ਪਿੰਡ ਆਦਰਸ਼ ਨਗਰ ’ਚ ਪੁੱਟੀ ਗਲੀ ਬਣੀ ਲੋਕਾਂ ਲਈ ਮੁਸੀਬਤ, ਰਾਹਗੀਰ ਹੋ ਰਹੇ ਪਰੇਸ਼ਾਨ ਪਿੰਡ ਆਦਰਸ਼ ਨਗਰ ’ਚ ਪੁੱਟੀ ਗਲੀ ਬਣੀ ਲੋਕਾਂ ਲਈ ਮੁਸੀਬਤ, ਰਾਹਗੀਰ ਹੋ ਰਹੇ ਪ੍ਰੇਸ਼ਾਨ
Publish Date: Sat, 17 Oct 2026 05:39 PM (IST)
Updated Date: Sat, 17 Oct 2026 05:42 PM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ : ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਪਾਉਂਣ ਕਰ ਕੇ ਪਿਛਲੇ ਕਈ ਦਿਨਾਂ ਤੋਂ ਪੁੱਟੀ ਗਲੀ ਕਾਰਨ ਰਾਹਗੀਰ ਪਰੇਸ਼ਾਨ ਹਨ ਪਰ ਵਾਰ ਵਾਰ ਰਾਹਗੀਰਾਂ ਵਲੋਂ ਠੇਕੇਦਾਰ ਨੂੰ ਇਸ ਦੀ ਮੁਰੰਮਤ ਕਰਨ ਲਈ ਕਹਿਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ। ਪਿੰਡ ਆਦਰਸ਼ ਨਗਰ (ਹੈਬੋਵਾਲ) ਨੂੰ ਅੱਡੇ ਤੋਂ ਜਾਂਦਾ ਇਕੋਂ ਇਕ ਰਸਤਾ ਅੱਜ ਕੱਲ ਵੱਡੇ-ਵੱਡੇ ਪਾਣੀ ਦੇ ਟੋਇਆ ’ਚ ਤਬਦੀਲ ਹੋ ਚੁੱਕਾ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਰਸਤੇ ਨੂੰ ਪੁੱਟਕੇ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਪਾਈ ਗਈ ਹੈ ਜਿਸ ਦਾ ਕੰਮ ਹੋਏ ਨੂੰ ਕਈ ਦਿਨ ਬੀਤ ਗਏ ਹਨ ਪਰ ਇਸ ਰਸਤੇ ’ਚ ਟੋਇਆ ਚ ਖੜਾਂ ਪਾਣੀ ਲੰਘਣ ਲਈ ਪ੍ਰੇਸ਼ਾਨੀ ਪੈਦਾ ਕਰ ਰਿਹਾ ਹੈ। ਇਸ ਰਸਤੇ ’ਤੇ ਹੀ ਸਕੂਲ ਹੋਣ ਕਰਕੇ ਬੱਚਿਆਂ ਨੂੰ ਪਹੁੰਚਣ ਚ ਮੁਸ਼ਕਿਲ ਪੈਦਾ ਹੋ ਰਹੀ ਹੈ। ਰਾਹਗੀਰਾਂ ਦੀ ਸਬੰਧਤ ਵਿਭਾਗ ਤੋਂ ਮੰਗ ਹੈ ਕਿ ਇਸ ਰਸਤੇ ਨੂੰ ਜਲਦੀ ਠੀਕ ਕਰਵਾਇਆ ਜਾਵੇ। --- ਲਾਂਘੇ ਨੂੰ ਕੀਤਾ ਜਾਵੇ ਦਰੁਸਤ : ਪ੍ਰਿੰਸੀਪਲ ਇਸ ਸਬੰਧੀ ਗੱਲਬਾਤ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਸੰਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਦਿੱਕਤ ਕਰਕੇ ਪਾਈਪ ਲਾਈਨ ਪਾਈ ਗਈ ਹੈ ਇਹ ਵਧੀਆ ਕਾਰਜ਼ ਕੀਤਾ ਗਿਆ ਹੈ ਪਰ ਹੁਣ ਕੰਮ ਪੂਰਾ ਹੋ ਗਿਆ ਹੈ ਅਤੇ ਰਸਤੇ ਨੂੰ ਠੀਕ ਕਰਨਾ ਚਾਹੀਦਾ ਹੈ। ਸਕੂਲ ਦੀਆਂ ਬੱਸਾਂ ਨੂੰ ਅੱਡੇ ਤੇ ਰੋਕਣਾ ਪੈਦਾ ਹੈ ਜਿਥੋਂ ਬੱਚਿਆਂ ਨੂੰ ਸਕੂਲ ਤੱਕ ਪਹੁੰਚਣ ’ਚ ਦਿਕਤਾਂ ਆਉਂਦੀਆਂ ਹਨ। ਜਦੋਂ ਕਿ ਵਾਰ ਵਾਰ ਠੇਕੇਦਾਰ ਨੂੰ ਇਸ ਦਾ ਹੱਲ ਕਰਨ ਲਈ ਕਹਿਣ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨਾਂ ਨੇ ਉਚ ਅਧਿਕਾਰੀਆਂ ਨੂੰ ਇਸ ਵੱਲ ਧਿਆਨ ਦੇਣ ਦੀ ਅਪੀਲ ਕੀਤੀ। -- ਜਲਦ ਹੀ ਪਾਈਪ ਲਾਈਨ ਕੀਤੀ ਜਾਵੇਗੀ ਠੀਕ : ਠੇਕੇਦਾਰ ਇਸ ਸਬੰਧੀ ਠੇਕੇਦਾਰ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਕਿਹਾ ਕਿ ਨਵੀਂ ਪਾਈਪ ਲਾਈਨ ਹੋਣ ਕਰਕੇ ਕਈ ਜਗਾ ਤੋਂ ਲੀਕਜ ਹੋ ਰਹੀ ਹੈ ਜਿਸ ਨੂੰ ਜਲਦੀ ਠੀਕ ਕਰਵਾਇਆ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਗਲੀ ਦੀ ਮੁਰੰਮਤ ਕਰ ਦਿੱਤੀ ਜਾਵੇਗੀ।