌਧਰੀ, ਕੁਲਵਿੰਦਰ ਬਿੱਟੂ ਤੇ ਹੋਰ ਹਾਜ਼ਰ ਸਨ।