ਐੱਸਐੱਮਓ ਡਾ. ਰਾਜਨ ਨੇ ਕੀਤਾ ਅਚਨਚੇਤ ਨਿਰੀਖਣ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ
Publish Date: Sat, 17 Oct 2026 04:10 PM (IST)
Updated Date: Sat, 17 Oct 2026 04:12 PM (IST)
ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਮੈਡਿਕਲ ਸ਼ਪੈਸਲਿਸਟ ਵਲੋ ਬਲਾਕ ਭੂੰਗਾ ਅਧੀਨ ਆਮ ਆਦਮੀ ਕਲੀਨਿਕ ਬਰੂਹੀ ਅਤੇ ਆਮ ਆਦਮੀ ਕਲੀਨਿਕ ਮਨਹੋਤਾ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਮੌਕੇ ਡਾ. ਸੁਦੇਸ਼ ਰਾਜਨ ਨੇ ਨਿਰੀਖਣ ਦੌਰਾਨ ਸਮੂਹ ਸਟਾਫ ਦੀ ਹਾਜ਼ਰੀ ਤੇ ਸੰਤੁਸ਼ਟੀ ਪ੍ਰਗਟਾਉਦੇ ਹੋਏ ਹਾਜਰ ਮੈਡੀਕਲ ਅਫਸਰਾਂ ਤੋਂ ਆਮ ਆਦਮੀ ਕਲੀਨਿਕਾਂ ਦੀ ਓ.ਪੀ.ਡੀ. ਦਵਾਈਆਂ, ਟੈਸਟਾਂ ਅਤੇ ਵੱਖ-ਵੱਖ ਉਪਕਰਨਾਂ ਦੀ ਕਾਰਜਸ਼ੀਲਤਾ ਦੀ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਉਹਨਾਂ ਵੱਲੋਂ ਆਏ ਹੋਏ ਮਰੀਜ਼ਾਂ ਨਾਲ ਗੱਲਬਾਤ ਕੀਤੀ ਗਈ ਅਤੇ ਇਲਾਜ ਪ੍ਰਾਪਤ ਮਰੀਜ਼ਾਂ ਨਾਲ ਟੈਲੀਫੋਨੀਕਲੀ ਗੱਲਬਾਤ ਕਰਕੇ ਵੀ ਆਮ ਆਦਮੀ ਕਲੀਨਕਾਂ ਦੀ ਸਿਹਤ ਸੇਵਾਵਾਂ ਅਤੇ ਸਟਾਫ ਦੇ ਵਿਵਹਾਰ ਸਬੰਧੀ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਉਹਨਾ ਨੇ ਸਮੂਹ ਸਟਾਫ ਨੂੰ ਹਦਾਇਤਾਂ ਦਿੱਤੀਆਂ ਕਿ ਆਮ ਆਦਮੀ ਕਲੀਨਿਕ ਵਿਖੇ ਆਉਂਦੇ ਹੋਏ ਮਰੀਜ਼ਾ ਨੂੰ ਕਿਸੇ ਵੀ ਪ੍ਰਕਾਰ ਦੀ ਔਂਕੜ ਨਾ ਆਣ ਦਿਤੀ ਜਾਵੇ ਅਤੇ ਉਪਲੱਬਧ ਦਵਾਈਆਂ ਅਤੇ ਟੈਸਟ ਮੁਹਈਆਂ ਕਰਵਾਏ ਜਾਣ। ਇਸ ਮੌਕੇ ਡਾ. ਗੁਰਲੀਨ ਕੌਰ, ਡਾ. ਸੰਦੀਪ ਭਾਟੀਆ, ਜਸਤਿੰਦਰ ਸਿੰਘ ਬੀ.ਈ.ਈ.,ਫਾਰਮੇਸੀ ਅਫਸਰ ਮੋਹਿਤ ਅਤੇ ਕੋਮਲ ਭਾਰਦਵਾਜ, ਕਲੀਨਿਕਲ ਅਸਿਸਟੈਂਟ ਮਨਪ੍ਰੀਤ ਕੌਰ ਅਤੇ ਪ੍ਰੀਆ, ਨਸੀਰਾ ਬੀਬੀ, ਪਰਮੋਧ ਡਡਵਾਲ, ਪ੍ਰੇਮਪਾਲ ਹਾਜ਼ਰ ਸਨ।